ਤਾਜਾ ਵੱਡੀ ਖਬਰ
ਵੱਡੇ ਬਜ਼ੁਰਗ ਬਹੁਤ ਸਾਰੇ ਕਥਨਾਂ ਦੀ ਵਰਤੋਂ ਕਰਦੇ ਹੋਏ ਸਮੇਂ ਦੇ ਹਾਲਾਤਾਂ ਨੂੰ ਸਮਝਾਉਂਦੇ ਹਨ। ਉਨ੍ਹਾਂ ਵੱਲੋਂ ਦੱਸੇ ਗਏ ਇਹ ਵਾਕ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਮਾਰਗ ਦਰਸ਼ਕ ਵਜੋਂ ਕੰਮ ਕਰਦੇ ਹਨ। ਕੁਝ ਲੋਕਾਂ ਨੂੰ ਸਮਝਾਉਣ ਵਾਸਤੇ ਵਰਤੇ ਜਾਣ ਵਾਲੇ ਇਹ ਵਾਕ ਕਦੇ ਕਦਾਈ ਹਾਸੇ ਵਿਚ ਹੀ ਗਲਤ ਵੀ ਹੋ ਜਾਂਦੇ ਹਨ। ਪੈਸੇ ਦੀ ਮਹੱਤਤਾ ਨੂੰ ਦਰਸਾਉਂਦਾ ਹੋਇਆ ਇੱਕ ਵਾਕ ਕਿ ਪੈਸੇ ਦਰੱਖਤਾਂ ਉੱਤੇ ਨਹੀਂ ਉਗਦੇ ਇਹ ਉੱਤਰ ਪ੍ਰਦੇਸ਼ ਦੇ ਵਿਚ ਉਸ ਸਮੇਂ ਗਲਤ ਸਾਬਤ ਹੋ ਗਿਆ ਜਦੋਂ ਇੱਕ ਦਰੱਖਤ ਉੱਪਰੋਂ ਨੋਟਾਂ ਦੀ ਬਾਰਿਸ਼ ਹੋਣ ਲੱਗ ਪਈ।
ਦਰਅਸਲ ਇਹ ਸਾਰੀ ਘਟਨਾ ਦਰਖ਼ਤ ਉੱਪਰ ਚੜ੍ਹੇ ਹੋਏ ਇਕ ਬਾਂਦਰ ਕਾਰਨ ਹੋਈ ਜਿਸ ਨੇ ਕਿੱਕਰ ਦੇ ਦਰੱਖਤ ਥੱਲੇ ਖੜ੍ਹੀ ਹੋਈ ਇਕ ਗੱਡੀ ਵਿਚ ਪਏ ਹੋਏ ਨੋਟਾਂ ਦੇ ਬੈਗ ਵਿਚੋਂ ਕੁੱਝ ਪੈਸੇ ਕੱਢ ਕੇ ਦੁਬਾਰਾ ਦਰੱਖਤ ਉਪਰ ਚੜ੍ਹ ਗਿਆ। ਜਦੋਂ ਇਹ ਬਾਂਦਰ ਨੋਟਾਂ ਦੀ ਗੱਡੀ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਇਕ ਇਕ ਕਰਕੇ ਇਹ ਨੋਟ ਦਰੱਖਤ ਤੋਂ ਥੱਲੇ ਡਿੱਗਣੇ ਸ਼ੁਰੂ ਹੋ ਗਏ। ਇਸ ਦਰੱਖ਼ਤ ਦੇ ਲਾਗੇ ਬੈਠੀਆ ਹੋਈਆਂ ਔਰਤਾਂ ਨੇ ਜਦੋਂ ਨੋਟਾਂ ਦੀ ਬਾਰਸ਼ ਹੁੰਦੀ ਦੇਖੀ ਤੁਰੰਤ ਹੀ ਉਹ ਇਨ੍ਹਾਂ ਨੂੰ ਇਕੱਠੇ ਕਰਨ ਲੱਗ ਪਈਆਂ।
ਨੋਟਾਂ ਦਾ ਮੀਂਹ ਪੈਂਦਾ ਦੇਖ ਕੁਝ ਹੋਰ ਲੋਕ ਵੀ ਉੱਥੋਂ ਭੱਜੇ ਆਏ ਅਤੇ ਹਵਾ ਵਿੱਚ ਉਡਦੇ ਹੋਏ ਨੋਟਾਂ ਨੂੰ ਇਕੱਠੇ ਕਰ ਆਪਣੀ ਜੇਬ ਵਿੱਚ ਪਾ ਬਣਦੇ ਹੋ ਤੁਰੇ। ਇਹ ਸਾਰੇ ਪੈਸੇ ਰਾਕੇਸ਼ ਕੁਮਾਰ ਨਾਮ ਦੇ ਵਿਅਕਤੀ ਦੇ ਸਨ ਜੋ ਸੋਮਵਾਰ ਦੀ ਸਵੇਰੇ 11:30 ਵਜੇ ਸਥਾਨਕ ਤਹਿਸੀਲ ਵਿਚ ਕਿਸੇ ਕੰਮ ਲਈ ਆਇਆ ਸੀ। ਹਾਲ ਹੀ ਦੇ ਦਿਨਾਂ ਦੌਰਾਨ ਉਸਨੇ ਜੈਤਪੁਰ ਦੇ ਚੌਬੇਪੁਰ ਪਿੰਡ ਦੇ ਇਕ ਵਿਅਕਤੀ ਕੋਲੋਂ ਖੇਤ ਖਰੀਦਿਆ ਸੀ। ਜਿਸ ਕਾਰਨ ਉਸ ਦੀ ਗੱਡੀ ਵਿੱਚ ਪੰਜ ਲੱਖ ਦੇ ਕਰੀਬ ਨਕਦੀ ਪਈ ਹੋਈ ਸੀ।
ਪਰ ਜਲਦਬਾਜ਼ੀ ਵਿਚ ਉਹ ਆਪਣੀ ਗੱਡੀ ਦਾ ਸ਼ੀਸ਼ਾ ਬੰਦ ਕਰਨਾ ਭੁੱਲ ਗਿਆ। ਜਿਸ ਤੋਂ ਬਾਅਦ ਇਕ ਬਾਂਦਰ ਉਸ ਦੀ ਗੱਡੀ ਵਿੱਚ ਦਾਖਲ ਹੋਇਆ ਅਤੇ ਨੋਟਾਂ ਦੇ ਬੈਂਗ ਵਿੱਚੋਂ 50 ਹਜ਼ਾਰ ਰੁਪਏ ਦੀ ਇਕ ਗੱਡੀ ਕੱਢ ਕੇ ਦਰੱਖਤ ਉਪਰ ਚੜ੍ਹ ਗਿਆ। ਇਸ ਘਟਨਾ ਦਾ ਪਤਾ ਲੱਗਦੇ ਸਾਰ ਹੀ ਪੁਲਿਸ ਮੌਕੇ ਉਪਰ ਪੁੱਜੀ ਅਤੇ ਸਾਰੇ ਮਾਮਲੇ ਦੀ ਜਾਂਚ-ਪੜਤਾਲ ਕੀਤੀ। ਇਸ ਸਬੰਧੀ ਇੰਸਪੈਕਟਰ ਵਿਨੋਦ ਕੁਮਾਰ ਪਵਾਰ ਨੇ ਰਾਕੇਸ਼ ਨੂੰ ਸਮਝਾਉਂਦੇ ਹੋਏ ਕਿਹਾ ਕਿ ਤੁਹਾਡੀ ਖੁਦ ਦੀ ਲਾਪ੍ਰਵਾਹੀ ਦੇ ਕਾਰਨ ਹੀ ਇਹ ਸਭ ਨੁ-ਕ-ਸਾ-ਨ ਹੋਇਆ ਹੈ।
Home ਤਾਜਾ ਖ਼ਬਰਾਂ ਰੁੱਖ ਤੇ ਚੜੇ ਬਾਂਦਰ ਨੇ ਕਰਤੀ 500 – 500 ਦੇ ਨੋਟਾਂ ਦੀ ਬਰਸਾਤ, ਫਿਰ ਜੋ ਹੋਇਆ ਸਾਰੇ ਪਾਸੇ ਹੋ ਰਹੀ ਚਰਚਾ
Previous Postਚਲਦੇ ਜਹਾਜ ਦਾ ਦਰਵਾਜਾ ਖੋਲ ਕੇ 2 ਯਾਤਰੀਆਂ ਨੇ ਜੋ ਕੀਤਾ ਦੇਖ ਪੁਲਸ ਰਹਿ ਗਈ ਹੱਕੀ ਬੱਕੀ
Next Postਡੇੜ ਕਰੋੜ ਰੁਪਏ ਦੀ ਹੈ ਮੋਦੀ ਨਾਮ ਦੀ ਇਹ ਭੇਡ , ਜਾਣੋ ਕੀ ਹੈ ਇਹ ਵਿਚ ਖਾਸ