ਆਈ ਤਾਜਾ ਵੱਡੀ ਖਬਰ
ਵਿਸ਼ਵ ਵਿੱਚ ਬਹੁਤ ਸਾਰੀਆਂ ਅਜਿਹੀਆਂ ਸੰਸਥਾਵਾਂ ਹਨ ਜੋ, ਲੋਕਾਂ ਦੀ ਅੱਗੇ ਆ ਕੇ ਮਦਦ ਕਰਦੀਆਂ ਹਨ। ਉਨ੍ਹਾਂ ਵਿੱਚੋਂ ਪੰਜਾਬੀਆਂ ਦੀ ਇੱਕ ਅਜਿਹੀ ਸੰਸਥਾ ਹੈ ਜਿਸ ਨੇ ਦੁਨੀਆਂ ਵਿੱਚ ਹਰ ਕੋਨੇ ਕੋਨੇ ਵਿੱਚ ਲੋਕਾਂ ਦੀ ਜਾ ਕੇ ਮਦਦ ਕੀਤੀ ਹੈ। ਮੁਸ਼ਕਲ ਦੇ ਦੌਰ ਵਿਚ ਇਸ ਟੀਮ ਵੱਲੋਂ ਰਾਹਤ ਦਾ ਕਾਰਜ ਕੀਤਾ ਜਾਂਦਾ ਹੈ। ਇੰਗਲੈਂਡ ਵਿੱਚ ਵਸਣ ਵਾਲੇ ਰਵੀ ਸਿੰਘ ਖਾਲਸਾ ਏਡ ਵਾਲਿਆਂ ਦਾ ਨਾਮ ਦੁਨੀਆਂ ਦੇ ਵਿੱਚ ਹਰ ਜਗ੍ਹਾ ਜਾਣਿਆ ਜਾਂਦਾ ਹੈ। ਇਸ ਪੰਜਾਬੀ ਸਿੱਖ ਵੱਲੋਂ ਇਸ ਸੰਸਥਾ ਦੀ ਸਥਾਪਨਾ ਕੀਤੀ ਗਈ ਸੀ। ਜਿਸ ਦੀ ਟੀਮ ਵਿਚ ਮੌਜੂਦ ਮੈਂਬਰ ਹਰ ਦੇਸ਼ ਵਿੱਚ ਸੇਵਾਵਾਂ ਦੇ ਰਹੇ ਹਨ। ਹਰ ਜਗ੍ਹਾ ਤੇ ਆਉਣ ਵਾਲੀਆਂ ਕੁਦਰਤੀ ਆਫ਼ਤਾਂ ਵਿੱਚ ਵੀ ਇਹ ਟੀਮ ਅੱਗੇ ਵਧ ਕੇ ਲੋਕਾਂ ਦੀ ਮਦਦ ਕਰਦੀ ਹੈ।
ਦਿੱਲੀ ਦੀ ਸਰਹੱਦ ਤੇ ਚੱਲ ਰਹੇ ਕਿਸਾਨੀ ਸੰਘਰਸ਼ ਵਿੱਚ ਵੀ ਸੰਸਥਾ ਵੱਲੋਂ ਕਿਸਾਨਾਂ ਲਈ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਹੁਣ ਰਵੀ ਸਿੰਘ ਖਾਲਸਾ ਬਾਰੇ ਇਕ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ ਜਿੱਥੇ ਅਚਾਨਕ ਇਸ ਗੱਲ ਦੀ ਮੁਆਫੀ ਮੰਗੀ ਗਈ ਹੈ। ਖਾਲਸਾ ਏਡ ਦੇ ਸੰਸਥਾਪਕ ਰਵੀ ਸਿੰਘ ਖਾਲਸਾ ਉਹ ਸਖਸ਼ੀਅਤ ਹਨ ਜਿਨ੍ਹਾਂ ਬਾਰੇ ਸਾਰੇ ਲੋਕਾਂ ਵੱਲੋਂ ਤਰੀਫ਼ ਕੀਤੀ ਜਾਂਦੀ ਹੈ। ਹੁਣ ਰਵੀ ਸਿੰਘ ਖਾਲਸਾ ਵੱਲੋਂ ਸਿੱਧੂ ਮੂਸੇਵਾਲਾ ਦਾ ਗਾਣਾ ਸਾਂਝਾ ਕਰਨ ਲਈ ਮੁਆਫੀ ਮੰਗੀ ਹੈ।
ਉਨ੍ਹਾਂ ਵੱਲੋਂ ਇਹ ਮਾਫ਼ੀ ਸੋਸ਼ਲ ਮੀਡੀਆ ਸਾਈਟ ਤੇ ਇੱਕ ਪੋਸਟ ਜਾਰੀ ਕਰਦੇ ਹੋਏ ਮੰਗੀ ਗਈ ਹੈ। ਜਿਸ ਵਿਚ ਉਨ੍ਹਾਂ ਲਿਖਿਆ ਹੈ ਕਿ ਤੁਹਾਡੇ ਦਿਲ ਨੂੰ ਸੱਟ ਲੱਗੀ ਹੈ ਇਸ ਲਈ ਮੈਂ ਦਿਲੋਂ ਮਾਫੀ ਮੰਗਦਾ ਹਾਂ। ਮੈ ਹਮੇਸ਼ਾ ਸੰਗਤ ਦੇ ਚਰਨਾਂ ਦੀ ਧੂੜ ਹਾਂ ਅਤੇ ਆਪਣੇ ਆਪ ਨੂੰ ਇਸ ਤੋਂ ਵੱਧ ਕਦੇ ਨਹੀਂ ਸਮਝਦਾ। ਮੈਂ ਆਪਣੀ ਗਲਤੀ ਨੂੰ ਸਵੀਕਾਰ ਕਰਦਾ ਹਾਂ ਤੇ ਉਮੀਦ ਕਰਦਾ ਹਾਂ ਤੁਸੀਂ ਵੀ ਇਸ ਲਈ ਖਿਮਾਂ ਕਰੋਗੇ। ਉਨ੍ਹਾਂ ਵੱਲੋਂ ਪਿਛਲੇ ਦਿਨੀਂ ਪੋਸਟ ਵਿੱਚ ਇਕ ਗੀਤ ਸਾਂਝਾ ਕੀਤਾ ਗਿਆ ਸੀ। ਉਸ ਵਿਚਲੇ ਕੁਝ ਬੋਲਾਂ ਕਰਕੇ ਸਾਂਝਾ ਕੀਤਾ ਸੀ।
ਪਰ ਤੁਹਾਡੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਮੈਂ ਇਸ ਪੋਸਟ ਨੂੰ ਹਟਾ ਦਿੱਤਾ ਹੈ। ਉਹਨਾਂ ਸਭ ਦਾ ਧੰਨਵਾਦ ਕੀਤਾ ਅਤੇ ਜੋ ਤੁਸੀਂ ਮੇਰਾ ਧਿਆਨ ਸਿੱਧੂ ਮੂਸੇਵਾਲਾ ਵੱਲੋਂ ਪਿਛਲੇ ਸਮੇਂ ਵਿੱਚ ਗਏ ਵਿਵਾਦਤ ਗਾਣਿਆਂ ਵੱਲ ਦਵਾਇਆ ਹੈ। ਜੋ ਮੇਰੀ ਯਾਦ ਵਿਚੋਂ ਵਿਸਰ ਗਏ ਸਨ। ਉਨ੍ਹਾਂ ਗੀਤਾਂ ਵਿੱਚ ਉਸ ਵੱਲੋਂ ਮਾਤਾ ਭਾਗ ਕੌਰ ਅਤੇ ਭਾਈ ਬਲਦੇਵ ਸਿੰਘ ਪਠਲਾਵਾ ਬਾਰੇ ਗਾਏ ਵਿਵਾਦਤ ਗਾਣਿਆਂ ਨੂੰ ਵੀ ਸਹੀ ਨਹੀਂ ਠਹਿਰਾਇਆ ਜਾ ਸਕਦਾ। ਭਾਈ ਬਲਦੇਵ ਸਿੰਘ ਪਠਲਾਵਾਂ ਨੂੰ ਕੋਰੋਨਾ ਵਾਇਰਸ ਫੈਲਾਉਣ ਲਈ ਦੋਸ਼ੀ ਠਹਿਰਾਇਆ ਗਿਆ ਸੀ ਜੋ ਕਿ ਬਿਲਕੁਲ ਸਹੀ ਨਹੀਂ ਸੀ।
Previous Postਪੰਜਾਬ ਚ ਇਥੇ 4 ਭੈਣਾਂ ਦੇ ਇਕਲੋਤੇ ਭਰਾ ਨੂੰ ਇਸ ਤਰਾਂ ਮੌਤ ਨੇ ਆ ਦਬੋਚਿਆ , ਛਾਇਆ ਇਲਾਕੇ ਚ ਸੋਗ
Next Postਪੰਜਾਬ ਚ ਇਥੇ ਵਾਪਰਿਆ ਕਹਿਰ ਹੋਈਆਂ ਏਨੀਆਂ ਮੌਤਾਂ ਸਾਰੇ ਪਾਸੇ ਛਾਈ ਸੋਗ ਦੀ ਲਹਿਰ – ਤਾਜਾ ਵੱਡੀ ਖਬਰ