ਰਬ ਦੇ ਰੰਗ 13 ਸਾਲਾਂ ਚੰਡੀਗੜ੍ਹ ਦੀ ਕੁੜੀ ਦਾ ਚੇਨਈ ਚ ਧੜਕੇਗਾ ਦਿਲ , ਭਾਵੁਕ ਕਰਨ ਵਾਲੀ ਖਬਰ

ਆਈ ਤਾਜ਼ਾ ਵੱਡੀ ਖਬਰ 

ਮਾਪਿਆਂ ਵੱਲੋਂ ਜਿਥੇ ਆਪਣੇ ਬੱਚਿਆਂ ਦੀ ਸੁਰੱਖਿਆ ਲਈ ਬਹੁਤ ਸਾਰੇ ਕਦਮ ਚੁੱਕੇ ਜਾਂਦੇ ਹਨ ਉਥੇ ਹੀ ਬੱਚਿਆਂ ਦੇ ਰਸਤਿਆਂ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਨੂੰ ਮਾਪਿਆਂ ਵੱਲੋਂ ਹਰ ਵਕਤ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜਿੱਥੇ ਦੁਨੀਆਂ ਦਾ ਹਰ ਮਾਂ-ਬਾਪ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਵਧੇਰੇ ਚਿੰਤਤ ਨਜ਼ਰ ਆਉਂਦਾ ਹੈ। ਉਥੇ ਹੀ ਬੱਚਿਆਂ ਦੇ ਨਾਲ ਹੀ ਘਰਾਂ ਵਿੱਚ ਰੌਣਕ ਦੇਖੀ ਜਾਂਦੀ ਹੈ ਅਤੇ ਮਾਪਿਆਂ ਦੀ ਜ਼ਿੰਦਗੀ ਜੀਊਣ ਦਾ ਇੱਕੋ ਇੱਕ ਮਕਸਦ ਹੁੰਦਾ ਹੈ। ਪਰ ਕਈ ਵਾਰ ਉਨ੍ਹਾਂ ਬੱਚਿਆਂ ਨੂੰ ਅਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ ਜਿੱਥੇ ਮਾਪੇ ਬੇਵੱਸ ਹੋ ਜਾਂਦੇ ਹਨ। ਜਿਸ ਕਾਰਨ ਉਹਨਾਂ ਨੂੰ ਨਾ ਚਾਹੁੰਦੇ ਹੋਏ ਵੀ, ਅਜਿਹੇ ਫੈਸਲੇ ਲੈਣੇ ਪੈ ਜਾਂਦੇ ਹਨ ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਹੁੰਦਾ। ਹੁਣ 13 ਸਾਲਾਂ ਚੰਡੀਗੜ੍ਹ ਦੀ ਕੁੜੀ ਦਾ ਦਿਲ ਧੜਕੇਗਾ ਚੇਨਟੀ ,ਜਿੱਥੇ ਇਹ ਭਾਵੁਕ ਕਰਨ ਵਾਲੀ ਖਬਰ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਪੀ ਜੀ ਆਈ ਦੇ ਹਸਪਤਾਲ ਤੋਂ ਸਾਹਮਣੇ ਆਈ ਹੈ। ਜਿੱਥੇ ਇਕ 13 ਸਾਲਾਂ ਦੀ ਲੜਕੀ ਦੇ ਅੰਗ ਪੀ ਜੀ ਆਈ ਦੇ ਹਸਪਤਾਲ ਵਿੱਚ ਦਾਨ ਕੀਤੇ ਗਏ ਹਨ। ਇਹ 13 ਸਾਲਾਂ ਦੀ ਮਾਸੂਮ ਲੜਕੀ ਮੁਸਕਾਨ ਹਿਮਾਚਲ ਪ੍ਰਦੇਸ਼ ਦੇ ਸੋਲਨ ਜਿਲ੍ਹੇ ਦੇ ਰਬੋਨ ਦੀ ਰਹਿਣ ਵਾਲੀ ਸੀ। ਜੋ ਸਾਇਕਲ ਚਲਾਉਂਦੇ ਸਮੇਂ 24 ਮਾਰਚ ਨੂੰ ਉਚਾਈ ਤੋਂ ਡਿੱਗ ਗਈ ਸੀ। ਜਿੱਥੇ ਇਸ ਬੱਚੀ ਦੇ ਸਿਰ ਵਿੱਚ ਗੰਭੀਰ ਸੱਟ ਲੱਗਣ ਤੇ ਸੋਲਨ ਦੇ ਸਿਵਲ ਹਸਪਤਾਲ ਤੋਂ ਉਸ ਨੂੰ ਪੀ ਜੀ ਆਈ ਰੈਫ਼ਰ ਕਰ ਦਿੱਤਾ ਗਿਆ ਸੀ।

ਜਿੱਥੇ ਉਸ ਦੀ ਨਿਊਰੋ ਸਰਜਰੀ ਵੀ ਕੀਤੀ ਗਈ ਪਰ ਬੱਚੀ ਦੇ ਬਚਣ ਦੀ ਸੰਭਾਵਨਾ ਘੱਟ ਹੋਣ ਤੇ ਇਸਦੀ ਸਾਰੀ ਜਾਣਕਾਰੀ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਗਈ। ਜਿੱਥੇ 2 ਅਪ੍ਰੈਲ ਨੂੰ ਇਸ ਮਾਸੂਮ ਬੱਚੀ ਦੇ ਬਰੇਨ ਨੂੰ ਡੈੱਡ ਐਲਾਨ ਕਰ ਦਿੱਤਾ ਗਿਆ। ਉਥੇ ਹੀ ਮਾਪਿਆਂ ਦੀ ਕੌਂਸਲਿੰਗ ਤੋਂ ਬਾਅਦ ਉਨ੍ਹਾਂ ਵੱਲੋਂ ਆਪਣੀ ਬੱਚੀ ਦੇ ਅੰਗ ਦਾਨ ਕੀਤੇ ਗਏ। ਜਿੱਥੇ ਇਸ ਮਾਸੂਮ ਬੱਚੀ ਦੇ ਕਾਰਣ ਛੇ ਲੋਕਾਂ ਨੂੰ ਉਸ ਦੇ ਅੰਗ ਟਰਾਂਸਪਲਾਂਟ ਕੀਤੇ ਗਏ ਹਨ। ਇਸ ਬੱਚੀ ਦਾ ਦਿਲ ਦਿੱਲੀ ਦੇ ਵਿਚ ਇਕ ਹਸਪਤਾਲ ਵਿਚ ਦਾਖ਼ਲ ਮਰੀਜ਼ ਨੂੰ ਲਗਾਇਆ ਗਿਆ ਹੈ।

ਉਥੇ ਹੀ ਇਸ ਬੱਚੀ ਦਾ ਲਿਵਰ ,ਕਿਡਨੀ ਅਤੇ ਪੇਂਕਰੀਆਜ ਅਤੇ ਕਿਡਨੀ ਲਈ 3 ਵਿਅਕਤੀਆਂ ਦੀ ਪਹਿਚਾਣ ਹੋਈ, ਇਹ ਸਾਰੇ ਅੰਗ 4 ਅਪ੍ਰੈਲ ਨੂੰ ਲਗਾ ਦਿੱਤੇ ਗਏ ਹਨ। ਉਥੇ ਹੀ ਪੀਜੀਆਈ ਦੇ ਵਿਚ ਦਾਖਲ ਮਰੀਜ਼ਾਂ ਨੂੰ ਕਾਰਨੀਆ ਲਗਾਏ ਗਏ ਹਨ। ਇਸ ਬੱਚੀ ਦੇ ਮਾਪਿਆਂ ਵੱਲੋਂ ਜਿਥੇ ਦੁਖੀ ਮਨ ਨਾਲ ਇਹ ਫ਼ੈਸਲਾ ਲਿਆ ਗਿਆ ਹੈ ਉਥੇ ਹੀ ਉਨ੍ਹਾਂ ਵੱਲੋਂ ਆਖਿਆ ਗਿਆ ਹੈ ਕਿ ਉਨ੍ਹਾਂ ਦੀ ਬੱਚੀ ਇਸ ਦੁਨੀਆਂ ਤੇ ਇੰਨੇ ਲੋਕਾਂ ਦੀ ਜ਼ਿੰਦਗੀ ਵਿੱਚ ਮੁਸਕਾਨ ਲਿਆਉਣ ਲਈ ਆਈ ਸੀ।