ਯੂਰਪ ਤੋਂ ਆਈ ਅਜਿਹੀ ਚੰਗੀ ਖਬਰ ਪੰਜਾਬੀ ਭਾਈਚਾਰੇ ਚ ਛਾਈ ਖੁਸ਼ੀ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਦੁਨੀਆਂ ਦੇ ਕੋਨੇ ਕੋਨੇ ਵਿਚ ਵਸਣ ਵਾਲੇ ਪੰਜਾਬੀਆਂ ਨੇ ਆਪਣੀ ਹਿੰਮਤ ਅਤੇ ਮਿਹਨਤ ਦੇ ਸਦਕਾ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਜਿੱਥੇ ਬਹੁਤ ਸਾਰੇ ਪੰਜਾਬੀਆਂ ਵੱਲੋਂ ਵਿਦੇਸ਼ਾਂ ਵਿਚ ਜਾ ਕੇ ਆਪਣੀ ਕਾਮਯਾਬੀ ਦੇ ਝੰਡੇ ਗੱਡੇ ਗਏ ਹਨ ਉਥੇ ਹੀ ਬਹੁਤ ਸਾਰੇ ਲੋਕ, ਲੋਕਾਂ ਲਈ ਇੱਕ ਪ੍ਰੇਰਣਾ-ਸਰੋਤ ਬਣ ਜਾਂਦੇ ਹਨ। ਜਿਸ ਨਾਲ ਪੰਜਾਬੀਆਂ ਦਾ ਸਿਰ ਮਾਣ ਨਾਲ ਉੱਚਾ ਹੋ ਜਾਂਦਾ ਹੈ। ਅੱਜ ਦੇ ਯੁੱਗ ਵਿੱਚ ਮੁਟਿਆਰਾਂ ਵੀ ਕਿਸੇ ਖੇਤਰ ਵਿੱਚ ਪਿੱਛੇ ਨਹੀਂ ਰਹੀਆਂ ਹਨ। ਹਰ ਖੇਤਰ ਵਿੱਚ ਲੜਕੀਆਂ ਵੱਲੋਂ ਲੜਕਿਆਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਅੱਗੇ ਵਧਿਆ ਜਾ ਰਿਹਾ ਹੈ। ਬਹੁਤ ਸਾਰੀਆਂ ਅਜਿਹੀਆਂ ਧੀਆਂ ਹਨ ਜਿਨ੍ਹਾਂ ਦੀ ਹਿੰਮਤ ਕਰਕੇ ਉਨ੍ਹਾਂ ਦੇ ਮਾਪੇ ਬੇਹੱਦ ਫਖਰ ਮਹਿਸੂਸ ਕਰਦੇ ਹਨ।

ਹੁਣ ਇਕ ਅਜਿਹੀ ਚੰਗੀ ਖਬਰ ਆਈ ਹੈ ਜਿਸ ਨਾਲ ਪੰਜਾਬੀ ਭਾਈਚਾਰੇ ਵਿੱਚ ਖ਼ੁਸ਼ੀ ਦੀ ਲਹਿਰ ਫੈਲ ਗਈ ਹੈ। ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਵਿਦੇਸ਼ ਦਾ ਰੁੱਖ ਕੀਤਾ ਜਾਂਦਾ ਹੈ ਉਥੇ ਹੀ ਇਟਲੀ ਵਿਚ ਜਾ ਕੇ ਪੜ੍ਹਾਈ ਦੇ ਖੇਤਰ ਵਿਚ ਮੱਲਾਂ ਮਾਰਨ ਵਾਲੇ ਬੱਚੇ ਭਾਰਤੀ ਭਾਈਚਾਰੇ ਦਾ ਨਾਮ ਰੌਸ਼ਨ ਕਰ ਰਹੇ ਹਨ। ਯੂਰਪ ਵਿੱਚ ਇਟਲੀ ਦੀ ਗੱਲ ਕੀਤੀ ਜਾਵੇ ਤਾਂ ਇਟਲੀ ਦੇ ਵਿਦਿਅਕ ਅਦਾਰਿਆਂ ਵਿੱਚ ਪੰਜਾਬੀ ਭਾਈਚਾਰੇ ਦੇ ਬੱਚਿਆਂ ਵੱਲੋਂ ਆਏ ਨਤੀਜਿਆਂ ਵਿੱਚ 100/100 ਪ੍ਰਤਿਸ਼ਤ ਅੰਕ ਹਾਸਲ ਕਰਕੇ ਆਪਣੇ ਪਰਿਵਾਰਾਂ ਦਾ ਨਾਮ ਰੌਸ਼ਨ ਕੀਤਾ ਜਾ ਰਿਹਾ ਹੈ।

ਜਿਸ ਨਾਲ ਇਟਲੀ ਵਿੱਚ ਰਹਿੰਦਾ ਭਾਈਚਾਰਾ ਅਤੇ ਪੰਜਾਬ ਵਿੱਚ ਰਹਿਣ ਵਾਲੇ ਲੋਕ ਬਹੁਤ ਫਖ਼ਰ ਮਹਿਸੂਸ ਕਰ ਰਹੇ ਹਨ। ਇਹ ਖਬਰ ਸਾਹਮਣੇ ਆਈ ਹੈ, ਇਟਲੀ ਦੇ ਸੂਬੇ ਦੇ ਜ਼ਿਲ੍ਹਾ ਕੇਈਤੀ ਦੇ ਇਕ ਕਸਬਾ ਸੰਤੇ ਉਸਾਨੀਓ ਦੇਂਲ ਸਾਨਗਰੋ ਵਿਖੇ ਇਕ ਬੱਚੀ ਪਰਨੀਤ ਕੌਰ ਮੱਲ੍ਹੀ ਆਪਣੇ ਮਾਤਾ-ਪਿਤਾ ਅਤੇ ਭੈਣ ਭਰਾ ਨਾਲ ਰਹਿੰਦੀ ਹੈ। ਇਸ ਪਰਵਾਰ ਦਾ ਪਿਛੋਕੜ ਪੰਜਾਬ ਦੇ ਜ਼ਿਲਾ ਮੋਗਾ ਦੇ ਪਿੰਡ ਚੁੱਘੇ ਕਲਾਂ ਤਹਿਸੀਲ ਧਰਮਕੋਟ ਨਾਲ ਸੰਬੰਧਿਤ ਹੈ। ਜੋ ਇੱਥੇ ਅੱਠਵੀਂ ਕਲਾਸ ਦੀ ਪੜ੍ਹਾਈ ਕਰ ਰਹੀ ਹੈ।

ਜਿਸ ਨੇ ਨਤੀਜਾ ਆਉਣ ਤੇ ਸੌ ਫੀਸਦੀ ਅੰਕ ਪ੍ਰਾਪਤ ਕੀਤੇ ਹਨ। ਜਿਸ ਬਾਰੇ ਉਸ ਦੇ ਪਿਤਾ ਗੁਰਵਿਦਰ ਸਿੰਘ ਮੱਲੀ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਆਪਣੀ ਖੁਸ਼ੀ ਸਾਂਝੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਲਾਡਲੀ ਧੀ ਵੱਲੋਂ ਆਪਣੇ ਪੰਜਾਬ ਅਤੇ ਭਾਰਤੀ ਭਾਈਚਾਰੇ ਦਾ ਨਾਮ ਰੌਸ਼ਨ ਕੀਤਾ ਗਿਆ ਹੈ।