ਯੂਰਪ ਚ ਵਾਪਰਿਆ ਇਹ ਕਹਿਰ ਪੰਜਾਬ ਤਕ ਪਿਆ ਸੋਗ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਇਨਸਾਨ ਜਿੰਦਗੀ ਨੂੰ ਵਧੀਆ ਢੰਗ ਨਾਲ ਜਿਉਣ ਵਾਸਤੇ ਬਹੁਤ ਸਾਰੇ ਕੰਮ ਕਰਦਾ ਹੈ। ਪੈਸਾ ਹੀ ਸਭ ਕੁਝ ਹੈ ਇਹ ਕਥਨ ਵੀ ਠੀਕ ਨਹੀਂ ਪਰ ਫਿਰ ਵੀ ਪੈਸੇ ਨਾਲ ਜਿੰਦਗੀ ਕੁਝ ਆਸਾਨ ਹੋ ਜਾਂਦੀ ਹੈ‌ ਅਤੇ ਇਸ ਨੂੰ ਕਮਾਉਣ ਖਾਤਰ ਇਹ ਜ਼ਿੰਦਗੀ ਇਨਸਾਨ ਨੂੰ ਸੱਤ ਸਮੁੰਦਰੋਂ ਪਾਰ ਲੈ ਜਾਂਦੀ ਹੈ। ਪੰਜਾਬ ਵਿੱਚੋਂ ਵੀ ਬਹੁਤ ਸਾਰੇ ਨੌਜਵਾਨ ਆਪਣੀ ਕਿਸਮਤ ਚਮਕਾਉਣ ਖਾਤਰ ਵਿਦੇਸ਼ਾਂ ਦਾ ਰੁੱਖ ਕਰਦੇ ਹਨ। ਜਿੱਥੇ ਜਾ ਕੇ ਉਹ ਮਿਹਨਤ ਕਰਕੇ ਆਪਣਾ ਇਕ ਵੱਖਰਾ ਮੁਕਾਮ ਬਣਾਉਣ ਦੀ ਕੋਸ਼ਿਸ਼ ਕਰਦੇ ਹਨ ਅਤੇ ਨਾਲ ਹੀ ਆਪਣੇ ਪਰਿਵਾਰ ਦਾ ਵਧੀਆ ਤਰੀਕੇ ਨਾਲ ਪਾਲਣ ਪੋਸ਼ਣ ਕਰਦੇ ਹਨ।

ਕੁੱਝ ਇਹੋ ਜਿਹਾ ਹੀ ਨੌਜਵਾਨ ਪੰਜਾਬ ਵਿਚੋਂ ਰੋਜ਼ੀ ਰੋਟੀ ਖਾਤਰ ਵਿਦੇਸ਼ ਗਿਆ ਸੀ ਪਰ ਇਕ ਘਟਨਾ ਨੇ ਉਸ ਦੇ ਸਵਾਸਾਂ ਦੀ ਲ- ੜੀ ਨੂੰ ਖਤਮ ਕਰ ਦਿੱਤਾ। ਇਸ ਮ੍ਰਿਤਕ ਨੌਜਵਾਨ ਦਾ ਨਾਮ ਸੰਤਾ ਸਿੰਘ ਸੀ ਜਿਸ ਦੀ ਉਮਰ 38 ਸਾਲ ਸੀ। ਇਸ ਨੌਜਵਾਨ ਦਾ ਪੰਜਾਬ ਵਿੱਚ ਪਿਛੋਕੜ ਫਤਿਹਗੜ੍ਹ ਸਾਹਿਬ ਦੇ ਖਮਾਣੋਂ ਲਾਗੇ ਪੈਂਦੇ ਪਿੰਡ ਧਨੌਲਾ ਨਾਲ ਹੈ ਜਿੱਥੋਂ ਇਹ ਨੌਜਵਾਨ ਉੱਠ ਕੇ ਇਟਲੀ ਦੇ ਇਕ ਸ਼ਹਿਰ ਵਿਖੇ ਕੰਮ ਕਰਨ ਲਈ ਆਇਆ ਸੀ।

ਜਦੋਂ ਇਹ ਇਥੋਂ ਦੇ ਜਿਲੇ ਬੈਰਗਾਮੋ ਵਿਚ ਚੜ੍ਹਦੀ ਸਵੇਰ ਕੰਮ ‘ਤੇ ਜਾ ਰਿਹਾ ਸੀ ਤਾਂ ਇੱਕ ਸੜਕ ਹਾਦਸੇ ਵਿੱਚ ਇਸ ਦੀ ਮੌਤ ਹੋ ਗਈ। ਦੁਖੀ ਹਿਰਦਿਆਂ ਵਿੱਚੋਂ ਮ੍ਰਿਤਕ ਦੇ ਭਤੀਜੇ ਗੁਰਸ਼ਾਨ ਸਿੰਘ ਅਤੇ ਇੱਕ ਰਿਸ਼ਤੇਦਾਰ ਬਲਜਿੰਦਰ ਸਿੰਘ ਨੇ ਸਿੱਲੀਆਂ ਅੱਖਾਂ ਨਾਲ ਦੱਸਿਆ ਕਿ ਸੰਤਾ ਸਿੰਘ ਸਵੇਰ ਵੇਲੇ ਖੇਤੀਬਾੜੀ ਦਾ ਕੰਮ ਕਰਨ ਲਈ ਸਾਈਕਲ ਉੱਪਰ ਜਾ ਰਿਹਾ ਸੀ ਅਤੇ ਅਚਾਨਕ ਪਿੱਛੋਂ ਆਈ ਇਕ ਕਾਰ ਨੇ ਉਸ ਨੂੰ ਟੱਕਰ ਦਿੱਤੀ।

ਇਸ ਦੁਰਘਟਨਾ ਦੇ ਵਿੱਚ ਸੰਤਾ ਸਿੰਘ ਜ਼ਖਮੀ ਹੋ ਗਿਆ ਅਤੇ ਉਸ ਨੇ ਮੌਕੇ ‘ਤੇ ਹੀ ਦਮ ਤੋ-ੜ ਦਿੱਤਾ। ਮ੍ਰਿਤਕ ਸੰਤਾਂ ਸਿੰਘ ਬੀਤੇ ਕਈ ਸਾਲਾਂ ਤੋਂ ਆਪਣੇ ਪਰਿਵਾਰ ਸਮੇਤ ਹਸਦੇ ਹਸਦੇ ਇਟਲੀ ਵਿਖੇ ਰਹਿ ਰਿਹਾ ਸੀ। ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਪੰਜ ਸਾਲ ਦੇ ਪੁੱਤਰ ਨੂੰ ਇਕੱਲਾ ਛੱਡ ਗਿਆ ਹੈ। ਸੰਤਾ ਸਿੰਘ ਦੀ ਹੋਈ ਮੌਤ ਕਾਰਨ ਇਟਲੀ ਦੇ ਸਮੂਹ ਪੰਜਾਬੀ ਭਾਈਚਾਰੇ ਦੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ।