ਮੰਗਣੀ ਕਰ ਕੇ ਚਲ ਰਹੀ ਸੀ ਵਿਆਹ ਦੀ ਤਿਆਰੀ, ਪਰ ਏਦਾਂ ਨੌਜਵਾਨ ਜੋੜੀ ਦੀ ਹੋਈ ਦਰਦਨਾਕ ਮੌਤ- ਖੁਸੀਆ ਚ ਪਿਆ ਮਾਤਮ

ਆਈ ਤਾਜ਼ਾ ਵੱਡੀ ਖਬਰ  

ਸੜਕੀ ਆਵਾਜਾਈ ਵੱਲੋਂ ਜਿਥੇ ਵਾਹਨ ਚਾਲਕਾਂ ਦੇ ਬਹੁਤ ਸਾਰੇ ਨਿਯਮ ਲਾਗੂ ਕੀਤੇ ਜਾਂਦੇ ਹਨ ਉਥੇ ਹੀ ਪਹਾੜੀ ਰਸਤਿਆਂ ਵਿੱਚ ਵੀ ਗੱਡੀ ਨੂੰ ਚਲਾਉਣ ਵਾਸਤੇ ਸਖਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਂਦੇ ਹਨ। ਕਿਉਂ ਕਿ ਪਹਾੜੀ ਖੇਤਰਾਂ ਵਿੱਚ ਮੌਸਮ ਦੇ ਚੱਲਦੇ ਹੋਏ ਵੀ ਕਈ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਜਿਸ ਨਾਲ ਬਹੁਤ ਸਾਰੇ ਲੋਕਾਂ ਦਾ ਭਾਰੀ ਜਾਨੀ-ਮਾਲੀ ਨੁਕਸਾਨ ਵੀ ਹੋ ਰਿਹਾ ਹੈ। ਵਾਪਰਨ ਵਾਲੇ ਅਜਿਹੇ ਭਿਆਨਕ ਸੜਕ ਹਾਦਸਿਆਂ ਦੇ ਚਲਦੇ ਹੋਏ ਜਿੱਥੇ ਬਹੁਤ ਸਾਰੇ ਪਰਿਵਾਰਾਂ ਦੀਆਂ ਖੁਸ਼ੀਆਂ ਗਮ ਵਿੱਚ ਤਬਦੀਲ ਹੋ ਜਾਂਦੀਆ ਹਨ,ਉਥੇ ਹੀ ਕਈ ਪਰਿਵਾਰਾਂ ਉਪਰ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ। ਹੁਣ ਮੰਗਣੀ ਕਰਵਾਉਣ ਤੋਂ ਬਾਅਦ ਵਿਆਹ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਪਰ ਨੌਜਵਾਨ ਜੋੜੇ ਦੀ ਦਰਦਨਾਕ ਮੌਤ ਹੋਣ ਕਾਰਨ ਖੁਸ਼ੀਆਂ ਮਾਤਮ ਵਿਚ ਬਦਲ ਗਈਆਂ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਗਰਮੀ ਤੇ ਇਸ ਮੌਸਮ ਵਿੱਚ ਬਹੁਤ ਸਾਰੇ ਲੋਕਾਂ ਵੱਲੋਂ ਜਿਥੇ ਕੁੱਲੂ-ਮਨਾਲੀ ਵਿੱਚ ਛੁੱਟੀ ਮਨਾਈ ਜਾ ਰਹੀ ਹੈ ਉਥੇ ਹੀ ਹਰਿਆਣਾ ਦੇ ਕਰਨਾਲ ਜ਼ਿਲੇ ਦੇ ਸੈਕਟਰ 12 ਸਥਿਤ ਇਕ ਬੈਂਕ ਆਈ ਸੀ ਆਈ ਸੀ ਆਈ ਦੇ ਕੁਝ ਕਰਮਚਾਰੀ ਤਿੰਨ ਦਿਨਾਂ ਲਈ ਛੁੱਟੀ ਮਨਾਉਣ ਗਏ ਸਨ ਅਤੇ ਵਾਪਸੀ ਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਏ। ਇਨ੍ਹਾਂ ਵਿੱਚ ਸੀਨੀਅਰ ਮੈਨੇਜਰ ਵਿਸ਼ਵਾਸ ਸਰਦਾਨਾ ਉਸ ਦੀ ਮੰਗੇਤਰ ਸਮੇਤ 4 ਲੋਕਾਂ ਦੀ ਮੌਤ ਹੋਈ ਹੈ। ਦੱਸਿਆ ਗਿਆ ਹੈ ਕਿ ਬੈਂਕ ਵਿਚ ਸ਼ਨੀਵਾਰ ਐਤਵਾਰ ਅਤੇ ਸੋਮਵਾਰ ਦੀ ਛੁੱਟੀ ਹੋਣ ਦੇ ਚਲਦਿਆਂ ਹੋਇਆਂ ਬੈਂਕ ਤੋਂ ਸੱਤ ਮੁਲਾਜਮ ਸੈਰ ਸਪਾਟਾ ਕਰਨ ਲਈ ਕੁੱਲੂ ਮਨਾਲੀ ਗਏ ਸਨ।

ਵਾਪਸ ਆਉਂਦੇ ਸਮੇਂ ਜਿੱਥੇ ਕੁੱਲੂ-ਮਨਾਲੀ ਵਿੱਚ ਬੰਜਰ ਘਾਟੀ ਦੇ ਸੈਰ-ਸਪਾਟਾ ਸਥਾਨ ਜੀਭੀ ਵਿਚ ਟਰੈਕ ਨਹੀਂ ਕਰ ਸਕੇ ਅਤੇ ਉਨ੍ਹਾਂ ਦੀ ਗੱਡੀ ਦੀ ਬ੍ਰੇਕ ਫੇਲ ਹੋ ਗਈ, ਜਿੱਥੇ ਇਹ ਹਾਦਸਾ ਖਰਾਬ ਮੌਸਮ ਹੋਣ ਕਾਰਨ ਵਾਪਰਿਆ ਹੈ ਉਥੇ ਹੀ ਉਨ੍ਹਾਂ ਦੀ ਕਾਰ 300 ਮੀਟਰ ਡੂੰਘੀ ਖੱਡ ਵਿੱਚ ਡਿੱਗ ਗਈ। ਜਿਸ ਕਾਰਨ 4 ਬੈਂਕ ਮੁਲਾਜ਼ਮਾਂ ਦੀ ਮੌਤ ਹੋਈ ਹੈ ਅਤੇ ਤਿੰਨ ਗੰਭੀਰ ਜ਼ਖ਼ਮੀ ਹੋਏ ਹਨ।

ਇਸ ਵਿਚ ਜਿੱਥੇ ਮੰਗਣੀ ਹੋਣ ਵਾਲਾ ਜੋੜਾ 26 ਸਾਲਾ ਵਿਸ਼ਵਾਸ ਸਰਦਾਨਾ ਅਤੇ 27 ਸਾਲਾ ਸਲੋਨੀ ਸਾਹਨੀ ਵੀ ਸ਼ਾਮਲ ਸਨ। ਦੋਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਦੱਸਿਆ ਗਿਆ ਕਿ ਜਿਥੇ ਮ੍ਰਿਤਕ ਨੌਜਵਾਨ ਵਿਸ਼ਵਾਸ ਸਰਦਾਨਾ ਕਰਨਾਲ ਵਿੱਚ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ , ਅਤੇ ਗੁੜਗਾਉਂ ਵਿੱਚ ਉਸਦਾ ਅਤੇ ਯੂਪੀ ਦੀ ਰਹਿਣ ਵਾਲੀ ਸਲੋਨੀ ਦਾ ਵਿਆਹ ਹੋਣ ਜਾ ਰਿਹਾ ਸੀ। ਇਸ ਤੋਂ ਪਹਿਲਾਂ ਹੀ ਦੋਨਾਂ ਦੀ ਮੌਤ ਹੋ ਗਈ।