ਯੂਰਪ ਚ ਵਾਪਰਿਆ ਕਹਿਰ ਚੜਦੀ ਜਵਾਨੀ ਚ ਨੌਜਵਾਨ ਨੂੰ ਮਿਲੀ ਇਸ ਤਰਾਂ ਮੌਤ ,ਦੇਖ ਗੋਰਿਆਂ ਦੀਆਂ ਵੀ ਨਿਕਲੀਆਂ ਧਾਹਾਂ

ਤਾਜਾ ਵੱਡੀ ਖਬਰ

ਅਜੋਕੇ ਯੁੱਗ ਦੇ ਵਿੱਚ ਇਨਸਾਨ ਆਪਣੀਆਂ ਰੋਜ਼ਮਰ੍ਹਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਆਪਣੇ ਰੋਜ਼ਗਾਰ ਉੱਪਰ ਹੀ ਨਿਰਭਰ ਹੈ। ਜਦੋਂ ਤਕ ਉਸ ਨੂੰ ਪੂਰਨ ਰੂਪ ਵਿਚ ਅਤੇ ਉਸ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਯੋਗ ਰੁਜ਼ਗਾਰ ਉਸ ਨੂੰ ਨਹੀਂ ਮਿਲ ਜਾਂਦਾ ਉਹ ਇਨਸਾਨ ਰੁਜ਼ਗਾਰ ਦੀ ਭਾਲ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਭਟਕਦਾ ਹੀ ਰਹਿੰਦਾ ਹੈ। ਉਸ ਦੀ ਇਹ ਭਟਕਣਾ ਮਨੁੱਖ ਨੂੰ ਕਈ ਵਾਰੀ ਸੱਤ ਸਮੁੰਦਰਾਂ ਤੋਂ ਪਾਰ ਲੈ ਜਾਂਦੀ ਹੈ।

ਜਿੱਥੇ ਉਹ ਆਪਣੇ ਪਰਿਵਾਰ ਤੋਂ ਦੂਰ ਰੁਜ਼ਗਾਰ ਕਮਾ ਕੇ ਆਪਣੇ ਘਰ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੀ ਕੋਸ਼ਿਸ਼ ਕਰਦਾ ਹੈ। ਜਦੋਂ ਉਸ ਦੀ ਇਹ ਕੋਸ਼ਿਸ਼ ਰੰਗ ਲਿਆਉਂਦੀ ਹੈ ਤਾਂ ਅਚਾਨਕ ਹੀ ਘਰ ਦੀਆਂ ਖੁਸ਼ੀਆਂ ਗਮ ਵਿੱਚ ਬਦਲ ਜਾਂਦੀਆਂ ਹਨ। ਪੰਜਾਬ ਦੇ ਵਿਚ ਵੀ ਇੱਕ ਅਜਿਹੀ ਦੁਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਕਮਾਈ ਖਾਤਰ ਵਿਦੇਸ਼ ਵਿੱਚ ਗਏ ਹੋਏ ਇਕ ਭਾਰਤੀ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦਾ ਨਾਮ ਮੇਜਰ ਸਿੰਘ ਸੀ ਜਿਸ ਦਾ ਸੰਬੰਧ ਗੁਰਦਾਸਪੁਰ ਦੇ ਪਿੰਡ ਕੋਟ ਯੋਗਰਾਜ ਦੇ ਨਾਲ ਸੀ।

ਉਹ ਤਕਰੀਬਨ ਪਿਛਲੇ 10 ਸਾਲਾਂ ਤੋਂ ਇਟਲੀ ਦੇ ਵਿੱਚ ਕੰਮ ਕਰ ਆਪਣਾ ਰੁਜ਼ਗਾਰ ਕਮਾ ਰਿਹਾ ਸੀ। ਜਿਸ ਦੀ ਅਚਾਨਕ ਮੌਤ ਹੋ ਜਾਣ ਕਾਰਨ ਪਰਿਵਾਰ ਦੇ ਵਿਚ ਸੋਗ ਦਾ ਮਾਹੌਲ ਛਾ ਗਿਆ ਹੈ। ਬਹੁਤ ਹੀ ਦੁਖੀ ਹਿਰਦੇ ਦੇ ਨਾਲ ਇਸ ਜਾਣਕਾਰੀ ਨੂੰ ਸਾਂਝੇ ਕਰਦੇ ਹੋਏ ਮ੍ਰਿਤਕ ਮੇਜਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਲਗਪਗ ਪਿਛਲੇ 10 ਸਾਲਾਂ ਤੋਂ ਇਟਲੀ ਦੇ ਵਿਚ ਕੰਮ ਕਰ ਰਿਹਾ ਸੀ ਅਤੇ 2 ਸਾਲ ਪਹਿਲਾਂ ਹੀ ਉਹ ਛੁੱਟੀ ਕੱਟਣ ਦੇ ਲਈ ਆਪਣੇ ਪਿੰਡ ਆਇਆ ਸੀ ਜਿਸ ਤੋਂ ਬਾਅਦ ਉਹ ਮੁੜ ਵਾਪਸ ਇਟਲੀ ਚਲਾ ਗਿਆ ਸੀ। ਪਰ ਅਚਾਨਕ ਹੀ ਉਨ੍ਹਾਂ ਨੂੰ ਇਟਲੀ ਤੋਂ ਫੋਨ ਆਇਆ ਕਿ ਮੇਜਰ ਸਿੰਘ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਹੈ।

ਜਿਸ ਨੂੰ ਸੁਣ ਕੇ ਪਰਿਵਾਰ ਦੀ ਸੁੱਧ-ਬੁੱਧ ਗੁੰਮ ਹੋ ਗਈ। ਇਸ ਖਬਰ ਤੋਂ ਬਾਅਦ ਪੂਰੇ ਇਲਾਕੇ ਵਿਚ ਸੋਗ ਦਾ ਮਾਹੌਲ ਛਾ ਗਿਆ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਭਾਰਤ ਸਰਕਾਰ ਅਤੇ ਰਾਜ ਸਭਾ ਦੇ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਪੰਜਾਬ ਲਿਆਂਦਾ ਜਾਵੇ ਤਾਂ ਜੋ ਉਹ ਆਖਰੀ ਵਾਰ ਆਪਣੇ ਪੁੱਤਰ ਦੇ ਚਿਹਰੇ ਨੂੰ ਦੇਖ ਸਕਣ ਅਤੇ ਅੰਤਿਮ ਰਸਮਾਂ ਨੂੰ ਪੂਰਾ ਕਰ ਸਕਣ।