ਆਈ ਤਾਜ਼ਾ ਵੱਡੀ ਖਬਰ
ਇਸ ਸਮੇਂ ਕਾਂਗਰਸ ਪਾਰਟੀ ਵੱਲੋਂ ਜਿੱਥੇ ਚਰਨਜੀਤ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਨਿਯੁਕਤ ਕੀਤਾ ਗਿਆ ਹੈ। ਉੱਥੇ ਹੀ ਸੂਬਾ ਸਰਕਾਰ ਵੱਲੋਂ ਕੀਤੇ ਜਾਣ ਵਾਲੇ ਕੰਮਾਂ ਵਿੱਚ ਤੇਜ਼ੀ ਵੀ ਵੇਖੀ ਜਾ ਰਹੀ ਹੈ। ਜਿੱਥੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਗਿਆ ਸੀ ਉੱਥੇ ਹੀ ਕਾਂਗਰਸ ਵੱਲੋਂ ਆਪਸੀ ਸਹਿਮਤੀ ਦੇ ਨਾਲ ਅਗਲਾ ਮੁੱਖ ਮੰਤਰੀ ਨਿਯੁਕਤ ਕਰਨ ਦਾ ਅਧਿਕਾਰ ਹਾਈਕਮਾਂਡ ਉਪਰ ਛੱਡ ਦਿੱਤਾ ਗਿਆ ਸੀ। ਉਥੇ ਹੀ ਹਾਈਕਮਾਂਡ ਵੱਲੋਂ ਮੁੱਖ ਮੰਤਰੀ ਨੂੰ ਨਿਯੁਕਤ ਕੀਤਾ ਗਿਆ ਅਤੇ ਕਈ ਅਹਿਮ ਫੈਸਲੇ ਲੈਣ ਦੇ ਅਧਿਕਾਰ ਦੇ ਦਿੱਤੇ ਗਏ। ਜਿਨ੍ਹਾਂ ਵੱਲੋਂ ਪਿਛਲੇ ਦਿਨੀਂ ਮੰਤਰੀ ਮੰਡਲ ਦਾ ਗਠਨ ਕੀਤਾ ਗਿਆ ਅਤੇ ਮੰਤਰੀ ਮੰਡਲ ਦੀ ਪਲੇਠੀ ਬੈਠਕ ਵੀ ਕੀਤੀ ਗਈ ਜਿਸ ਵਿੱਚ ਕਈ ਅਹਿਮ ਫੈਸਲੇ ਲਾਗੂ ਕੀਤੇ ਗਏ।
ਚੰਨੀ ਸਰਕਾਰ ਵੱਲੋਂ ਜਿਸ ਤਰ੍ਹਾਂ ਕੰਮ ਕੀਤੇ ਜਾ ਰਹੇ ਹਨ ਲੋਕਾਂ ਵੱਲੋਂ ਉਨ੍ਹਾਂ ਨੂੰ ਭਰਪੂਰ ਸਮਰਥਨ ਮਿਲ ਰਿਹਾ ਹੈ। ਉਥੇ ਹੀ ਮੰਤਰੀ ਮੰਡਲ ਦੇ ਵਿੱਚ ਵੱਖ ਵੱਖ ਵਿਭਾਗਾਂ ਦੀ ਜ਼ਿੰਮੇਵਾਰੀ ਨਵੇਂ ਮੰਤਰੀਆਂ ਨੂੰ ਸੌਂਪ ਦਿੱਤੀ ਗਈ ਹੈ। ਰਾਜਾ ਵੜਿੰਗ ਨੇ ਬੱਸਾਂ ਨੂੰ ਲੈ ਕੇ ਵੱਡਾ ਐਕਸ਼ਨ ਕਰ ਦਿੱਤਾ ਹੈ ਜਿਸ ਨਾਲ ਵੱਡੇ ਘਰਾਣਿਆਂ ਦੀਆਂ ਬੱਸਾਂ ਵਾਲਿਆਂ ਦੀ ਵੀ ਨੀਂਦ ਉੱਡ ਗਈ। ਪੰਜਾਬ ਅੰਦਰ ਜਿਥੇ ਵੱਡੇ ਘਰਾਣਿਆਂ ਵੱਲੋਂ ਆਪਣੀਆਂ ਬਹੁਤ ਸਾਰੀਆਂ ਬੱਸਾਂ ਨੂੰ ਸਹੀ ਸਮੇਂ ਦੇ ਅਨੁਸਾਰ ਲਾਗੂ ਕੀਤਾ ਗਿਆ ਹੈ। ਉਥੇ ਹੀ ਸਰਕਾਰੀ ਬੱਸਾਂ ਘਾਟੇ ਵਿਚ ਜਾ ਰਹੀਆਂ ਹਨ।
ਟਰਾਂਸਪੋਰਟ ਵਿਭਾਗ ਦਾ ਅਹੁਦਾ ਮਿਲਦੇ ਹੀ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਅਹਿਮ ਕਦਮ ਚੁੱਕੇ ਜਾ ਰਹੇ ਹਨ। ਜਿੱਥੇ ਪਹਿਲਾਂ ਉਹਨਾਂ ਵੱਲੋ ਪੰਜਾਬ ਦੇ ਸਾਰੇ ਬੱਸ ਸਟੈਂਡਾਂ ਵਿਚ ਉਸਾਰੇ ਗਏ ਨਾ-ਜਾ-ਇ-ਜ਼ ਕਬਜ਼ਿਆਂ ਨੂੰ ਹਟਾਉਣ ਦਾ ਐਲਾਨ ਕੀਤਾ ਗਿਆ ਸੀ। ਇਸ ਨੂੰ ਦੋ ਦਿਨਾਂ ਦੇ ਅੰਦਰ ਖਾਲੀ ਕਰ ਦਿੱਤਾ ਜਾਵੇ। ਉਥੇ ਹੀ ਉਨ੍ਹਾਂ ਵੱਲੋਂ ਹੁਣ ਪ੍ਰਾਈਵੇਟ ਬੱਸਾਂ ਨੂੰ ਵੱਡਾ ਝਟਕਾ ਦਿੱਤਾ ਜਾ ਰਿਹਾ ਹੈ। ਉਹਨਾ ਨੇ ਆਪਣਾ ਅਹੁਦਾ ਸੰਭਾਲਦਿਆ ਫੁਰਤੀ ਦਿਖਾਉਂਦੇ ਹੋਏ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੇ ਅਧਿਕਾਰੀਆਂ ਨੂੰ ਟਾਈਮ ਟੇਬਲ ਬਣਾ ਕੇ ਜਾਰੀ ਕਰਨ ਦਾ ਸਮਾਂ ਮੰਗਲਵਾਰ ਤੱਕ ਲਈ ਦਿੱਤਾ ਹੈ।
ਤਾਂ ਜੋ ਬੱਸ ਅੱਡਿਆਂ ਅੰਦਰ ਸਾਰੀਆਂ ਬੱਸਾਂ ਨੂੰ ਬਰਾਬਰ ਸਮਾਂ ਮਿਲ ਸਕੇ। ਕਿਉਂਕਿ ਵਧੇਰੇ ਕਰਕੇ ਪ੍ਰਾਈਵੇਟ ਬੱਸਾਂ ਸਿਆਸੀ ਰਸੂਖ਼ ਦੇ ਕਾਰਨ ਵਧੇਰੇ ਸਮਾਂ ਲੈ ਰਹੀਆਂ ਹਨ। ਜਿੱਥੇ ਕਿਸੇ ਵੀ ਅਫਸਰ ਵੱਲੋਂ ਟਾਈਮ ਟੇਬਲ ਨਾਲ ਛੇੜਖਾਨੀ ਨਹੀਂ ਕੀਤੀ ਜਾ ਰਹੀ। ਕਿਉਂ ਕੇ ਪ੍ਰਾਈਵੇਟ ਬੱਸਾਂ ਵੱਲੋਂ ਉਹ ਸਮਾਂ ਵਧੇਰੇ ਲਿਆ ਜਾ ਰਿਹਾ ਹੈ ਜਿਸ ਵਿੱਚ ਉਨ੍ਹਾਂ ਨੂੰ ਵਧੇਰੇ ਸਵਾਰੀਆਂ ਮਿਲ ਜਾਂਦੀਆਂ ਹਨ। ਇਸ ਲਈ ਹੁਣ ਵੱਡੇ ਘਰਾਣਿਆਂ ਦੀਆਂ ਬੱਸਾਂ ਨੂੰ ਦਿੱਤੇ ਜਾਂਦੇ ਸਮੇਂ ਵਿਚ ਤਬਦੀਲੀ ਕੀਤੀ ਜਾ ਰਹੀ ਹੈ।
Home ਤਾਜਾ ਖ਼ਬਰਾਂ ਰਾਜਾ ਵੜਿੰਗ ਨੇ ਬੱਸਾਂ ਨੂੰ ਲੈ ਕੇ ਕਰਤਾ ਇਹ ਵੱਡਾ ਐਕਸ਼ਨ – ਵੱਡੇ ਘਰਾਣਿਆਂ ਦੀਆਂ ਬੱਸਾਂ ਵਾਲਿਆਂ ਦੀ ਉੱਡੀ ਨੀਂਦ
ਤਾਜਾ ਖ਼ਬਰਾਂ
ਰਾਜਾ ਵੜਿੰਗ ਨੇ ਬੱਸਾਂ ਨੂੰ ਲੈ ਕੇ ਕਰਤਾ ਇਹ ਵੱਡਾ ਐਕਸ਼ਨ – ਵੱਡੇ ਘਰਾਣਿਆਂ ਦੀਆਂ ਬੱਸਾਂ ਵਾਲਿਆਂ ਦੀ ਉੱਡੀ ਨੀਂਦ
Previous Postਹੁਣੇ ਹੁਣੇ ਕਪਿਲ ਸ਼ਰਮਾ ਸ਼ੋਅ ਨੂੰ ਲੈ ਕੇ ਨਵਜੋਤ ਸਿੱਧੂ ਬਾਰੇ ਆਈ ਇਹ ਵੱਡੀ ਤਾਜਾ ਖਬਰ
Next Postਚੋਟੀ ਦੀ ਇਸ ਮਸ਼ਹੂਰ ਬੋਲੀਵੁਡ ਅਦਾਕਾਰਾ ਲਈ ਆਈ ਮਾੜੀ ਖਬਰ – ਦਰਜ ਹੋ ਗਿਆ ਇਹ ਕੇਸ