ਯੂਕਰੇਨ ਤੋਂ ਆਈ ਡਰਾਉਣੀ ਖਬਰ ਸੁਣ ਦੁਨੀਆਂ ਦੀ ਕੰਬੀ ਰੂਹ – ਹੋ ਰਿਹਾ ਅਜਿਹਾ ਕੰਮ

ਆਈ ਤਾਜਾ ਵੱਡੀ ਖਬਰ 

ਰੂਸ ਅਤੇ ਯੂਕਰੇਨ ਦੇ ਵਿਚਕਾਰ ਸ਼ੁਰੂ ਹੋਈ ਜੰਗ ਦਾ ਅਸਰ ਪੂਰੇ ਵਿਸ਼ਵ ਭਰ ਤੇ ਵੇਖਿਆ ਜਾ ਰਿਹਾ ਹੈ ਜਿਥੇ ਸਾਰੀ ਦੁਨੀਆ ਯੁੱਧ ਦੇ ਕਾਰਨ ਪ੍ਰਭਾਵਿਤ ਹੋ ਰਹੀ ਹੈ। ਓਥੇ ਹੀ ਸਾਰੇ ਦੇਸ਼ਾਂ ਵੱਲੋਂ ਰੂਸ ਨੂੰ ਇਸ ਯੁਧ ਨੂੰ ਬੰਦ ਕਰਨ ਅਤੇ ਇਸ ਮਾਮਲੇ ਨੂੰ ਗੱਲਬਾਤ ਰਾਹੀਂ ਸੁਲਝਾਉਣ ਵਾਸਤੇ ਵੀ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ। ਕਿਉਂਕਿ ਇਸ ਯੁੱਧ ਵਿੱਚ ਪਿਛਲੇ 14 ਦਿਨਾਂ ਦੇ ਦੌਰਾਨ ਜਿਥੇ ਰੂਸ ਵੱਲੋਂ ਲਗਾਤਾਰ ਹਵਾਈ ਹਮਲੇ ਕੀਤੇ ਜਾ ਰਹੇ ਹਨ ਜਿਨ੍ਹਾਂ ਵਿੱਚ ਰਿਹਾਇਸ਼ੀ ਖੇਤਰਾਂ ਵਿੱਚ ਬੰਬ ਬੰਬਾਰੀ ਕੀਤੀ ਜਾ ਰਹੀ ਹੈ। ਉਥੇ ਹੀ ਰੂਸ ਦੀ ਫੌਜ ਵੱਲੋਂ ਯੂਕਰੇਨ ਦੇ ਬਹੁਤ ਸਾਰੇ ਸ਼ਹਿਰਾਂ ਉਪਰ ਵੀ ਕਬਜ਼ਾ ਕੀਤਾ ਜਾ ਰਿਹਾ ਹੈ। ਇਸ ਯੁੱਧ ਵਿੱਚ ਬਹੁਤ ਸਾਰੇ ਨਾਗਰਿਕ ਮਾਰੇ ਗਏ ਹਨ ਅਤੇ ਪਿੰਡ ਵਿੱਚ ਭਾਰੀ ਜਾਨੀ-ਮਾਲੀ ਨੁਕਸਾਨ ਹੋ ਰਿਹਾ ਹੈ। ਇਸ ਸਮੇਂ ਯੂਕਰੇਨ ਵਿੱਚ ਸਥਿਤੀ ਕਾਫੀ ਤਨਾਅਪੂਰਨ ਬਣੀ ਹੋਈ ਹੈ। ਹੁਣ ਯੂਕਰੇਨ ਤੋਂ ਇਕ ਡਰਾਉਣੀ ਖ਼ਬਰ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਸਾਰੀ ਦੁਨੀਆਂ ਦੀ ਰੂਹ ਕੰਬ ਗਈ ਹੈ।

ਯੂਕ੍ਰੇਨ ਵਿਚ ਜਿਥੇ ਸਥਿਤੀ ਕਾਫੀ ਗੰਭੀਰ ਬਣੀ ਹੋਈ ਹੈ ਅਤੇ ਰੂਸ ਵੱਲੋਂ ਲਗਾਤਾਰ ਰਾਜਧਾਨੀ ਕੀਵ ਅਤੇ ਹੋਰ ਕਈ ਸ਼ਹਿਰਾਂ ਉਪਰ ਗੋਲੀ ਬਾਰੀ ਕੀਤੀ ਜਾ ਰਹੀ ਹੈ। ਜਿਥੇ ਜੰਗ ਪੀੜਤ ਖੇਤਰਾਂ ਤੋਂ ਬਹੁਤ ਸਾਰੇ ਲੋਕਾਂ ਵੱਲੋਂ ਲਵੀਵ ਵਿੱਚ ਬਹੁਤ ਸਾਰੇ ਦੋ ਲੱਖ ਦੇ ਕਰੀਬ ਲੋਕਾਂ ਵੱਲੋਂ ਸ਼ਰਣ ਲਈ ਗਈ ਹੈ। ਜਿੱਥੇ ਲੋਕਾਂ ਲਈ ਭੋਜਨ ਅਤੇ ਰਹਿਣ ਵਾਸਤੇ ਇਮਾਰਤਾਂ ਦੀ ਘਾਟ ਹੋ ਰਹੀ ਹੈ। ਇਸ ਸ਼ਹਿਰ ਦੇ ਮੇਅਰ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਜਿਥੇ ਇਨ੍ਹਾਂ ਨੂੰ ਸ਼ਰਨ ਦੇਣ ਵਾਸਤੇ ਸਕੂਲ, ਗਿਰਜਾਘਰ, ਹਸਪਤਾਲ, ਖੇਡ ਦੇ ਐਡੀਟੋਰੀਅਮ ਦਿੱਤੇ ਗਏ ਹਨ ਅਤੇ ਸਾਰੇ ਲੋਕਾਂ ਨੂੰ ਇਨ੍ਹਾਂ ਵਿੱਚ ਸੁਰੱਖਿਅਤ ਕੀਤਾ ਜਾ ਰਿਹਾ ਹੈ।

ਉਥੇ ਹੀ ਲੋਕਾਂ ਦੀ ਮਦਦ ਵਾਸਤੇ ਸਹਾਇਤਾ ਦੀ ਮੰਗ ਵੀ ਕੀਤੀ ਜਾ ਰਹੀ ਹੈ। ਕਿਉਂਕਿ ਇੰਨੇ ਲੋਕਾਂ ਲਈ ਖਾਣਾ ਘੱਟ ਪੈ ਰਿਹਾ ਹੈ। ਜਿੱਥੇ ਉਨ੍ਹਾਂ ਕਿਹਾ ਹੈ ਕੇ ਸ਼ਹਿਰ ਨੂੰ ਇਨ੍ਹਾਂ ਨਾਗਰਿਕਾਂ ਦੇ ਖਾਣੇ ਵਾਸਤੇ ਰਸੋਈ ਨਾਲ ਲੈਸ ਵੱਡੇ ਟੈਂਟਾਂ ਦੀ ਜ਼ਰੂਰਤ ਹੈ। ਜਿਸ ਨਾਲ ਇਨ੍ਹਾਂ ਸਾਰੇ ਲੋਕਾਂ ਨੂੰ ਸ਼ਰਨ ਦਿੱਤੀ ਜਾ ਸਕੇ ਅਤੇ ਖਾਣਾ ਮੁਹਾਈਆ ਕਰਵਾਇਆ ਜਾ ਸਕੇ।

ਉਥੇ ਹੀ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਵੀ ਕਦਮ ਚੁੱਕੇ ਜਾਣੇ ਚਾਹੀਦੇ ਹਨ। ਜਿੱਥੇ ਉਨ੍ਹਾਂ ਨੇ ਦੱਸਿਆ ਹੈ ਕਿ ਗੋਲਾਬਾਰੀ ਦੇ ਕਾਰਨ ਲਾਸ਼ਾਂ ਦੇ ਢੇਰ ਲੱਗੇ ਹੋਏ ਹਨ। ਯੂਕਰੇਨ ਵਿੱਚ ਕਈ ਸ਼ਹਿਰਾਂ ਚ ਸਥਿਤੀ ਇਸ ਸਮੇਂ ਇਸ ਕਦਰ ਦਿਲ ਨੂੰ ਹਲੂਣ ਦੇਣ ਵਾਲੀ ਹੈ ਕਿ ਸੜਕਾਂ ਉੱਤੇ ਲਾਸ਼ਾਂ ਨੂੰ ਕੁੱਤੇ ਖਿੱਚੀ ਫਿਰ ਰਹੇ ਹਨ।