ਮੱਥਾ ਟੇਕਣ ਜਾ ਰਹਿਆਂ ਨਾਲ ਵਾਪਰੇ ਭਿਆਨਕ ਹਾਦਸੇ ਚ ਹੋਈ 2 ਦੀ ਮੌਤ, ਛਾਈ ਸੋਗ ਦੀ ਲਹਿਰ

ਆਈ ਤਾਜ਼ਾ ਵੱਡੀ ਖਬਰ 

ਅੱਜਕਲ ਜਿੱਥੇ ਮੇਲਿਆਂ ਤਿਉਹਾਰਾਂ ਦਾ ਸੀਜ਼ਨ ਚਲ ਰਿਹਾ ਹੈ ਅਤੇ ਲੋਕ ਬਹੁਤ ਸਾਰੇ ਧਾਰਮਿਕ ਸਥਾਨਾਂ ਦੇ ਉਪਰ ਦਰਸ਼ਨਾਂ ਲਈ ਜਾ ਰਹੇ ਹਨ। ਉਥੇ ਹੀ ਲੋਕਾਂ ਨੂੰ ਕਿਸੇ ਨਾ ਕਿਸੇ ਮੁਸੀਬਤ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਜਿੱਥੇ ਰਸਤੇ ਵਿਚ ਜਾਂਦੇ ਹੋਏ ਕਈ ਵਾਹਨ ਵੱਖ ਵੱਖ ਕਾਰਨਾ ਦੇ ਚਲਦਿਆਂ ਹੋਇਆਂ ਹਾਦਸੇ ਦਾ ਸ਼ਿਕਾਰ ਹੋਏ ਹਨ। ਹੁਣ ਮੱਥਾ ਟੇਕਣ ਜਾ ਰਹਿਆਂ ਨਾਲ ਵਾਪਰੇ ਭਿਆਨਕ ਹਾਦਸੇ ਚ ਹੋਈ 2 ਦੀ ਮੌਤ, ਛਾਈ ਸੋਗ ਦੀ ਲਹਿਰ , ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਰੋਪੜ-ਸ੍ਰੀ ਕੀਰਤਪੁਰ ਸਾਹਿਬ ਕੌਮੀ ਮਾਰਗ ਨੰਬਰ 21(205) ਬੜਾ ਪਿੰਡ ਨੇੜੇ ਬੀਤੀ ਰਾਤ ਵਾਪਰਿਆ ਹੈ ਜਿੱਥੇ ਇੱਕ ਸ਼ਰਧਾਲੂਆਂ ਨਾਲ ਭਰਿਆ ਹੋਇਆ ਟਰੈਕਟਰ-ਟਰਾਲੀ ਮਾਤਾ ਨੈਣਾ ਦੇਵੀ ਦਰਸ਼ਨਾਂ ਲਈ ਜਾ ਰਿਹਾ ਸੀ ਉਥੇ ਹੀ ਰਸਤੇ ਵਿੱਚ ਵਾਪਰੇ ਇਸ ਹਾਦਸੇ ਦੌਰਾਨ 2 ਸ਼ਰਧਾਲੂਆਂ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਸਾਹਮਣੇ ਆਇਆ ਹੈ। ਇਹ ਟਰਾਲੀ ਪਿੰਡ ਇੰਦਾਸੂਈ ਥਾਣਾ ਟੋਹਾਣਾ ਜ਼ਿਲ੍ਹਾ ਫਤਿਹਾਬਾਦ (ਹਰਿਆਣਾ) ਤੋਂ ਸ਼ਰਧਾਲੂਆਂ ਨੂੰ ਲੈ ਕੇ ਮਾਤਾ ਨੈਣਾ ਦੇਵੀ ਜਾ ਰਹੀ ਸੀ।

ਜਿਸ ਸਮੇਂ ਬੀਤੀ ਦੇਰ ਰਾਤ ਕਰੀਬ 9.30 ਵਜੇ ਇਹ ਇਕ ਸ਼ਰਧਾਲੂਆਂ ਨਾਲ ਭਰੀ ਟਰੈਕਟਰ ਟਰਾਲੀ ਨੰਬਰ ਐੱਚ. ਆਰ-23 ਈ 7479 ਪਿੰਡ ਭਰਤਗੜ੍ਹ ਵੱਲੋਂ ਉਤਰਾਈ ਉਤਰ ਰਹੀ ਸੀ ਤਾਂ ਉਸੇ ਸਮੇਂ ਬੜਾ ਪਿੰਡ ਨਜ਼ਦੀਕ ਪਲਟ ਗਈ । ਇਸ ਹਾਦਸੇ ਦੇ ਵਿਚ ਦੋ ਦੀ ਮੌਤ ਹੋਈ ਅਤੇ 32 ਸ਼ਰਧਾਲੂ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਨਜ਼ਦੀਕ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਦੱਸਿਆ ਗਿਆ ਹੈ ਕਿ ਇਹ ਹਾਦਸਾ ਟਰੈਕਟਰ-ਟਰਾਲੀ ਤੇ ਅੱਗੇ ਅਚਾਨਕ ਹੀ ਸੜਕ ਉਪਰ ਪਸ਼ੂਆਂ ਦੇ ਆ ਜਾਣ ਕਾਰਨ ਵਾਪਰਿਆ ਹੈ।

ਜਿਸ ਕਾਰਨ ਟਰੈਕਟਰ-ਟਰਾਲੀ ਆਪਣਾ ਸੰਤੁਲਨ ਗੁਆ ਬੈਠਾ ਅਤੇ ਪਲਟ ਗਿਆ। ਜਿੱਥੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਵਾਸਤੇ ਭੇਜਿਆ ਗਿਆ ਹੈ ਉਥੇ ਹੀ ਇਸ ਸਮੇਂ ਜਖਮੀਆਂ ਦਾ ਇਲਾਜ ਸੀ. ਐੱਚ. ਸੀ .ਭਰਤਗੜ੍ਹ ਅਤੇ ਰੋਪਡ਼ ਸਿਵਲ ਹਸਪਤਾਲ ਵਿਖੇ ਚੱਲ ਰਿਹਾ ਹੈ। ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਪੁਲਿਸ ਵੱਲੋਂ ਇਸ ਮੌਕੇ ਤੇ ਪਹੁੰਚ ਕੀਤੀ ਗਈ ਹੈ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਥੇ ਹੀ ਲਾਸ਼ਾਂ ਨੂੰ ਪੋਸਟਮਾਰਟਮ ਤੋਂ ਬਾਅਦ ਹਵਾਲੇ ਕੀਤਾ ਗਿਆ ਹੈ।