ਤਾਜਾ ਵੱਡੀ ਖਬਰ
ਦੇਸ਼ ਅੰਦਰ ਹਮੇਸ਼ਾ ਤੋਂ ਕੋਈ ਨਾ ਕੋਈ ਅਜਿਹੇ ਮੁੱਦੇ ਚਲਦੇ ਰਹਿੰਦੇ ਹਨ ਜਿਨ੍ਹਾਂ ਦਾ ਸੰਬੰਧ ਵੱਡੇ ਪੱਧਰ ਉੱਪਰ ਹੁੰਦਾ ਹੈ। ਇਨ੍ਹਾਂ ਸੰਬੰਧਤ ਮੁੱਦਿਆਂ ਦੇ ਨਾਲ ਕਈ ਸਾਰੇ ਲੋਕ ਜੁੜੇ ਹੁੰਦੇ ਹਨ ਜਿਸ ਕਾਰਨ ਇਨ੍ਹਾਂ ਦੇ ਨਤੀਜੇ ਆਉਣ ਵਿੱਚ ਵੀ ਕਾਫ਼ੀ ਲੰਬਾ ਸਮਾਂ ਲੱਗ ਜਾਂਦਾ ਹੈ। ਭਾਰਤ ਦੇਸ਼ ਅੰਦਰ ਵੀ ਬੀਤੇ ਕਈ ਸਾਲਾਂ ਦੌਰਾਨ ਅਜਿਹੇ ਮੁੱਦੇ ਆਏ ਜਿਸ ਨੇ ਪੂਰੇ ਦੇਸ਼ ਨੂੰ ਪ੍ਰਭਾਵਿਤ ਕੀਤਾ। ਇਨ੍ਹਾਂ ਵਿਚੋਂ ਕੁੱਝ ਮੁੱਦੇ ਅਜਿਹੇ ਸਨ ਜਿਸ ਦੀ ਵਜ੍ਹਾ ਕਰਕੇ ਦੇਸ਼ ਦੀ ਅੰਦਰੂਨੀ ਸੁਰੱਖਿਆ ਵਿਚ ਕਈ ਤਰੇੜਾਂ ਵੀ ਪੈਦਾ ਹੋ ਗਈਆਂ ਸਨ।
ਅਤੇ ਇਨ੍ਹਾਂ ਵਿੱਚੋਂ ਹੀ ਇੱਕ ਮੁੱਦਾ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਵਾਲਾ ਸੀ ਜਿਸ ਸਬੰਧੀ ਇਕ ਹੋਰ ਖਬਰ ਸੁਣਨ ਨੂੰ ਮਿਲ ਰਹੀ ਹੈ। ਵੱਖ ਵੱਖ ਵਿਵਾਦਾਂ ਨੂੰ ਲੈ ਕੇ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਸਜ਼ਾ ਕੱ-ਟ ਰਹੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੇ ਇੱਕ ਚਿੱਠੀ ਲਿਖੀ ਹੈ। ਇਹ ਚਿੱਠੀ ਉਸ ਨੇ ਆਪਣੀ ਮਾਂ ਅਤੇ ਡੇਰਾ ਵਾਸੀਆਂ ਦੇ ਸਬੰਧ ਵਿੱਚ ਲਿਖੀ। ਜਿਸ ਵਿੱਚ ਉਨ੍ਹਾਂ ਆਸ ਪ੍ਰਗਟਾਉਂਦੇ ਹੋਏ ਕਿਹਾ ਕਿ ਜੇਕਰ ਈਸ਼ਵਰ ਨੇ ਚਾਹਿਆ ਤਾਂ ਜਲਦ ਆ ਕੇ ਮਾਂ ਦਾ ਇਲਾਜ ਕਰਵਾਂਗਾ।
ਗੁਰਮੀਤ ਰਾਮ ਰਹੀਮ ਸਿੰਘ ਵੱਲੋਂ ਭੇਜੀ ਗਈ ਇਸ ਚਿੱਠੀ ਨੂੰ ਡੇਰੇ ਦੇ ਦੂਸਰੇ ਗੁਰੂ ਸਤਿਨਾਮ ਸਿੰਘ ਦੇ 102ਵੇਂ ਜਨਮ ਦਿਨ ਵਿਖੇ ਸੋਮਵਾਰ ਨੂੰ ਕਰਵਾਏ ਗਏ ਸਤਿਸੰਗ ਸਮਾਗਮ ਵਿੱਚ ਪੜ੍ਹ ਕੇ ਸੁਣਾਇਆ ਗਿਆ। ਜਿਸ ਵਿਚ ਗੁਰਮੀਤ ਰਾਮ ਰਹੀਮ ਨੇ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਇਹ ਸਾਲ ਸਾਰਿਆ ਲਈ ਖੁਸ਼ੀਆਂ ਲੈ ਕੇ ਆਵੇ। ਇਸਦੇ ਨਾਲ ਹੀ ਉਹਨਾਂ ਨੇ ਆਖਿਆ ਕਿ ਉਹ ਬਾਹਰ ਆ ਕੇ ਆਪਣੀ ਮਾਂ ਦਾ ਇਲਾਜ ਕਰਵਾਉਣਾ ਚਾਹੁੰਦੇ ਹਨ।
ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਲਿਖਿਆ ਕਿ ਉਹਨਾਂ ਨੂੰ ਆਪਣੀ ਬਿਮਾਰ ਮਾਂ ਨੂੰ ਹਸਪਤਾਲ ਜਾ ਦੇਖਣ ਦਾ ਮੌਕਾ ਮਿਲਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਦੀ ਸਿਹਤ ਵਿਚ ਕੁਝ ਸੁਧਾਰ ਹੋਇਆ ਹੈ। ਡੇਰੇ ਦੀ ਪ੍ਰਬੰਧਕੀ ਕਮੇਟੀ ਦੇ ਮੁਤਾਬਕ ਇਹ ਚਿੱਠੀ 23 ਜਨਵਰੀ ਨੂੰ ਲਿਖੀ ਗਈ। ਜਿਸ ਸਬੰਧੀ ਸੋਮਵਾਰ ਨੂੰ ਦੁਪਹਿਰ 12 ਤੋਂ ਲੈ ਕੇ 2 ਵਜੇ ਤੱਕ ਨਾਮ ਚਰਚਾ ਸਮਾਗਮ ਵਿਚ ਗੁਰਮੀਤ ਰਾਮ ਰਹੀਮ ਵੱਲੋਂ ਲਿਖੀ ਗਈ ਚਿੱਠੀ ਨੂੰ ਸੁਣਾਉਣ ਤੋਂ ਇਲਾਵਾ ਉਨ੍ਹਾਂ ਦੇ ਰਿਕਾਰਡਿੰਡ ਸਤਿਸੰਗ ਨੂੰ ਵੀ ਸੁਣਾਇਆ ਗਿਆ।
Previous Postਪੰਜਾਬ ਚ ਇਥੇ ਵਾਪਰਿਆ ਕਹਿਰ ਹੋਈਆਂ ਭਿਆਨਕ ਹਾਦਸੇ ਚ ਮੌਤਾਂ, ਛਾਇਆ ਸਾਰੇ ਇਲਾਕੇ ਚ ਸੋਗ
Next Postਕਰਲੋ ਘਿਓ ਨੂੰ ਭਾਂਡਾ ਮੋਦੀ ਸਰਕਾਰ ਲੈ ਕੇ ਆਉਣ ਲਗੀ ਹੁਣ ਇਹ ਟੈਕਸ , ਹੋਣ ਗੀਆਂ ਇਹਨਾਂ ਦੀ ਜੇਬਾਂ ਢਿਲੀਆਂ