ਮੌਤ ਤੋਂ ਬਚ ਕੇ ਆ ਰਹਿਆਂ ਨਾਲ ਵਾਪਰ ਗਿਆ ਇਹ ਭਾਣਾ ਹੋਇਆ ਮੌਤ ਦਾ ਤਾਂਡਵ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ 

ਰੂਸ ਤੇ ਯੂਕਰੇਨ ਵਿਚਾਲੇ ਜੰਗ ਹੁਣ ਲਗਾਤਾਰ ਤੇਜ ਹੁੰਦੀ ਜਾ ਰਹੀ ਹੈ । ਹਰ ਰੋਜ਼ ਇਸ ਜੰਗ ਦੌਰਾਨ ਕਈ ਲੋਕ ਆਪਣੀਆਂ ਜਾਨਾਂ ਗੁਆ ਰਹੇ ਹਨ , ਪਰ ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੀ ਜੰਗ ਹੁਣ ਥੰਮ੍ਹਣ ਦਾ ਨਾਂ ਹੀ ਨਹੀਂ ਲੈ ਰਹੀ । ਜਿਵੇਂ ਜਿਵੇਂ ਜੰਗ ਦੇ ਦਿਨ ਅੱਗੇ ਵਧ ਰਹੇ ਹਨ ਉਵੇਂ ਉਵੇਂ ਹੁਣ ਮਰਨ ਵਾਲਿਆਂ ਦੀ ਗਿਣਤੀ ਵੀ ਲਗਾਤਾਰ ਵਧ ਰਹੀ ਹੈ । ਜਿੱਥੇ ਭਾਰਤ ਸਰਕਾਰ ਵਲੋ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਯੂਕਰੇਨ ਵਿੱਚੋਂ ਬਾਹਰ ਕੱਢਣ ਲਈ ਵੱਖ ਵੱਖ ਉਪਰਾਲੇ ਕੀਤੇ ਜਾ ਰਹੇ ਨੇ , ਵੱਖ ਵੱਖ ਤਰ੍ਹਾਂ ਦੀਆਂ ਮੁਹਿੰਮਾਂ ਚਲਾ ਕੇ ਉੱਥੇ ਫਸੇ ਨਾਗਰਿਕਾਂ ਨੂੰ ਵਾਪਸ ਭਾਰਤ ਲਿਆਂਦਾ ਜਾ ਰਿਹਾ ਹੈ । ਇਸ ਦੇ ਨਾਲ ਹੀ ਯੂਕਰੇਨ ਵਿੱਚ ਫਸੇ ਹੋਏ ਲੋਕ ਹੁਣ ਹਾਲਾਤਾਂ ਨੂੰ ਦੇਖਦੇ ਹੋਏ ਯੂਕਰੇਨ ਨੂੰ ਛੱਡ ਰਹੇ ਹਨ ।

ਬਹੁਤ ਸਾਰੇ ਯੂਕਰੇਨ ਦੇ ਵਿਚ ਰਹਿਣ ਵਾਲੇ ਨਾਗਰਿਕਾਂ ਨੇ ਵੀ ਯੂਕਰੇਨ ਨੂੰ ਛੱਡ ਦਿੱਤਾ ਹੈ । ਇਸੇ ਵਿਚਕਾਰ ਹੁਣ ਯੂਕਰੇਨ ਛੱਡ ਕੇ ਜਾ ਰਹੇ ਸ਼ਰਨਾਰਥੀਆਂ ਬਾਰੇ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਰੋਮ ਇਟਲੀ ਚ ਅੱਜ ਯਾਨੀ ਐਤਵਾਰ ਨੂੰ ਸਵੇਰੇ ਤੜਕੇ ਸਾਰ ਇੱਕ ਮੁੱਖ ਰਾਜ ਮਾਰਗ ਤੇ ਯੂਕਰੇਨੀ ਸ਼ਰਨਾਰਥੀਆਂ ਨਾਲ ਭਰੀ ਹੋਈ ਬੱਸ ਪਲਟ ਗਈ ਅਜਿਹਾ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਜਾਣ ਦੀ ਖ਼ਬਰ ਵੀ ਸਾਹਮਣੇ ਆਈ ਹੈ । ਜਦ ਕਿ ਹੋਰਾਂ ਸਵਾਰੀਆਂ ਨੂੰ ਹਲਕੀਆਂ ਸੱਟਾਂ ਲੱਗੀਆਂ ਹਨ।

ਇਸ ਪੂਰੀ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਅਧਿਕਾਰੀਆਂ ਨੇ ਦੱਸਿਆ ਹੈ ਕਿ ਬੱਸ ਪਲਟਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ , ਜਦ ਕਿ ਹੋਰ ਸਵਾਰੀਆਂ ਨੂੰ ਹਲਕੀਆਂ ਸੱਟਾਂ ਲੱਗੀਆਂ ਹਨ । ਇਟਲੀ ਦੇ ਸਥਾਨਕ ਮੀਡੀਆ ਮੁਤਾਬਕ ਪ੍ਰਾਪਤ ਹੋਈ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਉੱਤਰੀ ਇਲਾਕੇ ਦੀ ਫਰੋਲੀ ਸ਼ਹਿਰ ਚ ਇਸ ਭਿਆਨਕ ਹਾਦਸੇ ਚ ਪੰਜ ਲੋਕ ਜ਼ਖ਼ਮੀ ਵੀ ਹੋਏ ਹਨ, ਪਰ ਜ਼ਖ਼ਮੀਆਂ ਦੇ ਕੁਝ ਜ਼ਿਆਦਾ ਗੰਭੀਰ ਸੱਟਾਂ ਨਹੀਂ ਲੱਗੀਆਂ ਤੇ ਬਾਕੀ ਬੱਸ ਵਿੱਚ ਬੈਠੇ ਲੋਕ ਫ਼ਿਲਹਾਲ ਸੁਰੱਖਿਅਤ ਹਨ ।

ਜ਼ਿਕਰਯੋਗ ਹੈ ਕਿ ਜਿੱਥੇ ਇਕ ਪਾਸੇ ਦੋਵਾਂ ਦੇਸ਼ਾਂ ਵਿਚਾਲੇ ਜੰਗ ਲਗਾਤਾਰ ਵਧ ਰਹੀ ਹੈ ਦੂਜੇ ਪਾਸੇ ਜੋ ਲੋਕ ਯੂਕਰੇਨ ਨੂੰ ਛੱਡ ਕੇ ਦੂਸਰੇ ਦੇਸ਼ਾਂ ਦੇ ਵਿਚ ਜਾ ਰਹੇ ਹਨ ਉਨ੍ਹਾਂ ਨੂੰ ਵੀ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।