ਰਤਨ ਟਾਟਾ ਦੀ ਹੋਈ ਮੌਤ 86 ਸਾਲ ਦੀ ਉਮਰ ‘ਚ ਲਿਆ ਆਖਰੀ ਸਾਹ

ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਕੇ ਮਸ਼ਹੂਰ ਬਿਜਨਿਸਮੈਨ ਰਤਨ ਟਾਟਾ ਦਾ ਬੁੱਧਵਾਰ ਦੇਰ ਸ਼ਾਮ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ‘ਚ ਦੇਹਾਂਤ ਹੋ ਗਿਆ ਹੈ । ਰਤਨ ਟਾਟਾ ਨੇ 86 ਸਾਲ ਦੀ ਉਮਰ ਚ ਇਸ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ ਹੈ । ਉਹ ਪਿਛਲੇ ਕੁਝ ਦਿਨਾਂ ਤੋਂ ਕਾਫ਼ੀ ਜਿਆਦਾ ਬਿਮਾਰ ਸਨ। ਉਹਨਾਂ ਦਾ ਇਸਤਰਾਂ ਅਚਾਨਕ ਜਾਣਾ ਦੇਸ਼ ਲਈ ਵੱਡਾ ਘਾਟਾ ਹੈ। ਹਾਲਾਂਕਿ ਦੇਸ਼ ਉਨ੍ਹਾਂ ਨੂੰ ਕਦੇ ਨਹੀਂ ਭੁੱਲੇਗਾ। ਰਤਨ ਟਾਟਾ ਨੇ ਦੇਸ਼ ਲਈ ਕਈ ਮਹਾਨ ਕੰਮ ਕੀਤੇ ਹਨ। ਰਤਨ ਟਾਟਾ ਨੇ ਟਾਟਾ ਗਰੁੱਪ ਨੂੰ ਉਚਾਈਆਂ ‘ਤੇ ਲਿਜਾਣ ‘ਚ ਸਭ ਤੋਂ ਵੱਡੀ ਭੂਮਿਕਾ ਨਿਭਾਈ। ਉਨ੍ਹਾਂ ਨੇ ਦੇਸ਼ ਅਤੇ ਆਮ ਲੋਕਾਂ ਲਈ ਕਈ ਅਜਿਹੇ ਕੰਮ ਕੀਤੇ, ਜਿਨ੍ਹਾਂ ਲਈ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਰਤਨ ਟਾਟਾ ਇੱਕ ਉਦਾਰ ਵਿਅਕਤੀ ਸਨ ਅਤੇ ਮੁਸੀਬਤ ਦੇ ਸਮੇਂ ਦੇਸ਼ ਦੀ ਮਦਦ ਲਈ ਹਮੇਸ਼ਾ ਤਿਆਰ ਰਹਿੰਦੇ ਸਨ। ਉਹਨਾਂ ਦੁਆਰਾ ਕੀਤੇ ਨੇਕ ਕੰਮਾਂ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ।