ਆਈ ਤਾਜਾ ਵੱਡੀ ਖਬਰ
ਜਿੱਥੇ ਕਰੋਨਾ ਕੇਸਾਂ ਦੀ ਗਿਣਤੀ ਲਗਾਤਾਰ ਵਧਦੀ ਨਜ਼ਰ ਆ ਰਹੀ ਹੈ, ਉੱਥੇ ਹੀ ਸੂਬੇ ਅੰਦਰ ਚੋਰੀ ਤੇ ਲੁੱਟ ਖੋਹ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਸੂਬੇ ਵਿੱਚ ਜਿਥੇ ਸਰਕਾਰ ਵੱਲੋਂ ਅਪਰਾਧ ਨੂੰ ਰੋਕਣ ਲਈ ਭਾਰੀ ਇੰਤਜ਼ਾਮ ਕੀਤੇ ਜਾਂਦੇ ਹਨ। ਜਿਸ ਨਾਲ ਪੰਜਾਬ ਵਿੱਚ ਸ਼ਾਂਤੀ ਕਾਇਮ ਰਹੇ, ਤੇ ਸਭ ਲੋਕ ਅਪਰਾਧ ਵਰਗੀਆਂ ਘਟਨਾਵਾਂ ਦੇ ਡਰ ਤੋਂ ਮੁੱਕਤ ਹੋ ਕੇ ਆਪਣੀ ਜ਼ਿੰਦਗੀ ਜੀਅ ਸਕਣ। ਉਥੇ ਹੀ ਅਪਰਾਧੀਆਂ ਵੱਲੋਂ ਵੀ ਘਟਨਾਵਾਂ ਨੂੰ ਅੰਜਾਮ ਦੇਣ ਲਈ ਕੋਈ ਨਾ ਕੋਈ ਰਸਤਾ ਲੱਭ ਲਿਆ ਜਾਂਦਾ ਹੈ। ਜੋ ਕਿ ਕਾਨੂੰਨ ਅਤੇ ਪੁਲਸ ਪ੍ਰਸ਼ਾਸਨ ਦੀ ਸੋਚ ਤੋ ਪਰੇ ਹੁੰਦਾ ਹੈ। ਦੁਨੀਆ ਵਿਚ ਆਏ ਦਿਨ ਹੀ ਅਜਿਹੀਆਂ ਘਟਨਾਵਾਂ ਸਾਹਮਣੇ ਆ ਜਾਂਦੀਆਂ ਹਨ ਜਿਨ੍ਹਾਂ ਤੇ ਵਿਸ਼ਵਾਸ ਕਰਨਾ ਮੁਸ਼ਕਿਲ ਹੋ ਜਾਂਦਾ ਹੈ।
ਸਰਕਾਰ ਵੱਲੋਂ ਸ਼ਰਾਰਤੀ ਅਨਸਰਾਂ ਨੂੰ ਠੱਲ੍ਹ ਪਾਉਣ ਲਈ ਅਹਿਮ ਕਦਮ ਚੁੱਕੇ ਜਾ ਰਹੇ ਹਨ। ਉਥੇ ਹੀ ਆਏ ਦਿਨ ਪੰਜਾਬ ਦੇ ਵਿੱਚ ਲੁੱਟ-ਖੋਹ ਦੀਆਂ ਹੋ ਰਹੀਆਂ ਵਾਰਦਾਤਾਂ ਦੇ ਵਿੱਚ ਦਿਨ-ਬ-ਦਿਨ ਵਾਧਾ ਹੁੰਦਾ ਜਾ ਰਿਹਾ ਹੈ । ਰਾਤ 2 ਵਜੇ ਪਰਿਵਾਰ ਦੇ ਹੋਸ਼ ਉਸ ਵੇਲੇ ਉੱਡ ਗਏ ਜਦੋਂ ਇਕ ਵੱਡਾ ਕਾਂਡ ਹੋਣ ਕਾਰਨ ਭਾਜੜਾਂ ਪੈ ਗਈਆਂ। ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਾਹਕੋਟ ਦੇ ਨਜ਼ਦੀਕ ਪੈਂਦੇ ਪਿੰਡ ਮੀਏਵਾਲ ਰਾਈਆਂ ਵਿਖੇ ਚੋਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ।
ਇਸ ਘਟਨਾ ਦਾ ਪਤਾ ਰਾਤ ਦੋ ਵਜੇ ਦੇ ਕਰੀਬ ਉਸ ਸਮੇਂ ਲੱਗਾ ਜਦੋਂ ਘਰ ਵਿਚ ਔਰਤ ਵੱਲੋਂ ਕਮਰੇ ਦਾ ਦਰਵਾਜ਼ਾ ਖੁੱਲ੍ਹਾ ਦੇਖਿਆ ਗਿਆ। ਜਗਦੀਪ ਸਿੰਘ ਪੁੱਤਰ ਅਵਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਬਲਜਿੰਦਰ ਕੌਰ ਤੇ ਉਨ੍ਹਾਂ ਦਾ ਬੇਟਾ ਕਰੀਬ ਰਾਤ ਦੇ 10 ਵਜੇ ਸੌਂ ਗਏ ਸਨ। ਉਨ੍ਹਾਂ ਦੀ ਪਤਨੀ ਵੱਲੋਂ ਦੇਖੇ ਜਾਣ ਕੇ ਪਤਾ ਲੱਗਾ ਕੇ ਘਰ ਵਿੱਚ ਚੋਰੀ ਹੋ ਗਈ ਹੈ।
ਜਦੋਂ ਉਨ੍ਹਾਂ ਨੇ ਦਰਵਾਜ਼ੇ ਦੇ ਕਮਰੇ ਨੂੰ ਖੁੱਲ੍ਹਾ ਹੋਇਆ ਦੇਖਿਆ ਅਤੇ ਅੰਦਰ ਅਲਮਾਰੀ ਵੀ ਖੁੱਲੀ ਹੋਈ ਸੀ ਤੇ ਸਾਰਾ ਸਮਾਨ ਚੋਰਾ ਵੱਲੋਂ ਖਿਲਾਰਿਆ ਹੋਇਆ ਸੀ। ਇਸ ਚੋਰੀ ਵਿਚ ਚੋਰਾਂ ਵੱਲੋਂ 29 ਤੋਲੇ ਸੋਨਾ ਤੇ 300 ਅਮਰੀਕੀ ਡਾਲਰ ਤੇ ਸੱਤ ਹਜ਼ਾਰ ਰੁਪਏ ਦੀ ਨਕਦੀ ਚੋਰੀ ਕੀਤੀ ਗਈ ਹੈ। ਸੋਨੇ ਦੇ ਗਹਿਣਿਆਂ ਵਿੱਚ ਕਾਫੀ ਗਹਿਣੇ ਮੌਜੂਦ ਸਨ। ਚੋਰਾਂ ਵੱਲੋਂ ਅਲਮਾਰੀ ਦੀ ਚਾਬੀ ਲੱਭ ਕੇ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ।
Previous Postਸਾਵਧਾਨ ਪੰਜਾਬ ਚ ਬਿਜਲੀ ਦੇ ਵੱਡੇ ਕੱਟ ਲਗਣ ਬਾਰੇ ਇਥੇ ਹੋ ਗਿਆ ਐਲਾਨ ਕਰਲੋ ਤਿਆਰੀ
Next Postਪੰਜਾਬ ਚ ਇਥੇ ਹੋਇਆ ਮੌਤ ਦਾ ਤਾਂਡਵ ਭਿਆਨਕ ਹਾਦਸੇ ਚ ਹੋਈਆਂ ਮੌਤਾਂ , ਛਾਈ ਸੋਗ ਦੀ ਲਹਿਰ