ਆਈ ਤਾਜ਼ਾ ਵੱਡੀ ਖਬਰ
ਖ਼ੁਸ਼ੀ ਅਤੇ ਗ਼ਮੀ ਮਨੁੱਖ ਦੀ ਜ਼ਿੰਦਗੀ ਦੇ ਦੋ ਅਜਿਹੇ ਪਹਿਲੂ ਹਨ ਜੋ ਹਰ ਮੋੜ ਤੇ ਮਨੁੱਖ ਦੇ ਨਾਲ ਹੁੰਦੇ ਹਨ । ਕਦੇ ਖ਼ੁਸ਼ੀ ਦਾ ਸਮਾਂ ਆਉਂਦਾ ਹੈ ਤੇ ਕਦੇ ਗ਼ਮੀ ਦਾ ਸਮਾਂ ਆਉਂਦਾ ਹੈ । ਬਹੁਤ ਸਾਰੇ ਲੋਕ ਜੀਵਨ ਵਿੱਚ ਆਈਆਂ ਮੁਸ਼ਕਲਾਂ ਗਮੀਆਂ ਕਾਰਨ ਕਾਫੀ ਪਰੇਸ਼ਾਨ ਤਕ ਹੋ ਜਾਂਦੇ ਹਨ। ਜਿਸ ਦੇ ਚਲਦੇ ਕਈ ਵਾਰ ਉਹ ਗਲਤ ਰਾਸਤੇ ਅਪਨਾ ਲੈਂਦੇ ਹਨ । ਪਰ ਜਦੋਂ ਜੀਵਨ ਦੇ ਵਿਚ ਖੁਸ਼ੀਆਂ ਆਉਂਦੀਆਂ ਹਨ ਤਾਂ ਮਨੁੱਖ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਈਆਂ ਖੁਸ਼ੀਆਂ ਦਾ ਸੁਆਗਤ ਵੱਖ ਵੱਖ ਤਰੀਕੇ ਦੇ ਨਾਲ ਕਰਦੇ ਹਨ । ਕੋਈ ਖ਼ੁਸ਼ੀ ਦੇ ਮੌਕੇ ਨੱਚਦਾ ਹੈ, ਕੁਝ ਟਪਦਾ ਹੈ ਤੇ ਕੋਈ ਗਾਉਂਦਾ ਹੈ । ਪਰ ਦੁਨੀਆਂ ਦੇ ਇੱਕ ਅਜਿਹੇ ਦੇਸ਼ ਦੇ ਵਿਚ ਇਕ ਵਿਅਕਤੀ ਨੇ ਆਪਣੇ ਦੋਸਤ ਦੇ ਜਨਮ ਦਿਨ ਤੇ ਖੁਸ਼ੀ ਦਾ ਪ੍ਰਗਟਾਵਾ ਕੁਝ ਇਸ ਢੰਗ ਨਾਲ ਕੀਤਾ ਕੀ ਉਸ ਮੁੰਡੇ ਦੇ ਫੇਫੜੇ ਤਕ ਫਟ ਗਏ।
ਮਾਮਲਾ ਚੀਨ ਤੋਂ ਸਾਹਮਣੇ ਆਇਆ ਹੈ ਜਿੱਥੇ ਚੀਨ ਦੇ ਰਹਿਣ ਵਾਲੇ ਇਕ ਵਿਅਕਤੀ ਨੂੰ ਆਪਣੇ ਦੋਸਤ ਦੇ ਜਨਮ ਦਿਨ ਤੇ ਖ਼ੁਸ਼ੀ ਦੇ ਵਿੱਚ ਗਾਣਾ ਖਾਣਾ ਸ਼ੁਰੂ ਕਰ ਦਿੱਤਾ । ਉਸਦੇ ਵੱਲੋਂ ਜੋ ਗੀਤ ਗਾਇਆ ਜਾ ਰਿਹਾ ਸੀ , ਗੀਤ ਦੇ ਸੁਰ ਏਨੀ ਉੱਚੀ ਸੀ ਕਿ ਗੀਤ ਗਾਉਂਦੇਸਮੇਂ ਉਸ ਵਿਅਕਤੀ ਦੇ ਫੇਫੜੇ ਪੈਂਚਰ ਹੋ ਗਏ । ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਇਸ ਵਿਅਕਤੀ ਦਾ ਨਾਮ ਵਾਂਗ ਜੀ ਹੈ ਤੇ ਗੀਤ ਦੇ ਉੱਚੀ ਸੁਰ ਗੌਣ ਗਾਉਣਾ ਉਸ ਨੂੰ ਐਨਾ ਮਹਿੰਗਾ ਪਿਆ ਕੀ ਇਸ ਵਿਅਕਤੀ ਦੇ ਫੇਫੜੇ ਹੀ ਫਟ ਗਏ ।
ਜੇਕਰ ਸੂਤਰਾਂ ਹਵਾਲੇ ਭੇਜੀ ਜਾਣਕਾਰੀ ਮੁਤਾਬਕ ਦੇਖਿਆ ਜਾਵੇ ਤਾਂ ਇਹ ਵਿਅਕਤੀ ਆਪਣੇ ਦੋਸਤ ਦੀ ਜਨਮਦਿਨ ਪਾਰਟੀ ਵਿੱਚ ਸ਼ਾਮਲ ਹੋਇਆ ਸੀ। ਜਿੱਥੇ ਉਸ ਨੇ ਇੱਕ ਗੀਤ ਗਾਉਣ ਦਾ ਫ਼ੈਸਲਾ ਕੀਤਾ ਤੇ ਜਦੋ ਹੀ ਉਸਦੇ ਵੱਲੋਂ ਗੀਤ ਦੀ ਸ਼ੁਰੂਆਤ ਕੀਤੀ ਗਈ ਤਾਂ ਸੁਰ ਏਨੀ ਜ਼ਿਆਦਾ ਉੱਚੀ ਸੀ ਕਿ ਅਚਾਨਕ ਉਸੇ ਸਮੇਂ ਉਸ ਦੀ ਛਾਤੀ ਦੇ ਵਿੱਚ ਤੇਜ਼ ਦਰਦ ਹੋਣਾ ਸ਼ੁਰੂ ਹੋ ਗਿਆ ।ਫਿਰ ਇਸ ਵਿਅਕਤੀ ਨੇ ਇਹ ਗਾਣਾ ਗਾਉਣਾ ਬੰਦ ਕਰ ਦਿੱਤਾ ਤੇ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਹ ਘਰ ਆਇਆ; ਜਿਸ ਤੋਂ ਬਾਅਦ ਉਸ ਦੀ ਛਾਤੀ ਦੇ ਵਿਚ ਦਰਦ ਤੇਜ਼ ਹੁੰਦਾ ਗਿਆ ਤੇ ਸਵੇਰੇ ਜਦੋਂ ਦਰਦ ਕਾਬੂ ਤੋਂ ਬਾਹਰ ਹੋ ਗਿਆ ਤਾਂ ਉਸ ਨੇ ਹਸਪਤਾਲ ਜਾਣ ਦਾ ਫ਼ੈਸਲਾ ਕੀਤਾ। ਜਿੱਥੇ ਡਾਕਟਰਾਂ ਵੱਲੋਂ ਉਸ ਦੇ ਐਕਸਰੇ ਕੀਤੇ ਗਏ ।
ਐਕਸਰਿਆਂ ਦੀ ਰਿਪੋਰਟ ਵੇਖ ਕੇ ਉਹ ਹੈਰਾਨ ਰਹਿ ਗਿਆ ਕਿਉਂਕਿ ਉੱਚੀ ਆਵਾਜ਼ ਵਿੱਚ ਗੀਤ ਗਾਉਣ ਕਾਰਨ ਉਨ੍ਹਾਂ ਦੇ ਫੇਫੜੇ ਪੰਕਚਰ ਹੋ ਗਏ ਸੀ ।ਜਿਸ ਕਾਰਨ ਉਨ੍ਹਾਂ ਨੂੰ ਸਾਹ ਲੈਣ ਵਿਚ ਕਾਫੀ ਤਕਲੀਫ ਹੋਈ । ਜਿਸ ਤੋਂ ਬਾਅਦ ਡਾਕਟਰਾਂ ਨੇ ਇਸ ਵਿਅਕਤੀ ਦਾ ਇਲਾਜ ਕੀਤਾ ਤੇ ਹੁਣ ਵਿਅਕਤੀ ਦੀ ਹਾਲਤ ਦੱਸੀ ਜਾ ਰਹੀ ਹੈ ।
Previous Postਅੰਤਰਾਸ਼ਟਰੀ ਪੰਜਾਬੀ ਯਾਤਰੀਆਂ ਲਈ ਆਈ ਮਾੜੀ ਖਬਰ 31 ਮਾਰਚ ਤੱਕ ਲੱਗ ਗਈ ਇਹ ਪਾਬੰਦੀ
Next Postਜੇਲ ਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਬਾਰੇ ਆਈ ਇਹ ਵੱਡੀ ਖਬਰ