ਰਾਤ ਨੂੰ 2 ਵਜੇ ਉੱਠ ਕੇ ਈਮੇਲ ਚੈਕ ਕੀਤੀ ਤਾਂ ਉਡ ਗਈ ਨੀਂਦ – ਸਾਰੀ ਦੁਨੀਆਂ ਤੇ ਹੋ ਗਈ ਚਰਚਾ

ਆਈ ਤਾਜਾ ਵੱਡੀ ਖਬਰ

ਜੇਕਰ ਕਿਸੇ ਚੀਜ ਨੂੰ ਪਾਉਣ ਦੀ ਸਾਡੇ ਅੰਦਰ ਚਾਹਤ ਹੋਵੇ ਤਾਂ ਉਹ ਚੀਜ਼ ਸਾਨੂੰ ਜ਼ਰੂਰ ਹੀ ਮਿਲਦੀ ਹੈ। ਕਿਹਾ ਜਾਂਦਾ ਹੈ ਕਿ ਕਈ ਵਾਰ ਸੁਪਨੇ ਵੀ ਪੂਰੇ ਹੁੰਦੇ ਹਨ ਅਤੇ ਜਦੋਂ ਅਜਿਹਾ ਕ੍ਰਿਸ਼ਮਾ ਹੁੰਦਾ ਹੈ ਤਾਂ ਇਨਸਾਨ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ। ਅਜਿਹਾ ਹੀ ਇਕ ਮਾਮਲਾ ਆਸਟ੍ਰੇਲੀਆ ਦੇ ਬ੍ਰਿਸਬੇਨ ਸ਼ਹਿਰ ਤੋਂ ਸਾਹਮਣੇ ਆਇਆ ਹੈ ਜਿਥੇ ਇਕ ਵਿਅਕਤੀ ਸੌਂ ਗਿਆ ਅਤੇ ਅੱਧੀ ਰਾਤ ਨੂੰ ਈਮੇਲ ਦੇਖਦੇ ਹੀ ਉਸ ਦੇ ਹੋਸ਼ ਉੱਡ ਗਏ।

ਦਰਅਸਲ ਇਸ ਵਿਅਕਤੀ ਨੂੰ ਹਜ਼ਾਰਾਂ ਜਾਂ ਲੱਖਾਂ ਦੀ ਨਹੀਂ ਸਗੋਂ ਪੂਰੇ 75 ਕਰੋੜ ਰੁਪਏ ਦੀ ਲਾਟਰੀ ਲੱਗੀ। ਬ੍ਰਿਸਬੇਨ ਦੇ ਇਕ 30 ਸਾਲਾ ਵਿਅਕਤੀ ਨੇ ਅੱਧੀ ਰਾਤ ਨੂੰ ਆਪਣਾ ਫੋਨ ਚੈੱਕ ਕੀਤਾ ਤਾਂ ਉਸਨੇ ਦੇਖਿਆ ਕਿ ਉਸ ਨੂੰ ਪਾਵਰਬਾਲ ਲਾਟਰੀ ਵੱਲੋਂ ਇਕ ਈ-ਮੇਲ ਆਈ ਹੋਈ ਸੀ। ਇਸ ਈ-ਮੇਲ ਦੇ ਜ਼ਰੀਏ ਉਸਨੂੰ ਪਤਾ ਚੱਲਿਆ ਕਿ ਉਸਦੀ 75 ਕਰੋੜ ਰੁਪਏ ਦੀ ਲਾਟਰੀ ਲੱਗ ਗਈ ਹੈ। ਉਕਤ ਵਿਅਕਤੀ ਈ-ਮੇਲ ਵੇਖਣ ਤੋਂ ਬਾਅਦ ਸਾਰੀ ਰਾਤ ਸੌਂ ਨਹੀਂ ਸਕਿਆ।

ਉਸਦਾ ਕਹਿਣਾ ਹੈ ਕਿ ਉਹ ਇਸ ਰਕਮ ਨਾਲ ਆਪਣੇ ਲਈ ਅਤੇ ਆਪਣੀ ਮਾਂ ਲਈ ਇੱਕ ਘਰ ਖਰੀਦੇਗਾ। ਪਾਵਰਬਾਲ ਵਲੋਂ 21 ਜਨਵਰੀ ਨੂੰ ਐਲਾਨੇ ਨਤੀਜਿਆਂ ਵਿਚ ਇਸ ਵਿਅਕਤੀ ਨੂੰ 10 ਮਿਲੀਅਨ ਡਾਲਰ ਦਾ ਪਹਿਲਾ ਇਨਾਮ ਮਿਲਿਆ। ਇੰਨਾ ਹੀ ਨਹੀਂ ਉਸ ਨੂੰ ਕਈ ਹੋਰ ਛੋਟੇ ਇਨਾਮ ਵੀ ਮਿਲੇ ਜਿਸ ਕਾਰਨ ਉਸ ਦੇ ਖਾਤੇ ਵਿਚ 10,367,144 ਡਾਲਰ ਆ ਗਏ। ਉਸਨੇ ਦੱਸਿਆ ਕਿ ਉਹ ਰਾਤ ਨੂੰ ਜਲਦੀ ਸੌਂ ਗਿਆ ਸੀ ਪਰ ਰਾਤ ਨੂੰ 2 ਵਜੇ ਅਚਾਨਕ ਉਸਦੀ ਅੱਖ ਖੁੱਲ੍ਹ ਗਈ।

ਫਿਰ ਉਸਨੇ ਆਪਣੇ ਈ-ਮੇਲ ਚੈੱਕ ਕਰਨੇ ਸ਼ੁਰੂ ਕਰ ਦਿੱਤਾ ਜਿਸ ਵਿੱਚ ਪਾਵਰਬਾਲ ਬਾਰੇ ਵੀ ਇੱਕ ਮੇਲ ਆਈ ਸੀ। ਲਾਟਰੀ ਵਿਜੇਤਾ ਨੇ ਕਿਹਾ ਕਿ ਮੈਂ ਕਦੇ ਕਦਾਈਂ ਹੀ ਪਾਵਰਬਾਲ ਖੇਡਦਾ ਹਾਂ। ਭਾਵੇਂ ਮੈਨੂੰ ਲਾਟਰੀ ਮਿਲ ਗਈ ਹੈ ਪਰ ਫਿਰ ਵੀ ਮੈਂ ਆਪਣੀ ਨੌਕਰੀ ਨਹੀਂ ਛੱਡਾਂਗਾ। ਜੇ ਮੈਂ ਅਜਿਹਾ ਕਰਦਾ ਹਾਂ ਤਾਂ ਮੈਂ ਬੋਰ ਹੋ ਜਾਵੇਗਾ। ਇਸ ਲਾਟਰੀ ਨੂੰ ਪ੍ਰਾਪਤ ਕਰਕੇ ਮੇਰੀਆਂ ਬਹੁਤ ਸਾਰੀਆਂ ਚਿੰਤਾਵਾਂ ਦੂਰ ਹੋ ਗਈਆਂ ਹਨ। ਮੈਂ ਇਨ੍ਹਾਂ ਪੈਸਿਆਂ ਨਾਲ ਆਪਣੀ ਮਾਂ ਲਈ ਵਧੀਆ ਘਰ ਖਰੀਦਾਂਗਾ। ਮੇਰੇ ਲਈ ਅਜੇ ਵੀ ਇਹ ਸਾਰਾ ਕੁਝ ਇਕ ਸੁਪਨੇ ਵਾਂਗ ਹੈ।