ਮੌਸਮ ਵਿਭਾਗ ਵਲੋਂ 27 ਮਾਰਚ ਤਕ ਲਈ ਆਈ ਇਹ ਜਾਣਕਾਰੀ – ਇਹੋ ਜਿਹਾ ਰਹੇਗਾ ਮੌਸਮ

ਆਈ ਤਾਜਾ ਵੱਡੀ ਖਬਰ 

ਮੌਸਮ ਵਿਭਾਗ ਵੱਲੋਂ ਸਮੇਂ-ਸਮੇਂ ਤੇ ਮੌਸਮ ਸਬੰਧੀ ਜਾਣਕਾਰੀ ਦੇਸ਼ ਦੇ ਲੋਕਾਂ ਨੂੰ ਮੁਹਈਆ ਕਰਵਾਈ ਜਾਂਦੀ ਹੈ। ਉਥੇ ਹੀ ਪਿਛਲੇ ਮਹੀਨੇ ਤੋਂ ਹੀ ਮੌਸਮ ਵਿਚ ਭਾਰੀ ਤਬਦੀਲੀ ਦੇਖੀ ਜਾ ਰਹੀ ਹੈ। ਕਿਉਂਕਿ ਫਰਵਰੀ ਦੇ ਅਖੀਰ ਵਿਚ ਹੀ ਸਰਦੀ ਦੇ ਜਾਣ ਅਤੇ ਗਰਮੀ ਦੇ ਆਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੀ। ਅਪ੍ਰੈਲ ਵਿੱਚ ਮਹਿਸੂਸ ਹੋਣ ਵਾਲੀ ਗਰਮੀ ਲੋਕਾਂ ਵੱਲੋਂ ਫਰਵਰੀ ਦੇ ਆਖਰੀ ਹਫਤੇ ਹੀ ਮਹਿਸੂਸ ਕੀਤੀ ਜਾਣ ਲੱਗੀ ਸੀ। ਜਿਸ ਨੂੰ ਵੇਖਦੇ ਹੋਏ ਲੋਕਾਂ ਵੱਲੋਂ ਮਈ ,ਜੂਨ ਦੇ ਮਹੀਨੇ ਨੂੰ ਲੈ ਕੇ ਚਿੰਤਾ ਵੀ ਵਧ ਗਈ ਸੀ।

ਪੰਜਾਬ ਅੰਦਰ ਇਹਨਾਂ ਦੋ ਦਿਨਾਂ ਦੇ ਵਿੱਚ ਹੋਈ ਬਰਸਾਤ, ਝੁੱਲੀ ਹਨੇਰੀ ਕਾਰਨ ਮੌਸਮ ਵਿਚ ਭਾਰੀ ਤਬਦੀਲੀ ਦੇਖੀ ਜਾ ਰਹੀ ਹੈ। ਇਨ੍ਹਾਂ ਦੋ ਦਿਨਾਂ ਵਿੱਚ ਬਦਲੇ ਮੌਸਮ ਦੇ ਮਿਜਾਜ਼ ਨੇ ਫਿਰ ਤੋਂ ਲੋਕਾਂ ਨੂੰ ਠੰਡ ਦਾ ਅਹਿਸਾਸ ਕਰਵਾ ਦਿੱਤਾ ਹੈ। ਉਥੇ ਹੀ ਪਹਾੜੀ ਖੇਤਰਾਂ ਵਿੱਚ ਹੋਣ ਵਾਲੀ ਬਰਫਬਾਰੀ ਅਤੇ ਕਈ ਖੇਤਰਾਂ ਵਿਚ ਹਲਕੀ ਬਾਰਸ਼ ਕਾਰਨ ਫਿਰ ਤੋਂ ਮੌਸਮ ਵਿੱਚ ਤਬਦੀਲੀ ਦੇਖੀ ਗਈ ਸੀ। ਉਥੇ ਹੀ ਮੌਸਮ ਵਿਭਾਗ ਵੱਲੋਂ ਸਮੇਂ ਸਮੇਂ ਜਾਣਕਾਰੀ ਮੁਹਇਆ ਕਰਵਾਈ ਜਾਂਦੀ ਹੈ। ਮੌਸਮ ਵਿਭਾਗ ਵੱਲੋਂ ਹੁਣ 27 ਮਾਰਚ ਲਈ ਇਕ ਹੋਰ ਵੱਡੀ ਜਾਣਕਾਰੀ ਸਾਹਮਣੇ ਆਈ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਇਹੋ ਜਿਹਾ ਰਹੇਗਾ ਮੌਸਮ।

ਮੌਸਮ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਇਹਨਾਂ ਦੋ ਦਿਨਾਂ ਵਿੱਚ ਹੋਈ ਬਰਸਾਤ ਅਤੇ ਚੱਲੀ ਹਨੇਰੀ ਨੇ ਫਿਰ ਤੋਂ ਲੋਕਾਂ ਨੂੰ ਠੰਢ ਦਾ ਅਹਿਸਾਸ ਕਰਵਾ ਦਿੱਤਾ ਹੈ। ਪੰਜਾਬ ਅੰਦਰ ਹੋਈ ਦੋ ਦਿਨ ਦੀ ਬਰਸਾਤ ਅਤੇ ਠੰਢੀਆਂ ਹਵਾਵਾਂ ਕਾਰਨ ਮੌਸਮ ਫਿਰ ਤੋਂ ਸੁਹਾਵਣਾ ਹੋ ਗਿਆ ਹੈ ਉਥੇ ਹੀ ਇਹ ਬਰਸਾਤ ਅਤੇ ਇਹ ਹਨੇਰੀ ਫਸਲਾਂ ਲਈ ਬਹੁਤ ਹੀ ਜ਼ਿਆਦਾ ਨੁਕਸਾਨ ਵਾਲੀ ਹੈ। ਹੁਣ ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ 27 ਮਾਰਚ ਤੱਕ ਮੌਸਮ ਅਜਿਹਾ ਬਣਿਆ ਰਹੇਗਾ। ਤੇ ਲੋਕਾਂ ਨੂੰ ਮੌਸਮ ਵਿਚ ਭਾਰੀ ਗਿਰਾਵਟ ਮਿਲੇਗੀ।

ਬੀਤੇ ਤਿੰਨ ਦਿਨ ਤੋਂ ਪੰਜਾਬ ਉੱਤਰ ਭਾਰਤ ਵਿੱਚ ਬਰਸਾਤੀ ਗਤੀਵਿਧੀਆਂ ਸ਼ੁਰੂ ਹੋ ਚੁੱਕੀਆਂ ਹਨ। ਬੁੱਧਵਾਰ ਤੋਂ ਮੌਸਮ ਦੇ ਖੁੱਲ੍ਹਣ ਨਾਲ ਅਸਮਾਨ ਸਾਫ ਰਹੇਗਾ ਅਤੇ ਸਾਫ਼ ਮੌਸਮ ਦੀ ਵਾਪਸੀ ਹੋਵੇਗੀ। ਰਾਤ ਦੇ ਸਮੇਂ ਵੀ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਜਾਵੇਗੀ ਤੇ ਇਸ ਤੋਂ ਬਾਅਦ ਮੌਸਮ ਵਿੱਚ ਤਬਦੀਲੀ ਆਵੇਗੀ। ਹੋਣ ਵਾਲੀ ਇਸ ਬਰਸਾਤ ਨੂੰ ਲੈ ਕੇ ਕਿਸਾਨ ਚਿੰਤਾ ਵਿੱਚ ਹਨ।