ਆਈ ਤਾਜਾ ਵੱਡੀ ਖਬਰ
ਪੰਜਾਬ-ਹਰਿਆਣਾ ਦੇ ਵਿੱਚ ਬਹੁਤ ਦੇਰ ਤੱਕ ਚਰਚਾ ਦਾ ਵਿਸ਼ਾ ਬਣੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੇ ਨਾਲ ਜੁੜੀ ਇਹ ਖ਼ਬਰ ਸੁਣਨ ਨੂੰ ਮਿਲ ਰਹੀ ਹੈ। ਇਸ ਖ਼ਬਰ ਅਨੁਸਾਰ ਰਾਮ ਰਹੀਮ ਜੇਲ ਵਿੱਚ ਨਹੀਂ ਸਗੋਂ ਇਕ ਹਸਪਤਾਲ ਵਿੱਚ ਪਾਏ ਗਏ। ਜਿਸ ਦੌਰਾਨ ਭਾਰੀ ਪੁਲਸ ਫੋਰਸ ਨੂੰ ਵੀ ਤਾਇਨਾਤ ਕੀਤਾ ਗਿਆ ਸੀ। ਕੀ ਹੈ ਇਹ ਸਾਰਾ ਮਾਜਰਾ ਆਓ ਤੁਹਾਨੂੰ ਦੱਸਦੇ ਹਾਂ।
ਸੱਚਾ ਸੌਦਾ ਦੇ ਡੇਰਾ ਮੁਖੀ ਰਾਮ ਰਹੀਮ ਸਿੰਘ ਨੂੰ ਬੀਤੀ 24 ਅਕਤੂਬਰ ਨੂੰ ਇੱਕ ਦਿਨ ਦੀ। ਪੈ-ਰੋ-ਲ। ਮਿਲ ਗਈ ਸੀ। ਇਹ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੀ ਅਗਵਾਈ ਵਾਲੀ ਭਾਜਪਾ-ਜੇਜੇਪੀ ਗੱਠ ਜੋੜ ਵਾਲੀ ਸਰਕਾਰ ਨੇ ਦਿੱਤੀ ਸੀ। ਭਰੋਸੇ ਯੋਗ ਸੂਤਰਾਂ ਦੀ ਮੰਨੀਏ ਤਾਂ ਰਾਮ ਰਹੀਮ ਨੂੰ ਇਹ ਆਪਣੀ ਬਿਮਾਰ ਮਾਂ ਨੂੰ ਮਿਲਣ ਲਈ ਦਿੱਤੀ ਗਈ ਸੀ ਜੋ ਕਿ ਗੁਰੂ ਗ੍ਰਾਮ ਦੇ ਇੱਕ ਹਸਪਤਾਲ ਵਿੱਚ ਦਾਖ਼ਲ ਨੇ। ਰਾਮ ਰਹੀਮ ਨੂੰ ਰੋਹਤਕ ਜੇਲ੍ਹ ਵਿੱਚ ਬੰਦ ਕੀਤਾ ਗਿਆ ਹੈ।
ਇੱਕ ਦਿਨ ਲਈ ਮਿਲੀ। ਪੈ-ਰੋ- ਲ। ਉਪਰ ਰਾਮ ਰਹੀਮ ਆਪਣੀ ਬਿਮਾਰ ਮਾਂ ਨੂੰ ਮਿਲਣ ਸੁਨਾਰੀਆ ਜੇਲ੍ਹ ਤੋਂ ਗੁਰੂ ਗ੍ਰਾਮ ਹਸਪਤਾਲ ਤੱਕ ਭਾਰੀ ਸੁਰੱਖਿਆ ਹੇਠ ਲਿਆਂਦੇ ਗਏ। ਇੱਥੇ ਉਹ ਸ਼ਾਮ ਤੱਕ ਆਪਣੀ ਮਾਂ ਦੇ ਨਾਲ ਰਹੇ। ਭਰੋਸੇ ਯੋਗ ਸੂਤਰਾਂ ਦੀ ਮੰਨੀਏ ਰਾਮ ਰਹੀਮ ਦੀ ਸੁਰੱਖਿਆ ਵਿੱਚ ਹਰਿਆਣਾ ਪੁਲਸ ਦੀਆਂ ਟੁਕੜੀਆਂ ਲਗਾਈਆਂ ਗਈਆਂ ਸਨ ਜਿਸ ਵਿੱਚ ਭਾਰੀ ਜਵਾਨ ਸ਼ਾਮਲ ਸਨ।
ਡੇਰਾ ਮੁਖੀ ਰਾਮ ਰਹੀਮ ਨੂੰ ਪੁਲਸ ਦੀ ਗੱਡੀ ਵਿੱਚ ਅਤੇ ਭਾਰੀ ਸੁਰੱਖਿਆ ਹੇਠ 24 ਅਕਤੂਬਰ ਦੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਰੱਖਿਆ ਗਿਆ ਸੀ। ਇਹ ਗੱਲ ਵੀ ਪਤਾ ਲੱਗ ਰਹੀ ਹੈ ਕਿ ਇਸ ਖ਼ਬਰ ਦੀ ਜਾਣਕਾਰੀ ਸਿਰਫ ਸੂਬਾ ਸਰਕਾਰ ਦੇ ਕੁਝ ਉੱਚ ਅਧਿਕਾਰੀਆਂ ਨੂੰ ਹੀ ਸੀ। ਇਸ ਤੋਂ ਪਹਿਲਾਂ ਵੀ ਰਾਮ ਰਹੀਮ ਨੂੰ। ਪੈ-ਰੋ- ਲ। ਦੇਣ ਦੀਆਂ ਗੱਲਾਂ ਸਾਹਮਣੇ ਆਈਆਂ ਸਨ ਜਿਨ੍ਹਾਂ ਉੱਪਰ ਸਵਾਲ ਪੁੱਛੇ ਗਏ ਸਨ ਪਰ ਇਸ ਘਟਨਾ ਤੋਂ ਬਾਅਦ ਸਰਕਾਰ ਨੂੰ ਇਸ ਦਾ ਜਵਾਬ ਜ਼ਰੂਰ ਦੇਣਾ ਪਵੇਗਾ।
Previous Postਇਥੇ ਹੋ ਗਿਆ ਐਲਾਨ 31 ਦਸੰਬਰ ਤੱਕ ਸਕੂਲਾਂ ਨੂੰ ਬੰਦ ਰੱਖਣ ਦਾ
Next Postਹੁਣੇ ਹੁਣੇ ਪੰਜਾਬੀ ਫਿਲਮ ਇੰਡਸਟਰੀ ਨੂੰ ਲਗਾ ਵੱਡਾ ਝਟਕਾ ਇਸ ਮਸ਼ਹੂਰ ਪੰਜਾਬੀ ਅਦਾਕਾਰ ਦੀ ਹੋਈ ਮੌਤ ,ਛਾਇਆ ਸੋਗ