ਯੂਰਪ ਚ ਕੜਾਕੇ ਦੀ ਗਰਮੀ ਨੇ ਵਰਾਇਆ ਕਹਿਰ, ਨਦੀਆਂ ਝੀਲਾਂ ਸੁੱਕਣ ਕਾਰਨ ਨਿਕਲ ਰਹੇ ਖਜਾਨੇ ਤੇ ਜੰਗ ਵੇਲੇ ਦੇ ਬੰਬ

ਆਈ ਤਾਜ਼ਾ ਵੱਡੀ ਖਬਰ 

ਇਸ ਵਾਰ ਭਾਰਤ ਵਿਚ ਪੈਣ ਵਾਲੀ ਗਰਮੀ ਜਿਥੇ ਪਿਛਲੇ ਕਈ ਸਾਲਾਂ ਦਾ ਰਿਕਾਰਡ ਤੋੜ ਰਹੀ ਹੈ। ਜਿਸ ਕਾਰਨ ਲੋਕਾਂ ਨੂੰ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਹੀ ਅਮਰੀਕਾ ਕੈਨੇਡਾ ਦੇ ਵਿੱਚ ਵੀ ਇਸ ਵਾਰ ਲੋਕਾਂ ਨੂੰ ਭਾਰੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਗਰਮੀ ਦੇ ਚਲਦਿਆਂ ਹੋਇਆਂ ਅਮਰੀਕਾ ਅਤੇ ਕੈਨੇਡਾ ਦੇ ਜੰਗਲਾਂ ਵਿੱਚ ਲੱਗਣ ਵਾਲੀ ਅੱਗ ਦੇ ਕਾਰਨ ਵੀ ਭਾਰੀ ਜਾਨੀ-ਮਾਲੀ ਨੁਕਸਾਨ ਹੋਇਆ ਹੈ। ਇਸ ਤਰਾਂ ਹੀ ਹੋਰ ਦੇਸ਼ਾਂ ਦੇ ਵਿਚ ਵੀ ਗਰਮੀ ਦੇ ਕਾਰਨ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਰਪੇਸ਼ ਆ ਰਹੀਆਂ ਹਨ। ਯੂਰਪ ਵਿੱਚ ਕੜਾਕੇ ਦੀ ਗਰਮੀ ਨੇ ਹੁਣ ਕਹਿਰ ਵਰਾਇਆ ਹੈ ਜਿਥੇ ਨਦੀਆਂ ਅਤੇ ਝੀਲਾਂ ਦੇ ਸੁੱਕਣ ਕਾਰਨ ਖਜ਼ਾਨੇ ਅਤੇ ਜੰਗ ਵੇਲੇ ਦੇ ਬੰਬ ਬਾਹਰ ਆ ਰਹੇ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸਮੇਂ ਜਿਥੇ ਬਹੁਤ ਸਾਰੇ ਦੇਸ਼ਾਂ ਵਿੱਚ ਗਰਮੀ ਪੈ ਰਹੀ ਹੈ ਉਥੇ ਹੀ ਯੂਰਪ ਦੇ ਵੀ ਕਈ ਦੇਸ਼ ਇਸ ਸਮੇਂ ਵਧੇਰੇ ਗਰਮੀ ਦਾ ਸਾਹਮਣਾ ਕਰ ਰਹੇ ਹਨ ਜਿਸ ਕਾਰਨ ਉਨ੍ਹਾਂ ਦੇਸ਼ਾਂ ਵਿੱਚ ਸੋਕਾ ਪੈ ਰਿਹਾ ਹੈ। ਇਸ ਮੌਕੇ ਦੇ ਕਾਰਨ ਜਿੱਥੇ ਨਦੀਆਂ ਝੀਲਾਂ ਦਾ ਪਾਣੀ ਸੁੱਕ ਰਿਹਾ ਹੈ ਅਤੇ ਉਸ ਦਾ ਪੱਧਰ ਕਾਫੀ ਘਟ ਗਿਆ ਹੈ ਉਥੇ ਹੀ ਦਰਿਆਵਾਂ ਵਿੱਚੋ ਵੀ ਇਸਤੇਮਾਲ ਕੀਤੇ ਹੋਏ ਬੰਬ ਜੋ ਕੇ ਦੂਜੀ ਵਿਸ਼ਵ ਜੰਗ ਦੇ ਦੌਰਾਨ ਵਰਤੇ ਗਏ ਸਨ, ਹੁਣ ਬਾਹਰ ਨਿਕਲ ਰਹੇ ਹਨ ਇਸੇ ਤਰ੍ਹਾਂ ਹੀ ਕਈ ਤਰ੍ਹਾਂ ਦੇ ਪਾਣੀ ਵਿੱਚ ਡੁੱਬੇ ਹੋਏ ਖ਼ਜ਼ਾਨੇ ਵੀ ਲੰਮੇ ਸਮੇਂ ਬਾਅਦ ਬਰਾਮਦ ਹੋਏ ਹਨ।

ਇਸ ਵਾਰ ਸਪੇਨ ਦੇ ਵਿੱਚ ਪੈਣ ਵਾਲੀ ਵਧੇਰੇ ਗਰਮੀ ਦੇ ਚਲਦਿਆਂ ਹੋਇਆਂ ਜਿੱਥੇ ਵੱਡਾ ਸੋਕਾ ਪਿਆ ਹੈ ਉਥੇ ਹੀ ਨਦੀਆਂ ਵਿੱਚ ਪਾਣੀ ਦਾ ਪੱਧਰ ਘੱਟ ਗਿਆ ਹੈ ਅਤੇ ਸੁੱਕ ਗਿਆ ਹੈ। ਜਿਥੇ ਦਰਜਨਾਂ ਨਦੀਆਂ ਹੀ ਸੋਕੇ ਦੀ ਮਾਰ ਹੇਠ ਆ ਗਈਆਂ ਹਨ। ਉਥੇ ਹੀ ਸਮੁੰਦਰੀ ਤਲ ਦੀ ਮਿੱਟੀ ਵੀ ਦਿੱਖਣੀ ਸ਼ੁਰੂ ਹੋ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕੁਝ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਹੈ ਕਿ ਜਿੱਥੇ ਸਪੇਨ ਦੇ ਕੇਂਦਰੀ ਸੂਬੇ ਕਾਸਾਰੇਸ ਦੇ ਵਿਚ ਰਹੱਸਮਈ ਪੱਥਰ ਵੀ ਬਰਾਮਦ ਹੋਏ ਹਨ ਜੋ ਕਿ ਪੂਰਬ-ਇਤਿਹਾਸਕ ਸਮੇਂ ਦੇ ਦੱਸੇ ਜਾ ਰਹੇ ਹਨ ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਪੁਰਾਤਤਵ ਵਿਗਿਆਨੀ ਇਨ੍ਹਾਂ ਪੱਥਰਾਂ ਨੂੰ ਸਪੈਨਿਸ਼ ਸਟੋਨਹੇਂਜ ਆਖਿਆ ਜਾ ਰਿਹਾ ਹੈ।

ਜਰਮਨੀ ਦੇ ਵਿਚ ਵੀ ਰਾਈਨ ਨਾਮ ਦੀ ਵੱਡੀ ਨਦੀ ਦੇ ਕੰਢੇ ਤੇ ਕਈ ਅਜਿਹੇ ਪੱਥਰ ਦੇਖੇ ਗਏ ਹਨ। ਜੋ ਇਸ ਵਾਰ ਗਰਮੀ ਦੇ ਕਾਰਨ ਪੈਣ ਵਾਲੇ ਸੋਕੇ ਦੇ ਚਲਦਿਆਂ ਹੋਇਆਂ ਦੇਖੇ ਜਾ ਰਹੇ ਹਨ ਜੋ ਕਿ ਇੱਕ ਕੁਦਰਤੀ ਚਿਤਾਵਨੀ ਵੀ ਦੱਸਿਆ ਜਾ ਰਿਹਾ ਹੈ। ਇਸ ਨਾਲ ਲੋਕਾਂ ਚ ਡਰ ਵੀ ਹੈ।