ਆਈ ਤਾਜਾ ਵੱਡੀ ਖਬਰ
ਅੱਜ ਦੇ ਸਮੇਂ ਵਿਚ ਸੜਕ ਹਾਦਸੇ ਜਾਂ ਦੁਰਘਟਨਾ ਵਾਪਰਣ ਦਾ ਨਾਮ ਨਹੀਂ ਲੈ ਰਹੇ। ਕਈ ਵਾਰੀ ਇਹ ਦੁਰਘਟਨਾਵਾਂ ਜਾਂ ਹਾਦਸਿਆਂ ਦੇ ਕਾਰਨ ਜਾਨੀ ਤੇ ਮਾਲੀ ਵੱਡੇ ਪੱਧਰ ਉੱਤੇ ਨੁਕਸਾਨ ਹੋ ਜਾਂਦੇ ਹਨ। ਭਾਵੇਂ ਸਰਕਾਰ ਵੱਲੋਂ ਕਈ ਤਰਾਂ ਦੇ ਦਿਸ਼ਾ-ਨਿਰਦੇਸ਼ ਜਾਂ ਨਿਯਮ ਬਣਾਏ ਜਾਂਦੇ ਹਨ ਪਰ ਇਹ ਹਾਦਸੇ ਰੁਕਣ ਦਾ ਨਾਮ ਨਹੀਂ ਲੈ ਰਹੇ। ਕਿਸੇ ਤੇ ਹੁਣ ਕਿਸ ਵਿਦੇਸ਼ ਦੀ ਧਰਤੀ ਉੱਤੇ ਵੱਡਾ ਹਾਦਸਾ ਵਾਪਰ ਗਿਆ ਜਿਸ ਤੋਂ ਬਾਅਦ ਹਰ ਪਾਸੇ ਸੋਗ ਦੀ ਲਹਿਰ ਹੈ।
ਦਰਅਸਲ ਇਹ ਮੰਦਭਾਗੀ ਖਬਰ ਇਟਲੀ ਤੋਂ ਸਾਹਮਣੇ ਆ ਰਹੀ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਰੋਮ ਉੱਤਰੀ ਇਟਲੀ ਦੇ ਇਲਾਕੇ ਵਿੱਚ ਇੱਕ ਕੇਬਲ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਦੱਸ ਦਈਏ ਕਿ ਇਸ ਹਾਦਸੇ ਦੌਰਾਨ ਕਾਰ ਪਹਾੜੀ ਤੋਂ ਜ਼ਮੀਨ ਉੱਤੇ ਡਿੱਗ ਗਈ ਜਿਸ ਕਾਰਨ ਮੌਕੇ ਤੇ 9 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਇਸ ਤੋਂ ਇਲਾਵਾ ਦੋ ਬੱਚਿਆਂ ਨੂੰ ਜੇਰੇ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਸ ਸਬੰਧੀ ਜਾਣਕਾਰੀ ਅਧਿਕਾਰੀਆਂ ਵੱਲੋਂ ਸਾਂਝੀ ਕੀਤੀ ਗਈ ਹੈ।
ਇਸ ਤੋਂ ਇਲਾਵਾ ਇਟਲੀ ਨੇ ਫਾਇਰ ਬ੍ਰਿਗੇਡ ਦਸਤੇ ਵੱਲੋਂ ਇਸ ਹਾਦਸੇ ਦੀਆਂ ਤਸਵੀਰਾਂ ਨੂੰ ਕੈਦ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਹ ਕਾਰ ਮੋਟੋਰੋਨ ਸਿਖ਼ਰ ਦੇ ਨਜ਼ਦੀਕ ਦਰਖਤਾਂ ਵਿਚਕਾਰ ਹਾਦਸੇ ਦਾ ਸ਼ਿਕਾਰ ਹੋਈ ਹੈ। ਦੱਸ ਦਈਏ ਕਿ ਇਹ ਇਸ ਸਥਾਨ ਤੋ ਲੇਕ ਮੈਜੀਓਰੀ ਝੀਲ ਵੀ ਦਿਖਾਈ ਦਿੰਦੀ ਹੈ। ਇਸ ਸਬੰਧੀ ਹੈਲਪਲਾਈਨ ਸੇਵਾ ਦੇ ਬੁਲਾਰੇ ਵਾਲਟਰ ਮਿਲਾਨ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਥਾਂ ਤੇ ਜ਼ਮੀਨ ਤੋਂ ਕਾਫੀ ਉੱਚੀ ਲਿਫਟ ਦੀ ਤਾਰ ਹੈ।
ਪਰ ਉਨ੍ਹਾਂ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਇਸ ਹਾਸੇ ਪਿੱਛੇ ਕੀ ਕਾਰਨ ਹੈ ਉਨ੍ਹਾਂ ਦਾ ਹਾਲੇ ਪਤਾ ਨਹੀਂ ਚੱਲਿਆ। ਪਰ ਉਨ੍ਹਾਂ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ 2016 ਵਿੱਚ ਇਸ ਕੇਵਲ ਲਾਇਨ ਦੀ ਮੁਰੰਮਤ ਕੀਤੀ ਗਈ ਸੀ। ਪਰ ਕਰੋਨਾ ਵਾਇਰਸ ਦੇ ਕਾਰਨ ਬਣੇ ਹਲਾਤਾਂ ਤੋਂ ਬਾਅਦ ਇਸ ਨੂੰ ਬੰਦ ਕੀਤਾ ਗਿਆ ਸੀ ਪਰ ਇਸ ਹਾਲਾਤ ਤੋ ਬਾਅਦ ਥੋੜ੍ਹੇ ਸਮੇਂ ਪਹਿਲਾਂ ਹੀ ਇਸ ਨੂੰ ਖੋਲ੍ਹਿਆ ਗਿਆ ਹੈ।
Previous Postਪੰਜਾਬ ਚ 31 ਮਈ ਬਾਰੇ ਹੋ ਗਿਆ ਇਹਨਾਂ ਵਿਦਿਆਰਥੀਆਂ ਲਈ ਇਹ ਐਲਾਨ, ਖਿੱਚੋ ਤਿਆਰੀਆਂ
Next Postਪੰਜਾਬੀ ਦੀਆਂ ਕਨੇਡਾ ਵਿਚ ਹੋ ਗਈਆਂ ਪੋਂ ਬਾਰਾਂ : ਆਪਣੇ ਜਨਮ ਦਿਨ ਤੇ ਕੀਤਾ ਅਜਿਹਾ ਕੰਮ, ਸਾਰੇ ਪਾਸੇ ਚਰਚਾ