ਮੌਸਮ ਦਾ ਆਇਆ ਵੱਡਾ ਅਲਰਟ – ਇੰਡੀਆ ਚ 10 ਦਿਨ ਪਹਿਲਾਂ ਇਸ ਤਰੀਕ ਨੂੰ ਆ ਜਾਵੇਗਾ ਮੌਨਸੂਨ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਅੰਦਰ ਇਸ ਸਮੇਂ ਜਿਥੇ ਪੈਣ ਵਾਲੀ ਗਰਮੀ ਨੇ ਲੋਕਾਂ ਨੂੰ ਬਹੁਤ ਮੁਸ਼ਕਿਲਾਂ ਦੇ ਵਿਚ ਪਾਇਆ ਹੋਇਆ ਹੈ। ਇਸ ਵਾਰ ਫਰਵਰੀ-ਮਾਰਚ ਦੇ ਵਿੱਚ ਵੀ ਪੈਣ ਵਾਲੀ ਗਰਮੀ ਨੇ ਲੋਕਾਂ ਨੂੰ ਮਈ ਜੂਨ ਦੀ ਗਰਮੀ ਦਾ ਅਹਿਸਾਸ ਕਰਵਾ ਦਿੱਤਾ ਹੈ ਉਥੇ ਹੀ ਪੰਜਾਬ ਅੰਦਰ ਲੱਗਣ ਵਾਲੇ ਬਿਜਲੀ ਦੇ ਕੱਟ ਲੋਕਾਂ ਦੀਆਂ ਮੁਸੀਬਤਾਂ ਨੂੰ ਹੋਰ ਵਧਾ ਰਹੇ ਹਨ ਕਿਉਂਕਿ ਬਿਜਲੀ ਦੀ ਸਪਲਾਈ ਪ੍ਰਭਾਵਿਤ ਹੋਣ ਨਾਲ ਜਿਥੇ ਬਹੁਤ ਸਾਰੇ ਕਾਰੋਬਾਰ ਪ੍ਰਭਾਵਤ ਹੋਏ ਹਨ ਉਥੇ ਹੀ ਜ਼ਿਆਦਾ ਗਰਮੀ ਦੇ ਕਾਰਨ ਬਹੁਤ ਸਾਰੀਆਂ ਫਸਲਾਂ ਨੂੰ ਵੀ ਬਹੁਤ ਭਾਰੀ ਨੁਕਸਾਨ ਹੋਇਆ ਹੈ। ਜਿੱਥੇ ਇਸ ਗਰਮੀ ਤੇ ਚੱਲਦਿਆਂ ਹੋਇਆਂ ਲੋਕਾਂ ਨੂੰ ਮੌਸਮ ਵਿਭਾਗ ਵੱਲੋਂ ਸਮੇਂ-ਸਮੇਂ ਤੇ ਆਪਣਾ ਬਚਾ ਰੱਖਣ ਦੇ ਆਦੇਸ਼ ਵੀ ਜਾਰੀ ਕੀਤੇ ਗਏ ਹਨ।

ਉੱਥੇ ਹੀ ਬੀਤੇ ਦੋ ਤਿੰਨ ਦਿਨਾਂ ਦੇ ਦੌਰਾਨ ਜਿੱਥੇ ਵਗਣ ਵਾਲੀਆਂ ਤੇਜ਼ ਹਵਾਵਾਂ ਦੇ ਚਲਦਿਆਂ ਹੋਇਆਂ ਗਰਮੀ ਵਿੱਚ ਕੁਝ ਰਾਹਤ ਮਹਿਸੂਸ ਕੀਤੀ ਗਈ ਸੀ, ਉਥੇ ਹੀ ਫਿਰ ਤੋਂ ਤਾਪਮਾਨ ਵਿਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਹੁਣ ਮੌਸਮ ਵਿਭਾਗ ਵੱਲੋਂ ਇਕ ਵੱਡਾ ਅਲਰਟ ਜਾਰੀ ਕੀਤਾ ਗਿਆ ਹੈ ਜਿਥੇ ਦੋ ਦਿਨ ਪਹਿਲਾਂ ਹੀ ਭਾਰਤ ਵਿੱਚ ਮੌਨਸੂਨ ਇਸ ਤਰੀਕ ਤੱਕ ਆ ਜਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਸਮੇਂ-ਸਮੇਂ ਤੇ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਜਿਸ ਨਾਲ ਲੋਕਾਂ ਵੱਲੋਂ ਆਪਣੇ ਸਾਰੇ ਕੰਮ ਉਸ ਦੇ ਅਨੁਸਾਰ ਕੀਤੇ ਜਾ ਸਕਣ।

ਵਿਭਾਗ ਵੱਲੋਂ ਇਕ ਵੱਡਾ ਅਲਰਟ ਜਾਰੀ ਕੀਤਾ ਗਿਆ ਹੈ ਜਿਥੇ ਲੋਕਾਂ ਨੂੰ ਜਲਦੀ ਹੀ ਇਸ ਗਰਮੀ ਤੋਂ ਰਾਹਤ ਮਿਲ ਜਾਵੇਗੀ। ਮੌਸਮ ਵਿਭਾਗ ਵੱਲੋਂ ਦੱਸਿਆ ਗਿਆ ਹੈ ਕਿ ਇਸ ਸਾਲ ਜਿੱਥੇ 10 ਦਿਨ ਪਹਿਲਾਂ ਹੀ ਮੌਨਸੂਨ ਕੇਰਲ ਵਿੱਚ ਦਸਤਕ ਦੇਵੇਗਾ ਜਿਸ ਨਾਲ ਮੌਸਮ ਵਿੱਚ ਤਬਦੀਲੀ ਆ ਜਾਵੇਗੀ। ਕਿਉਂਕਿ ਹਰ ਸਾਲ ਮਾਨਸੂਨ 1 ਜੂਨ ਦੇ ਆਸ ਪਾਸ ਹੀ ਕੇਰਲ ਦੇ ਤੱਟ ਤੇ ਪਹੁੰਚਣ ਦੀ ਉਮੀਦ ਹੁੰਦੀ ਹੈ। ਪਰ ਇਸ ਵਾਰ 21 ਮਈ ਤੱਕ ਕੇਰਲ ਦੇ ਤਟ ਤੇ ਇਹ ਮੌਨਸੂਨ ਸਮੇਂ ਤੋਂ ਪਹਿਲਾ ਹੀ ਦਸਤਕ ਦੇ ਸਕਦਾ ਹੈ।

ਭੂਮੀ ਵਿਗਿਆਨ ਮੰਤਰਾਲੇ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਜਿਥੇ ਇਕ ਵਾਰ ਚੱਕਰਵਾਤ ਮੁੱਖ ਭੂਮੀ ਤੋਂ ਦੂਰ ਚਲਾ ਜਾਂਦਾ ਹੈ ਤਾਂ ਇਹ ਚੱਕਰਵਾਤ ਮਾਨਸੂਨ ਦੀ ਗਤੀ ਨੂੰ ਵਧਾ ਸਕਦਾ ਹੈ, ਜਿਸ ਨਾਲ ਕੇਰਲ ਤੱਕ ਮੌਨਸੂਨ ਹੌਲੀ ਹੌਲੀ ਪਹੁੰਚ ਸਕਦੀ ਹੈ। ਮੌਨਸੂਨ ਦੇ ਜਲਦ ਆਉਣ ਨਾਲ ਲੋਕਾਂ ਵਿੱਚ ਇੱਕ ਵਾਰ ਫਿਰ ਤੋਂ ਰਾਹਤ ਵੇਖੀ ਜਾ ਰਹੀ ਹੈ।