ਆਈ ਤਾਜ਼ਾ ਵੱਡੀ ਖਬਰ
ਪੰਜਾਬ ਵਿੱਚ ਵਾਪਰਨ ਵਾਲੇ ਹਾਦਸਿਆਂ ਵਿੱਚ ਲਗਾਤਾਰ ਵਾਧਾ ਵੇਖਿਆ ਜਾ ਰਿਹਾ ਹੈ ਜਿਥੇ ਇਨ੍ਹਾਂ ਹਾਦਸਿਆਂ ਦੇ ਵਾਪਰਨ ਦੇ ਬਹੁਤ ਸਾਰੇ ਕਾਰਨ ਪੈਦਾ ਹੋ ਰਹੇ ਹਨ। ਜਿੱਥੇ ਮੌਸਮ ਦੀ ਖਰਾਬੀ ਕਾਰਨ ਸੜਕ ਹਾਦਸੇ ਵਾਪਰ ਰਹੇ ਹਨ ਤੇ ਪੈਣ ਵਾਲੀ ਧੁੰਦ ਕਾਰਨ ਦਿਖਾਈ ਨਾ ਦੇਣ ਕਾਰਨ ਦੀ ਬਹੁਤ ਸਾਰੇ ਹਾਦਸੇ ਵਾਪਰ ਰਹੇ ਹਨ ਜਿਸ ਕਾਰਨ ਬਹੁਤ ਸਾਰੇ ਲੋਕਾਂ ਦੀ ਜਾਨ ਵੀ ਜਾ ਰਹੀ ਹੈ। ਸਰਕਾਰ ਵੱਲੋਂ ਪੰਜਾਬ ਵਿਚ ਵਿਕਾਸ ਦੇ ਕਾਰਜ ਕੀਤੇ ਜਾਂਦੇ ਹਨ ਉਥੇ ਹੀ ਕੁਝ ਅਣਗਹਿਲੀਆਂ ਕਾਰਨ ਹਾਦਸੇ ਵਾਪਰ ਜਾਂਦੇ ਹਨ ਜਿਸ ਕਾਰਨ ਕਈ ਪਰਿਵਾਰਾਂ ਦੇ ਚਿਰਾਗ ਹਮੇਸ਼ਾ ਲਈ ਬੁਝ ਜਾਂਦੇ ਹਨ। ਹੁਣ ਰਾਤ ਦੇ ਹਨੇਰੇ ਵਿੱਚ ਪਿੰਡ ਦੇ ਨੌਜਵਾਨ ਨਾਲ ਕਹਿਰ ਵਾਪਰਿਆ ਹੈ ਜਿਸ ਕਾਰਨ ਸੋਗ ਦੀ ਲਹਿਰ ਫੈਲ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਕਿਸ਼ਨਗੜ੍ਹ ਦੇ ਨਜ਼ਦੀਕ ਪੈਂਦੇ ਪਿੰਡ ਕਰਾੜੀ ਤੋਂ ਸਾਹਮਣੇ ਆਈ ਹੈ। ਜਿੱਥੇ ਰਾਤ ਦੇ ਹਨੇਰੇ ਪਿੰਡ ਦਾ ਇਕ ਨੌਜਵਾਨ ਨੂੰ ਮੋਟਰਸਾਈਕਲ ਦਾ ਸੰਤੁਲਨ ਵਿਗੜਣ ਕਾਰਨ ਛੱਪੜ ਵਿੱਚ ਡਿੱਗ ਗਿਆ , ਜਿਸ ਕਾਰਨ ਉਸ ਨੌਜਵਾਨ ਦੀ ਮੌਤ ਹੋ ਗਈ। ਘਟਨਾ ਸਥਾਨ ਤੇ ਮੌਜੂਦ ਲੋਕਾਂ ਵੱਲੋਂ ਦੱਸਿਆ ਗਿਆ ਹੈ ਕਿ ਸ਼ੁੱਕਰਵਾਰ ਦੀ ਰਾਤ ਨੂੰ ਸ਼ਾਮ ਸਾਢੇ ਛੇ ਵਜੇ ਦੇ ਕਰੀਬ ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਪਿੰਡ ਦੇ ਨੌਜਵਾਨ ਗੁਰਪਾਲ ਚੰਦ ਪੁੱਤਰ ਕਾਬਲ ਰਾਮ ਕਿਸ਼ਨਗੜ ਤੋਂ ਆਪਣਾ ਕੰਮ ਖਤਮ ਕਰ ਕੇ ਵਾਪਸ ਪਿੰਡ ਪਰਤਿਆ ਸੀ।
ਪਿੰਡ ਦੇ ਛੱਪੜ ਦੇ ਕੋਲ ਅਚਾਨਕ ਹੀ ਉਸ ਦੇ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ। ਜਿਸ ਕਾਰਨ ਨੌਜਵਾਨ ਗੁਰਪਾਲ ਚੰਦ ਆਪਣੇ ਮੋਟਰਸਾਈਕਲ ਸਮੇਤ ਛੱਪੜ ਵਿੱਚ ਡਿੱਗ ਗਿਆ, ਉਸ ਜਗਾਹ ਤੇ ਮੌਜੂਦ ਪਿੰਡ ਦੇ ਲੋਕਾਂ ਵੱਲੋਂ ਤੁਰੰਤ ਹੀ ਇਸ ਨੌਜਵਾਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ। ਕਾਫੀ ਜੱਦੋ ਜਹਿਦ ਤੋਂ ਬਾਅਦ ਜਦੋਂ ਉਹ ਇਸ ਵਿਚ ਸਫ਼ਲ ਨਾ ਹੋ ਸਕੇ ਤਾਂ ਉਹਨਾਂ ਵੱਲੋਂ ਤੁਰੰਤ ਹੀ ਇਸ ਦੀ ਜਾਣਕਾਰੀ ਸਿਵਲ ਪ੍ਰਸ਼ਾਸਨ ਦੇ ਉਚ ਅਧਿਕਾਰੀਆਂ ਅਤੇ ਪੁਲਸ ਨੂੰ ਦਿੱਤੀ ਗਈ, ਜਿਨ੍ਹਾਂ ਵੱਲੋਂ ਤੁਰੰਤ ਮੌਕੇ ਤੇ ਪਹੁੰਚ ਕਰ ਕੇ ਅੱਧੇ ਘੰਟੇ ਦੇ ਵਿੱਚ ਹੀ ਨੌਜਵਾਨ ਬਾਹਰ ਕੱਢਿਆ ਗਿਆ ਪਰ ਉਸ ਸਮੇਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।
ਦੱਸਿਆ ਗਿਆ ਹੈ ਕਿ ਇਹ ਛੱਪੜ 10 ਤੋਂ 15 ਫੁੱਟ ਡੂੰਘਾ ਹੈ। ਇਸ ਬਾਰੇ ਪਿੰਡ ਵਾਸੀਆਂ ਵੱਲੋਂ ਦੋਸ਼ ਲਗਾਇਆ ਗਿਆ ਹੈ ਕਿ ਸਰਪੰਚ ਅਤੇ ਪੰਚਾਇਤ ਵੱਲੋਂ ਛੱਪੜ ਦੀ ਸਫਾਈ ਕਰਕੇ ਡੂੰਘਾ ਕਰਵਾ ਦਿੱਤਾ ਗਿਆ ਹੈ ਪਰ ਇਸ ਦੀ ਚਾਰਦੀਵਾਰੀ ਨਹੀਂ ਕੀਤੀ ਗਈ ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ।
Home ਤਾਜਾ ਖ਼ਬਰਾਂ ਰਾਤ ਦੇ ਹਨੇਰੇ ਚ ਵਾਪਰਿਆ ਕਹਿਰ ਪਿੰਡ ਦੇ ਵਿਚ ਨੌਜਵਾਨ ਨੂੰ ਮੁੰਡੇ ਨੂੰ ਇਸ ਤਰਾਂ ਲੈ ਗਈ ਮੌਤ , ਛਾਇਆ ਸੋਗ
Previous Postਪੰਜਾਬੀਆਂ ਦੇ ਪਸੰਦੀਦਾ ਇਸ ਦੇਸ਼ ਚ ਓਮੀਕਰੋਨ ਕਾਰਨ ਸਰਕਾਰ ਲੈਣ ਲੱਗੀ ਇਹ ਫੈਸਲਾ
Next Postਪੰਜਾਬ ਚ ਇਥੇ ਕਲਾਕਾਰ ਦੀ ਕਾਰ ਦਾ ਹੋਇਆ ਭਿਆਨਕ ਹਾਦਸਾ 2 ਦੀ ਹੋਈ ਮੌਕੇ ਤੇ ਮੌਤ , ਛਾਇਆ ਸੋਗ