ਆਈ ਤਾਜਾ ਵੱਡੀ ਖਬਰ
ਕਿਰਸਾਨੀ ਅੰਦੋਲਨ ਦੀ ਸ਼ੁਰੂਆਤ ਨੇ ਦੇਸ਼ ਦੇ ਵਿੱਚ ਇੱਕ ਨਵੀਂ ਲਹਿਰ ਨੂੰ ਜਨਮ ਦਿੱਤਾ ਹੈ। ਇਸ ਦੌਰਾਨ ਬੱਚਿਆਂ ਤੋਂ ਲੈ ਕੇ ਨੌਜਵਾਨ ਅਤੇ ਨੌਜਵਾਨਾਂ ਤੋਂ ਲੈ ਕੇ ਬਜ਼ੁਰਗ ਸਾਰੇ ਇਸ ਖੇਤੀ ਅੰਦੋਲਨ ਵਿੱਚ ਆਪਣੇ ਆਪ ਨੂੰ ਸਮਰਪਿਤ ਕਰ ਚੁੱਕੇ ਹਨ। ਇਸ ਦੌਰਾਨ ਔਰਤਾਂ ਦੀ ਵੀ ਬਰਾਬਰ ਦੀ ਹਿੱਸੇ ਦਾਰੀ ਰਹੀ ਹੈ। ਮੌਜੂਦਾ ਸਮੇਂ ਇਸ ਖੇਤੀ ਅੰਦੋਲਨ ਦੇ ਵਿਚ ਸ਼ਾਮਲ ਹੋਣ ਵਾਲੇ ਲੋਕਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ। ਜਿਸ ਦੀ ਵਜ੍ਹਾ ਕਾਰਨ ਦਿੱਲੀ ਦੀਆਂ ਸਰਹੱਦਾਂ ਉਪਰ ਤ-ਨਾ- ਅ ਦੀ ਸਥਿਤੀ ਵਿੱਚ ਹੋਰ ਵਾਧਾ ਹੋ ਰਿਹਾ ਹੈ।
ਇਸ ਮਸਲੇ ਦੇ ਹੱਲ ਵਾਸਤੇ ਹੁਣ ਕੇਂਦਰ ਸਰਕਾਰ ਨੂੰ ਜਲਦ ਹੀ ਕਿਸਾਨਾਂ ਨਾਲ ਮੀਟਿੰਗ ਕਰਨੀ ਪਵੇਗੀ। ਪਰ ਇਸ ਸਾਰੇ ਖੇਤੀ ਅੰਦੋਲਨ ਦੇ ਵਿਚ ਨਵੀਂ ਜਾਨ ਫੂ-ਕ-ਣ ਵਾਲੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਇਸ ਕਿਸਾਨੀ ਅੰਦੋਲਨ ਦੀ ਤੁਲਨਾ ਮਹਾ ਭਾਰਤ ਤੇ ਨਾਲ ਕਰਦੇ ਹੋਏ ਕਿਹਾ ਹੈ ਕਿ ਇਸ ਵਿਚ ਜਿੱਤ ਕਿਸਾਨਾਂ ਦੀ ਹੋਵੇਗੀ। ਕਿਸਾਨ ਆਪਣੀ ਪੱਗੜੀ ਕਦੇ ਵੀ ਥੱਲੇ ਨਹੀਂ ਆਉਣ ਦੇਣਗੇ। ਮੋਦੀ ਸਰਕਾਰ ਭਾਵੇਂ ਸਾਨੂੰ ਗੱਲ ਬਾਤ ਦੇ ਲਈ ਸੱਦਾ ਦੇ ਰਹੀ ਹੈ ਪਰ ਇਹ ਉਦੋਂ ਤਕ ਸੰਭਵ ਨਹੀਂ ਹੋ ਜਦੋਂ ਤੱਕ ਜੇਲਾਂ ਵਿੱਚ ਬੰਦ ਕੀਤੇ ਗਏ ਸਾਡੇ ਲੋਕਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ।
ਅਸੀਂ ਪ੍ਰਧਾਨ ਮੰਤਰੀ ਦੀਆਂ ਗੱਲਾਂ ਅਤੇ ਕਿਸਾਨ ਦੀ ਪਗੜੀ ਦਾ ਮਾਣ ਰੱਖਣਾ ਚੰਗੀ ਤਰ੍ਹਾਂ ਜਾਣਦੇ ਹਾਂ ਪਰ ਹੁਣ ਕੇਂਦਰ ਸਰਕਾਰ ਨਾਲ ਕੋਈ ਵੀ ਬੈਠਕ ਸਾਡੇ ਕਿਸਾਨ ਭਰਾਵਾਂ ਦੀ ਰਿਹਾਈ ਤੋਂ ਬਾਅਦ ਵੀ ਹੋਵੇਗੀ। ਦੱਸਣ ਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਗਣਤੰਤਰ ਦਿਵਸ ਮੌਕੇ ਉਪਰ ਦਿੱਲੀ ਦੇ ਲਾਲ ਕਿਲ੍ਹੇ ਵਿਚ ਹੋਈ ਘਟਨਾ ਦੇ ਕੁੱਝ ਦਿਨ ਬਾਅਦ ਹੀ ਸ਼ਨੀਵਾਰ ਨੂੰ ਆਖਿਆ ਸੀ ਕਿ ਰੋਸ ਕਰ ਰਹੇ ਕਿਸਾਨਾਂ ਵਾਸਤੇ ਸਰਕਾਰ ਦਾ ਪ੍ਰਸਤਾਵ ਅਜੇ ਵੀ ਸਥਿਰ ਹੈ।
ਕਿਸਾਨੀ ਸਿਰਫ਼ ਕੇਂਦਰ ਸਰਕਾਰ ਦੇ ਨਾਲ ਇੱਕ ਫੋਨ ਕਾਲ ਜ਼ਰੀਏ ਸੰਪਰਕ ਕਰਕੇ ਆਪਣੀ ਅਗਲੀ ਮੀਟਿੰਗ ਤੈਅ ਕਰ ਸਕਦੇ ਹਨ। ਇਸ ਦੇ ਜਵਾਬ ਵਜੋਂ ਰਾਕੇਸ਼ ਟਿਕੈਤ ਨੇ ਆਖਿਆ ਹੈ ਕਿ ਅਸੀਂ ਪ੍ਰਧਾਨ ਮੰਤਰੀ ਦੀ ਇੱਜ਼ਤ ਕਰਦੇ ਹਾਂ ਅਤੇ ਅਸੀਂ ਨਹੀਂ ਚਾਹੁੰਦੇ ਕਿ ਸਰਕਾਰ ਜਾਂ ਸੰਸਦ ਉਨ੍ਹਾਂ ਦੇ ਅੱਗੇ ਝੁਕੇ। ਪਰ ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਆਖਿਆ ਕਿ ਅਸੀਂ ਕਿਸਾਨਾਂ ਦੀ ਪਗੜੀ ਦਾ ਮਾਣ ਰੱਖਣਾ ਵੀ ਚੰਗੀ ਤਰ੍ਹਾਂ ਜਾਣਦੇ ਹਾਂ।
Previous Postਅੱਜ ਸ਼ਾਮ ਨੂੰ ਲੈ ਕੇ ਆਈ ਵੱਡੀ ਖਬਰ – ਪੰਜਾਬ ਸਰਕਾਰ ਕਰਨ ਜਾ ਰਹੀ ਇਹ ਕੰਮ
Next Postਹੁਣੇ ਹੁਣੇ ਮਸ਼ਹੂਰ ਕਲਾਕਾਰ ਕਪਿਲ ਸ਼ਰਮਾ ਦੇ ਘਰੇ ਪਰਮਾਤਮਾ ਨੇ ਦਿੱਤੀ ਇਹ ਅਨਮੋਲ ਦਾਤ, ਪ੍ਰਸੰਸਕ ਦੇ ਰਹੇ ਵਧਾਈਆਂ