ਮੌਤ ਤੋਂ ਪਹਿਲਾਂ ਸਮਝਦਾਰੀ ਦਿਖਾ ਡਰਾਈਵਰ ਨੇ 25 ਸਵਾਰੀਆਂ ਦੀ ਜਾਨ ਬਚਾਈ, ਪਿਆ ਸੀ ਦਿਲ ਦਾ ਦੌਰਾ

ਆਈ ਤਾਜ਼ਾ ਵੱਡੀ ਖਬਰ 

ਸੜਕੀ ਆਵਾਜਾਈ ਮੰਤਰਾਲੇ ਵੱਲੋਂ ਜਿੱਥੇ ਵਾਹਨ ਚਾਲਕਾਂ ਲਈ ਬਹੁਤ ਸਾਰੇ ਸਖਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਂਦੇ ਹਨ ਜੋ ਵਾਪਰਨ ਵਾਲੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਉਥੇ ਹੀ ਕੁਝ ਲੋਕਾਂ ਦੀ ਅਣਗਹਿਲੀ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਭਿਆਨਕ ਹਾਦਸੇ ਵਾਪਰ ਜਾਂਦੇ ਹਨ ਜਿਨ੍ਹਾਂ ਦੀ ਚਪੇਟ ਵਿਚ ਆਉਣ ਨਾਲ ਬਹੁਤ ਸਾਰਾ ਜਾਨੀ-ਮਾਲੀ ਨੁਕਸਾਨ ਵੀ ਹੋ ਜਾਂਦਾ ਹੈ। ਅਗਰ ਸਮਝਦਾਰੀ ਨਾਲ ਕੰਮ ਲਿਆ ਜਾਵੇ ਤਾਂ ਅਜਿਹੇ ਵਾਪਰਨ ਵਾਲੇ ਬਹੁਤ ਸਾਰੇ ਹਾਦਸਿਆਂ ਨੂੰ ਰੋਕਿਆ ਜਾ ਸਕਦਾ ਹੈ ਅਤੇ ਕਈ ਕੀਮਤੀ ਜਾਨਾਂ ਵੀ ਬਚਾਈਆਂ ਜਾ ਸਕਦੀਆਂ ਹਨ।

ਉੱਥੇ ਹੀ ਸੜਕੀ ਆਵਾਜਾਈ ਮੰਤਰਾਲੇ ਵੱਲੋਂ ਸਮੇਂ-ਸਮੇਂ ਤੇ ਲੋਕਾਂ ਨੂੰ ਲਾਗੂ ਕੀਤੇ ਗਏ ਆਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ ਜਾਦੀ ਹੈ। ਹੁਣ ਇੱਥੇ ਮੌਤ ਤੋਂ ਪਹਿਲਾਂ ਸਮਝਦਾਰੀ ਦਿਖਾਉਦੇ ਹੋਏ ਡਰਾਈਵਰ ਵੱਲੋਂ ਸਵਾਰੀਆਂ ਦੀ ਜਾਨ ਬਚਾਈ ਗਈ ਹੈ ਜਿਸ ਨੂੰ ਦਿਲ ਦਾ ਦੌਰਾ ਪਿਆ ਸੀ। ਇਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਬੱਸ ਦੇ ਡਰਾਈਵਰ ਵੱਲੋਂ ਉਸ ਸਮੇਂ 25 ਸਵਾਰੀਆਂ ਦੀ ਜਾਨ ਬਚਾ ਲਈ ਗਈ ਜਦੋਂ ਉਸ ਨੂੰ ਬੱਸ ਚਲਾਉਂਦੇ ਸਮੇਂ ਅਚਾਨਕ ਹੀ ਦਿਲ ਦਾ ਦੌਰਾ ਪੈ ਗਿਆ।

ਡਰਾਈਵਰ ਜਲਿੰਦਰ ਪਵਾਰ ਜਿਸ ਸਮੇਂ ਪਾਲਘਰ ਮੰਡਲ ਦੇ ਵਸਈ ਜਾਗਰ ਤੋਂ ਰਾਜ ਟਰਾਂਸਪੋਰਟ ਕਾਰਪੋਰੇਸ਼ਨ ਦੀ ਐੱਸ ਟੀ ਮਹਸਵਡ ਜਾ ਰਹੀ ਸੀ ਜਿਸ ਵਿਚ ਉਸ ਸਮੇਂ 25 ਸਵਾਰੀਆ ਮੌਜੂਦ ਸਨ। ਜਿਸ ਸਮੇਂ ਇਹ ਬੱਸ 17 ਹਾਈਵੇ ਤੇ ਪਿੰਡ ਹਸਨਪੁਰ ਦੇ ਨਜ਼ਦੀਕ ਪਹੁੰਚੇ ਤਾਂ ਡਰਾਈਵਰ ਨੂੰ ਅਚਾਨਕ ਕੀ ਮਹਿਸੂਸ ਹੋਇਆ ਕਿ ਉਸ ਨੂੰ ਚੱਕਰ ਆ ਰਹੇ ਹਨ। ਜਿਸ ਤੋਂ ਬਾਅਦ ਇਸ ਪੰਤਾਲੀ ਸਾਲਾ ਡਰਾਈਵਰ ਨੇ ਬੱਸ ਨੂੰ ਸਮਝਦਾਰੀ ਦਿਖਾਉਦੇ ਹੋਏ ਇੱਕ ਸੜਕ ਦੇ ਕਿਨਾਰੇ ਤੇ ਕਰ ਲਿਆ।

ਜਿੱਥੇ ਬੱਸ ਦੀ ਰਫ਼ਤਾਰ ਹੌਲੀ ਹੋਈ ਉੱਥੇ ਹੀ ਕੰਡਕਟਰ ਵੱਲੋਂ ਵੀ ਪੁੱਛਿਆ ਗਿਆ ਕਿ ਕੀ ਹੋਇਆ ਹੈ। ਜਿਸ ਤੇ ਡਰਾਈਵਰ ਨੇ ਦੱਸਿਆ ਕਿ ਉਸ ਨੂੰ ਅਚਾਨਕ ਚੱਕਰ ਆ ਰਹੇ ਹਨ ਜਿਥੇ ਸਵਾਰੀਆਂ ਦੀ ਮਦਦ ਦੇ ਨਾਲ ਉਸ ਦੀ ਖ਼ਰਾਬ ਸਿਹਤ ਨੂੰ ਦੇਖਦਿਆਂ ਹੋਇਆਂ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਹਸਪਤਾਲ ਦੇ ਡਾਕਟਰਾਂ ਵੱਲੋਂ ਦੱਸਿਆ ਗਿਆ ਕਿ ਉਸ ਦੀ ਪਹਿਲਾਂ ਹੀ ਮੌਤ ਹੋ ਗਈ ਹੈ। ਡਰਾਈਵਰ ਦੀ ਸਮਝਦਾਰੀ ਦੇ ਨਾਲ 25 ਲੋਕਾਂ ਦੀ ਜਾਨ ਬਚ ਗਈ ਹੈ।