ਆਈ ਤਾਜਾ ਵੱਡੀ ਖਬਰ
ਗੰਨ ਕਲਚਰ ਨੂੰ ਠੱਲ ਪਾਉਣ ਵਾਸਤੇ ਸਰਕਾਰ ਵੱਲੋਂ ਜਿਥੇ ਬਹੁਤ ਸਾਰੇ ਕਦਮ ਚੁੱਕੇ ਜਾ ਰਹੇ ਹਨ। ਉਥੇ ਹੀ ਵਿਦੇਸ਼ਾਂ ਵਿੱਚ ਵੀ ਵਾਪਰਣ ਵਾਲੀਆਂ ਅਜਿਹੀਆਂ ਘਟਨਾਵਾਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ ਜਿਸ ਨੂੰ ਦੇਖਦੇ ਹੋਏ ਵੱਖ ਵੱਖ ਦੇਸ਼ਾਂ ਵਿੱਚ ਸਰਕਾਰਾਂ ਵੱਲੋਂ ਲੋਕਾਂ ਦੀ ਸੁਰੱਖਿਆ ਵਾਸਤੇ ਅਹਿਮ ਕਦਮ ਚੁੱਕੇ ਜਾ ਰਹੇ ਹਨ। ਸ਼ਕਤੀਸ਼ਾਲੀ ਦੇਸ਼ਾਂ ਵਿੱਚ ਵੀ ਜਿੱਥੇ ਗੋਲੀਬਾਰੀ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਜਾਂਦੀਆ ਹਨ, ਉੱਥੇ ਹੀ ਗੈਰ ਸਮਾਜਕ ਅਨਸਰਾਂ ਵੱਲੋਂ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹੋਏ ਬਹੁਤ ਸਾਰੇ ਲੋਕਾਂ ਦਾ ਭਾਰੀ ਜਾਨੀ-ਮਾਲੀ ਨੁਕਸਾਨ ਵੀ ਕਰ ਦਿੱਤਾ ਜਾਂਦਾ ਹੈ। ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਦੇ ਚਲਦਿਆਂ ਹੋਇਆਂ ਵੱਖ-ਵੱਖ ਦੇਸ਼ਾਂ ਵਿਚੋਂ ਲੋਕਾਂ ਚ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਹੈ।
ਹੁਣ ਇੱਥੇ ਯੂਰਪ ਵਿੱਚ ਅਚਾਨਕ ਇਕ ਕੈਫੇ ਵਿੱਚ ਚੱਲੀਆਂ ਤਾਬੜ ਤੋੜ ਗੋਲੀਆ ਦੇ ਦੌਰਾਨ ਪ੍ਰਧਾਨ ਮੰਤਰੀ ਦੇ ਦੋਸਤ ਸਮੇਤ ਤਿੰਨ ਔਰਤਾਂ ਦੀ ਮੌਤ ਹੋਈ ਹੈ, ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਇਟਲੀ ਤੋਂ ਸਾਹਮਣੇ ਆਇਆ ਹੈ ਜਿੱਥੇ ਰਾਜਧਾਨੀ ਰੋਮ ਦੇ ਵਿੱਚ ਵਾਪਰੀ ਇਕ ਘਟਨਾ ਦੌਰਾਨ ਗੋਲੀਬਾਰੀ ਦੇ ਵਿਚ ਜਿਥੇ 3 ਔਰਤਾਂ ਦੀ ਮੌਤ ਹੋ ਗਈ ਹੈ।
ਉੱਥੇ ਹੀ ਦੱਸਿਆ ਗਿਆ ਹੈ ਕਿ ਇਹ ਘਟਨਾ ਕੈਫ਼ੇ ਦੇ ਵਿੱਚ ਉਸ ਸਮੇਂ ਵਾਪਰੀ ਜਦੋਂ ਇੱਕ ਹਮਲਾਵਰ ਵੱਲੋਂ ਅਚਾਨਕ ਅੰਦਰ ਆ ਕੇ ਇਹ ਆਖਿਆ ਗਿਆ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਮਾਰਾਂਗਾ, ਇਹ ਗੱਲ ਸੁਣਦੇ ਹੀ ਜਿੱਥੇ ਅੰਦਰ ਮੌਜੂਦ ਲੋਕਾਂ ਚ ਚੀਕ ਚਿਹਾੜਾ ਮਚ ਗਿਆ ਉਥੇ ਹੀ ਉਸ ਵਿਅਕਤੀ ਵੱਲੋਂ ਪਿਸਤੌਲ ਨਾਲ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ ਅਤੇ ਇਸ ਘਟਨਾ ਵਿਚ ਪ੍ਰਧਾਨ ਮੰਤਰੀ ਜੋਰਜੀਆ ਮਿਲਾਨੀ ਦੀ ਦੋਸਤ ਸਮੇਤ ਤਿੰਨ ਔਰਤਾਂ ਦੀ ਮੌਤ ਇਸ ਗੋਲੀਬਾਰੀ ਦੇ ਦੌਰਾਨ ਹੋ ਗਈ। ਜਿਨ੍ਹਾਂ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਸੀ।
ਜਿਨ੍ਹਾਂ ਵਿਚੋਂ ਤਿੰਨ ਦੀ ਮੌਤ ਹੋ ਗਈ ਹੈ ਅਤੇ ਇਕ ਦੀ ਹਾਲਤ ਗੰਭੀਰ ਹੈ ਅਤੇ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਹਾਦਸੇ ਦੇ ਵਿਚ ਚਾਰ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਸਨ। ਦੱਸਿਆ ਗਿਆ ਹੈ ਕਿ ਹਮਲਾਵਰ ਦਾ ਜਿਥੇ ਪਹਿਲਾਂ ਹੀ ਕੋਈ ਵਿਵਾਦ ਕਮੇਟੀ ਦੇ ਬੋਰਡ ਮੈਂਬਰਾਂ ਨਾਲ ਚੱਲ ਰਿਹਾ ਸੀ। ਉਸ ਦੇ ਚਲਦਿਆਂ ਹੋਇਆਂ ਹੀ ਇਹ ਸਾਰੀ ਘਟਨਾ ਵਾਪਰੀ ਹੈ।
Home ਤਾਜਾ ਖ਼ਬਰਾਂ ਯੂਰਪ ਚ ਇਥੇ ਅਚਾਨਕ ਕੈਫੇ ਚ ਚਲੀਆਂ ਤਾਬੜਤੋੜ ਗੋਲੀਆਂ, ਪ੍ਰਧਾਨਮੰਤਰੀ ਦੀ ਦੋਸਤ ਸਮੇਤ 3 ਔਰਤਾਂ ਦੀ ਹੋਈ ਮੌਤ

ਤਾਜਾ ਖ਼ਬਰਾਂ
ਯੂਰਪ ਚ ਇਥੇ ਅਚਾਨਕ ਕੈਫੇ ਚ ਚਲੀਆਂ ਤਾਬੜਤੋੜ ਗੋਲੀਆਂ, ਪ੍ਰਧਾਨਮੰਤਰੀ ਦੀ ਦੋਸਤ ਸਮੇਤ 3 ਔਰਤਾਂ ਦੀ ਹੋਈ ਮੌਤ
Previous Postਲਾੜਾ ਪਹੁੰਚਿਆ 1600 KM ਲਾੜੀ ਨੂੰ ਵਿਆਹੁਣ, ਮਾਂਗ ਭਰਨ ਵੇਲੇ ਹੀ ਲਾੜੀ ਹੋਈ ਰਫੂਚੱਕਰ
Next PostMLA ਬਲਜਿੰਦਰ ਕੌਰ ਨੂੰ ਲੈਕੇ ਆਈ ਵੱਡੀ ਖਬਰ, ਪੰਜਾਬ ਕੈਬਿਨੇਟ ਨੇ ਮੰਤਰੀ ਰੈਂਕ ਦੇਣ ਤੇ ਲਗਾਈ ਮੋਹਰ