ਆਈ ਤਾਜਾ ਵੱਡੀ ਖਬਰ
ਕੁਦਰਤ ਦੀ ਮਾਰ ਹੇਠ ਹੱਜੇ ਤੱਕ ਪੂਰੀ ਦੁਨੀਆਂ ਦੱਬੀ ਹੋਈ ਹੈ । ਉਪਰੋਂ ਇੱਕ ਹੋਰ ਨਵੀਂ ਤਬਾਹੀ ਨੇ ਦਸਤਕ ਦੇ ਦਿੱਤੀ ਹੈ । ਪਹਿਲਾਂ ਹੀ ਲੋਕ ਕੋਰੋਨਾ ਮਹਾਮਾਰੀ ਕਾਰਨ ਕਾਫੀ ਪ੍ਰੇਸ਼ਾਨ ਹੈ । ਕਿਉਕਿ ਕੋਰੋਨਾ ਮਹਾਮਾਰੀ ਨਾਮ ਦੇ ਦੈਂਤ ਨੇ ਅੱਗੇ ਹੀ ਪਤਾ ਨਹੀਂ ਕਿੰਨੇ ਲੋਕਾਂ ਦੀ ਜਾਨ ਲੈ ਲਈ ਹੈ । ਕਿੰਨੇ ਘਰ ਤਬਾਹ ਹੋ ਚੁੱਕੇ ਹਨ ਇਸ ਕੁਦਰਤ ਦੀ ਕਰੋਪੀ ਕਾਰਨ। ਕੋਰੋਨਾ ਮਹਾਮਾਰੀ ਕਾਰਨ ਪਹਿਲਾਂ ਹੀ ਦੇਸ਼ ਭਰ ਦੇ ਲੋਕਾਂ ਦਾ ਬਹੁਤ ਨੁਕਸਾਨ ਹੋ ਚੁੱਕਾ ਹੈ । ਹੁਣ ਇੱਕ ਵਾਰ ਫਿਰ ਕੁਦਰਤ ਨੇ ਦੁਨੀਆਂ ਤੇ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ । ਇਹ ਵੱਡੀ ਤਬਾਹੀ ਦੀ ਖ਼ਬਰ ਸਾਹਮਣੇ ਆਈ ਹੈ ਯੂਰਪ ਚ ਪੰਜਾਬੀਆਂ ਦੇ ਗੜ ਤੋਂ । ਜੀ ਹਾਂ ਅਸੀਂ ਗੱਲ ਕਰਦੇ ਪਏ ਹਾਂ ਇਟਲੀ ਦੀ ।
ਇਟਲੀ ਵਿੱਚ ਕੋਰੋਨਾ ਮਹਾਮਾਰੀ ਕਾਰਨ ਪਹਿਲਾਂ ਹੀ ਬਹੁਤ ਨੁਕਸਾਨ ਹੋ ਚੁੱਕਾ ਹੈ ਤੇ ਹੁਣ ਇਟਲੀ ਕੁਦਰਤੀ ਕਰੋਪੀ ਦਾ ਸ਼ਿਕਾਰ ਹੋ ਰਿਹਾ ਹੈ। ਬੀਤੇ ਦਿਨ ਉੱਤਰੀ ਇਟਲੀ ਵਿੱਚ ਵੱਖ-ਵੱਖ ਥਾਵਾਂ ਬਹੁਤ ਹੀ ਹਿੰਸਕ ਗੜ੍ਹੇਮਾਰੀ ਨਾਲ ਜਿੱਥੇ ਸੈਂਕੜੇ ਗੱਡੀਆਂ ਨੁਕਸਾਨੀਆਂ ਗਈਆਂ, ਉੱਥੇ ਹੀ ਫਸਲਾਂ ਅਤੇ ਘਰਾਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ। ਕੁਝ ਲੋਕਾਂ ਨੇ ਆਪਣੀ ਗੱਡੀਆਂ ਕੰਮ ਕਾਰ ਵਾਲੀ ਪਾਰਕਿੰਗ ਵਿੱਚ ਪਾਰਕ ਕੀਤੀਆਂ ਹੋਈਆਂ ਸੀ ਪਰ ਖ਼ਰਾਬ ਮੌਸਮ ਹੋਣ ਕਰਕੇ ਅਤੇ ਗੜ੍ਹੇਮਾਰੀ ਨਾਲ ਉਨ੍ਹਾਂ ਦੀਆਂ ਕੀਮਤੀ ਤੋਂ ਕੀਮਤੀ ਗੱਡੀਆਂ ਵੀ ਨੁਕਸਾਨੀਆਂ ਗਈਆਂ।
ਇਟਲੀ ਦੇ ਮਿਲਾਨ ਅਤੇ ਨੈਪਲਜ਼ ਦੇ ਵਿਚਾਲੇ ਹਾਈਵੇਅ ਦੇ ਇੱਕ ਹਿੱਸੇ ਵਿੱਚ ਜਦੋਂ ਗੜ੍ਹੇਮਾਰੀ ਨੇ ਡਰਾਈਵਰਾਂ ਨੂੰ ਸੜਕ ਕਿਨਾਰੇ ਆਪਣੀਆ ਗੱਡੀਆਂ ਨੂੰ ਲਿਜਾਣ ਲਈ ਮਜਬੂਰ ਕੀਤਾ ਤਾਂ ਬਹੁਤ ਸਾਰੀਆ ਗੱਡੀਆਂ ਦੇ ਸ਼ੀਸੇ ਨੁਕਸਾਨੇ ਗਏ।ਇਟਲੀ ਦੇ ਮੌਸਮ ਵਿਭਾਗ ਵਲੋਂ ਕੁਝ ਸੂਬਿਆਂ ਨੂੰ ਮੌਸਮ ਸੰਬੰਧੀ ਪਹਿਲਾਂ ਹੀ ਚਿਤਾਵਨੀ ਦਿੱਤੀ ਗਈ ਸੀ । ।ਉਧਰ ਦੂਜੇ ਪਾਸੇ ਇਟਲੀ ਦੇ ਕੋਮੋ ਪ੍ਰਾਂਤ ਨੂੰ ਭਾਰੀ ਹੜ੍ਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਾਰਨ ਕੋਮੋ ਝੀਲ ਦੇ ਨੇੜ੍ਹੇ ਪਾਰਕਿੰਗ ਵਿੱਚ ਖੜ੍ਹੇ ਵਾਹਨ ਪਾਣੀ ਨਾਲ ਵਹਿ ਗਏ ਅਤੇ ਜਿਨ੍ਹਾਂ ਦਾ ਭਾਰੀ ਨੁਕਸਾਨ ਵੀ ਹੋਇਆ ਹੈ।
ਓਥੇ ਹੀ ਤੇਜ਼ ਹਵਾਵਾਂ ਦੇ ਗੜ੍ਹੇਮਾਰੀ ਕਾਰਨ ਬਹੁਤ ਸਾਰੇ ਲੋਕਾਂ ਦੇ ਮਾਮੂਲੀ ਸੱਟ ਵੀ ਲੱਗੀਆਂ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸੰਸਾਰ ਵਿੱਚ ਪਹਿਲਾਂ ਕੋਰੋਨਾ ਮਹਾਮਾਰੀ ਦੇ ਕਾਰਨ ਹੁਣ ਤੱਕ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ ਪਰ ਹੁਣ ਦੁਨੀਆ ਦੇ ਕੁਝ ਦੇਸ਼ਾਂ ਨੂੰ ਕੁਦਰਤੀ ਕਰੋਪੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।
Previous Postਇਸ ਬੰਦੇ ਨਾਲ ਸੁਤਿਆਂ ਉੱਠਣ ਤੋਂ ਬਾਅਦ ਵਾਪਰੀ ਇਹ ਅਨੋਖੀ ਘਟਨਾ – ਵਿਗਿਆਨੀ ਵੀ ਹੋ ਗਏ ਹੈਰਾਨ, ਦੁਨੀਆਂ ਚ ਚਰਚਾ
Next Postਦੁਨੀਆਂ ਦੇ ਰੰਗ – ਪ੍ਰੀਵਾਰ ਨੇ ਬਜ਼ੁਰਗ ਨਾਲ ਕੀਤਾ ਅਜਿਹਾ ਮਾੜਾ ਕੰਮ ਕੇ ਇਸ ਕਾਂਡ ਲਈ ਹੋ ਗਿਆ ਮਜਬੂਰ