ਆਈ ਤਾਜਾ ਵੱਡੀ ਖਬਰ
ਪੰਜਾਬ ਦੇ ਨੌਜਵਾਨਾਂ ਵੱਲੋਂ ਭਾਰਤ ਵਿੱਚ ਬੇਰੁਜਗਾਰੀ ਦੇ ਚਲਦੇ ਹੋਏ ਵਿਦੇਸ਼ਾਂ ਦਾ ਰੁਖ਼ ਕੀਤਾ ਜਾਂਦਾ ਹੈ। ਜਿੱਥੇ ਜਾ ਕੇ ਇਨ੍ਹਾਂ ਨੌਜਵਾਨਾਂ ਵੱਲੋਂ ਆਪਣੇ ਪਰਿਵਾਰ ਅਤੇ ਆਪਣੇ ਸੁਪਨਿਆਂ ਨੂੰ ਸਾਕਾਰ ਕੀਤਾ ਜਾ ਸਕੇ। ਇਸ ਲਈ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਬੇਰੁਜ਼ਗਾਰੀ ਅਤੇ ਤੰਗੀਆਂ-ਤੁਰਸ਼ੀਆਂ ਦੇ ਚਲਦੇ ਹੋਏ ਵਿਦੇਸ਼ਾਂ ਦਾ ਰੁੱਖ ਕਰ ਲੈਂਦੇ ਹਨ। ਪੰਜਾਬ ਦੇ ਇਨ੍ਹਾਂ ਨੌਜਵਾਨਾਂ ਵੱਲੋਂ ਵਿਦੇਸ਼ਾਂ ਵਿੱਚ ਜਾ ਕੇ ਭਾਰੀ ਮਿਹਨਤ ਕੀਤੀ ਜਾਂਦੀ ਹੈ ਅਤੇ ਆਪਣੀ ਹਿੰਮਤ ਸਦਕਾ ਬੁਲੰਦੀਆਂ ਨੂੰ ਛੂਹਿਆ ਜਾਂਦਾ ਹੈ। ਵਿਦੇਸ਼ਾਂ ਵਿੱਚ ਪੰਜਾਬੀਆਂ ਦੀ ਮਿਹਨਤ ਨੂੰ ਦੇਖ ਕੇ ਲੋਕਾਂ ਵੱਲੋਂ ਉਨ੍ਹਾਂ ਦੀਆਂ ਤਾਰੀਫ਼ਾ ਵੀ ਕੀਤੀਆ ਜਾਂਦੀਆਂ ਹਨ। ਪਿਛੇ ਪਰਵਾਰਾਂ ਵੱਲੋਂ ਜਿਥੇ ਆਪਣੇ ਬੱਚਿਆਂ ਦੀ ਸੁੱਖ-ਸ਼ਾਂਤੀ ਲਈ ਹਰ ਵਕਤ ਅਰਦਾਸ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਦੇ ਸਹੀ ਸਲਾਮਤ ਘਰ ਵਾਪਸ ਆਉਣ ਦਾ ਇੰਤਜ਼ਾਰ ਕੀਤਾ ਜਾਂਦਾ ਹੈ।
ਉੱਥੇ ਹੀ ਵਿਦੇਸ਼ਾਂ ਵਿਚ ਕਮਾਈ ਕਰਨ ਗਏ ਇਨ੍ਹਾਂ ਨੌਜਵਾਨਾਂ ਨਾਲ ਵਾਪਰਨ ਵਾਲੇ ਹਾਦਸਿਆਂ ਦੀ ਖ਼ਬਰ ਸਾਹਮਣੇ ਆ ਜਾਂਦੀ ਹੈ। ਹੁਣ ਯੂਰਪ ਦੇ ਵਿੱਚ ਭੂਆ ਦੇ ਮੁੰਡੇ ਨਾਲ ਹੱਸਦਿਆਂ-ਖੇਡਦਿਆਂ 25 ਸਾਲਾਂ ਨੌਜਵਾਨ ਦੀ ਮੌਤ ਹੋ ਗਈ ਹੈ ਜਿਸ ਨਾਲ ਪੰਜਾਬ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਜ਼ਿਲ੍ਹਾ ਕਪੂਰਥਲਾ ਅਧੀਨ ਆਉਂਦੇ ਪਿੰਡ ਮੀਰੇ ਤੋ ਸਾਹਮਣੇ ਆਈ ਹੈ। ਇਸ ਪਿੰਡ ਦਾ ਇੱਕ ਪੱਚੀ ਸਾਲਾਂ ਦਾ ਨੌਜਵਾਨ ਜੋ ਡੇਢ ਸਾਲ ਪਹਿਲਾਂ ਹੀ ਕੰਮ ਦੀ ਭਾਲ ਵਿੱਚ ਗਿਆ ਸੀ।
ਤੇ ਏਸ ਸਮੇਂ ਇਟਲੀ ਦੇ ਸ਼ਹਿਰ ਵਿਖੇ ਰਹਿ ਰਿਹਾ ਸੀ। ਅੰਮ੍ਰਿਤ ਇੱਕ ਨੌਜਵਾਨ ਸਰਬਜੀਤ ਸਿੰਘ ਇਕ ਫੈਕਟਰੀ ਵਿਚ ਕੰਮ ਕਰਦਾ ਸੀ। ਉਥੇ ਹੀ ਬੀਤੇ ਦਿਨੀਂ ਮ੍ਰਿਤਕ ਨੌਜਵਾਨ ਸਰਬਜੀਤ ਆਪਣੀ ਭੂਆ ਦੇ ਬੇਟੇ ਨਾਲ ਮਿਲਾਨ ਸ਼ਹਿਰ ਦੇ ਨਜ਼ਦੀਕ ਪੈਂਦੀ ਇੱਕ ਤੁਰਬੀਗੋ ਵਿਖੇ ਨਹਿਰ ਤੇ ਨਹਾਉਣ ਲਈ ਚਲੇ ਗਏ ਸਨ। ਏਥੇ ਹੀ ਨਹਾਉਂਦੇ ਸਮੇਂ ਇਹ ਨੌਜਵਾਨ ਦੀ ਨਹਿਰ ਵਿੱਚ ਡੁੱਬਣ ਕਾਰਨ ਮੌਤ ਹੋ ਗਈ।
ਇਸ ਤੋਂ ਪਹਿਲਾਂ ਵੀ ਇਸ ਨਹਿਰ ਵਿਚੋਂ ਦੋ ਭਾਰਤੀ ਬੱਚਿਆਂ ਦੀਆਂ ਲਾਸ਼ਾਂ ਮਿਲ ਚੁੱਕੀਆਂ ਹਨ ਜਿਨ੍ਹਾਂ ਵਿਚ ਇਕ ਕੁੜੀ ਅਤੇ ਮੁੰਡਾ ਮੌਜੂਦ ਸੀ। ਹੁਣ ਇਸ ਪੰਜਾਬੀ ਨੌਜਵਾਨ ਸਰਬਜੀਤ ਸਿੰਘ ਦੀ ਮੌਤ ਦੀ ਖਬਰ ਮਿਲਦੇ ਹੀ ਇਟਲੀ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ। ਇਸ ਨੌਜਵਾਨ ਦੀ ਹੋਈ ਮੌਤ ਦੀ ਖਬਰ ਪਿੰਡ ਪਹੁੰਚਦੇ ਹੀ ਇਲਾਕੇ ਵਿਚ ਸੋਗ ਦੀ ਲਹਿਰ ਦੇਖੀ ਜਾ ਰਹੀ ਹੈ।
Home ਤਾਜਾ ਖ਼ਬਰਾਂ ਯੂਰਪ ਚ ਭੂਆ ਦੇ ਮੁੰਡੇ ਨਾਲ ਹੱਸਦੇ ਖੇਡਦਿਆਂ ਇਸ ਤਰਾਂ ਲੈ ਗਈ 25 ਸਾਲਾਂ ਦੇ ਨੌਜਵਾਨ ਨੂੰ ਮੌਤ , ਪੰਜਾਬ ਚ ਛਾਇਆ ਸੋਗ
ਤਾਜਾ ਖ਼ਬਰਾਂ
ਯੂਰਪ ਚ ਭੂਆ ਦੇ ਮੁੰਡੇ ਨਾਲ ਹੱਸਦੇ ਖੇਡਦਿਆਂ ਇਸ ਤਰਾਂ ਲੈ ਗਈ 25 ਸਾਲਾਂ ਦੇ ਨੌਜਵਾਨ ਨੂੰ ਮੌਤ , ਪੰਜਾਬ ਚ ਛਾਇਆ ਸੋਗ
Previous Postਮਾੜੀ ਖਬਰ : ਪੰਜਾਬ ਦਾ ਇਹ ਸਕੂਲ ਵਿਦਿਆਰਥੀ ਪੌਜੇਟਿਵ ਆਉਣ ਕਰਕੇ 14 ਦਿਨਾਂ ਲਈ ਹੋਇਆ ਸਸਪੈਂਡ
Next Postਹੋ ਜਾਵੋ ਸਾਵਧਾਨ : ਪੰਜਾਬ ਚ ਇਥੇ ਜਾਰੀ ਹੋ ਗਏ ਇਹ ਸਖਤ ਹੁਕਮ ਜਾਰੀ , ਕਿਤੇ ਰਗੜੇ ਨਾ ਜਾਇਓ