ਯੂਕ੍ਰੇਨ ਰੂਸ ਜੰਗ ਵਿਚਾਲੇ ਅਮਰੀਕਾ ਨੇ ਕਰਤਾ ਵੱਡਾ ਐਲਾਨ , ਰਾਸ਼ਟਰਪਤੀ ਜੋ ਬਾਇਡਨ ਨੇ ਦਿਤੀ ਜਾਣਕਾਰੀ

ਆਈ ਤਾਜ਼ਾ ਵੱਡੀ ਖਬਰ  

ਰੂਸ ਵੱਲੋਂ ਯੂਕਰੇਨ ਤੇ ਲਗਾਤਾਰ ਹਮਲੇ ਜਾਰੀ ਹਨ ਅਤੇ ਇਨ੍ਹਾਂ ਹਮਲਿਆਂ ਨੂੰ ਰੋਕਣ ਵਾਸਤੇ ਜਿੱਥੇ ਬਹੁਤ ਸਾਰੇ ਦੇਸ਼ਾਂ ਵੱਲੋਂ ਲਗਾਤਾਰ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਜਿਸ ਨਾਲ ਰੂਸ ਨੂੰ ਆਰਥਿਕ ਤੌਰ ਤੇ ਕਮਜ਼ੋਰ ਕੀਤਾ ਜਾ ਸਕੇ। ਅਮਰੀਕਾ-ਕੈਨੇਡਾ ਬ੍ਰਿਟੇਨ ਅਤੇ ਫਰਾਂਸ ਵੱਲੋਂ ਜਿਥੇ ਲਗਾਤਾਰ ਰੂਸ ਨਾਲ ਵਪਾਰਕ ਸਮਝੌਤੇ ਉਪਰ ਵੀ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਜਿਸ ਨਾਲ ਉਸ ਨੂੰ ਕਈ ਤਰ੍ਹਾਂ ਦੀਆਂ ਆਰਥਿਕ ਮੁਸੀਬਤਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਜਿਸਦੇ ਚਲਦੇ ਹੋਏ ਰੂਸ ਵੱਲੋਂ ਵੀ ਗੁੱਸੇ ਵਿੱਚ ਆ ਕੇ ਕਈ ਦੇਸ਼ਾਂ ਨੇ ਸਮਝੌਤੇ ਰੱਦ ਕੀਤੇ ਗਏ ਹਨ ਅਤੇ ਕਈ ਦੇਸ਼ਾਂ ਤੋਂ ਆਉਣ ਵਾਲੀਆਂ ਉਡਾਨਾ ਅਤੇ ਯਾਤਰੀਆਂ ਉਪਰ ਵੀ ਰੋਕ ਲਗਾ ਦਿੱਤੀ ਗਈ ਹੈ।

ਯੂਕ੍ਰੇਨ ਵਿਚ ਸਥਿਤੀ ਜਿੱਥੇ ਕਾਫੀ ਗੰਭੀਰ ਬਣੀ ਹੋਈ ਹੈ ਜਿਥੇ ਬਹੁਤ ਸਾਰੇ ਲੋਕਾਂ ਦਾ ਕਤਲੇਆਮ ਕੀਤਾ ਗਿਆ ਹੈ ਜਿਸ ਨੂੰ ਦੇਖ ਕੇ ਬਹੁਤ ਸਾਰੇ ਦੇਸ਼ਾਂ ਵੱਲੋਂ ਰੁਸ ਦੀ ਸਖਤ ਨਿੰਦਾ ਵੀ ਕੀਤੀ ਜਾ ਰਹੀ ਹੈ। ਹੁਣ ਯੂਕਰੇਨ ਰੂਸ ਜੰਗ ਦੇ ਵਿਚਾਲੇ ਅਮਰੀਕਾ ਵੱਲੋਂ ਇਹ ਵੱਡਾ ਐਲਾਨ ਕੀਤਾ ਗਿਆ ਹੈ ਜਿਸ ਦੀ ਜਾਣਕਾਰੀ ਰਾਸ਼ਟਰਪਤੀ ਜੋਅ ਬਾਈਡਨ ਵੱਲੋਂ ਦਿੱਤੀ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਵਿਸ਼ਵ ਦੇ ਸ਼ਕਤੀਸ਼ਾਲੀ ਦੇਸ਼ ਅਮਰੀਕਾ ਵੱਲੋਂ ਜਿੱਥੇ ਪੂਰੀ ਤਰਾਂ ਯੂਕਰੇਨ ਦਾ ਸਮਰਥਨ ਕੀਤਾ ਜਾ ਰਿਹਾ ਹੈ ਅਤੇ ਰੂਸ ਦੇ ਖਿਲਾਫ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ। ਉੱਥੇ ਹੀ ਹੁਣ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਵੱਲੋਂ ਯੂਕਰੇਨ ਨੂੰ ਦਿੱਤੀ ਜਾ ਰਹੀ ਮਦਦ ਬਾਰੇ ਵੀ ਐਲਾਨ ਕੀਤਾ ਗਿਆ ਹੈ ਜਿਥੇ ਉਨ੍ਹਾਂ ਵੱਲੋਂ ਪਿਛਲੇ ਮਹੀਨੇ ਯੂਕਰੇਨ ਨੂੰ 13.6 ਅਰਬ ਡਾਲਰ ਦਾ ਵਿਆਪਕ ਸਹਾਇਤਾ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ ਸੀ ਉੱਥੇ ਹੀ ਇਸ ਪ੍ਰਸਤਾਵ ਨੂੰ ਮਨਜ਼ੂਰੀ ਮਿਲ ਗਈ ਹੈ ਜਿਸਦੇ ਤਹਿਤ ਹੁਣ ਯੂਕਰੇਨ ਨੂੰ ਅਮਰੀਕਾ ਵੱਲੋ 10 ਕਰੋੜ ਡਾਲਰ ਦੀ ਮਿਜ਼ਾਈਲ ਸਹਾਇਤਾ ਦੇਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।

ਜਿੱਥੇ ਰੂਸੀ ਹਮਲਿਆਂ ਦੇ ਨਾਲ ਨਜਿੱਠਣ ਲਈ ਯੂਕਰੇਨੀ ਫੌਜ ਵੱਲੋਂ ਅਮਰੀਕਾ ਤੋਂ ਜੈਵਲਿਨ ਮਿਜ਼ਾਈਲਾਂ ਦੀ ਮੰਗ ਕੀਤੀ ਗਈ ਸੀ। ਉੱਥੇ ਹੀ ਹੁਣ ਅਮਰੀਕਾ ਵੱਲੋਂ ਇਸ ਦੀ ਸਪਲਾਈ ਵੀ ਕੀਤੀ ਗਈ ਹੈ। ਅਮਰੀਕਾ ਵੱਲੋਂ ਯੂਕਰੇਨ ਨੂੰ ਕੀਤੀ ਜਾਣ ਵਾਲੀ ਫੋਜ਼ੀ ਮਦਦ ਇਸ ਸਮੇਂ 2.4 ਅਰਬ ਡਾਲਰ ਤੇ ਪਹੁੰਚ ਗਈ ਹੈ।