ਆਈ ਤਾਜਾ ਵੱਡੀ ਖਬਰ
ਵਿਦਿਅਕ ਸੰਸਥਾਵਾਂ ਵੱਲੋਂ ਜਿਥੇ ਬੱਚਿਆਂ ਦੀ ਆਨਲਾਈਨ ਪੜ੍ਹਾਈ ਜਾਰੀ ਰੱਖੀ ਗਈ ਉਥੇ ਹੀ ਕਰੋਨਾ ਦੇ ਚਲਦੇ ਹੋਏ ਬੱਚਿਆਂ ਨੂੰ ਸਕੂਲ ਆਉਣ ਦੀ ਇਜ਼ਾਜ਼ਤ ਨਹੀਂ ਦਿੱਤੀ ਗਈ ਸੀ। ਸਾਰੇ ਸਕੂਲਾਂ ਵੱਲੋਂ ਬੱਚਿਆਂ ਦੀਆਂ ਹੋਣ ਵਾਲੀਆਂ ਪ੍ਰੀਖਿਆਵਾਂ ਨੂੰ ਵੀ ਆਨਲਾਈਨ ਹੀ ਲਿਆ ਗਿਆ। ਉਥੇ ਹੀ ਕੁਝ ਬੋਰਡ ਦੀਆਂ ਹੋਣ ਵਾਲੀਆਂ ਪ੍ਰੀਖਿਆਵਾਂ ਨੂੰ ਵੀ ਸਰਕਾਰ ਵੱਲੋਂ ਰੱਦ ਕਰ ਦਿੱਤਾ ਗਿਆ ਸੀ ਅਤੇ ਬੱਚਿਆਂ ਦੀਆਂ ਪਿਛਲੇ ਸਾਲ ਦੀਆਂ ਪ੍ਰੀਖਿਆਵਾਂ ਦੇ ਅਧਾਰ ਦੇ ਨਤੀਜੇ ਘੋਸ਼ਿਤ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਸੀ। ਸਰਕਾਰ ਵੱਲੋਂ ਬੱਚਿਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਹੁਤ ਸਾਰੇ ਫੈਸਲੇ ਲਏ ਗਏ ਹਨ। ਜਿਸ ਨਾਲ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।
ਹੁਣ ਮੌਜੂਦਾ ਹਲਾਤਾਂ ਨੂੰ ਦੇਖਦੇ ਹੋਏ ਸੀ ਬੀ ਐਸ ਈ ਸਕੂਲਾਂ ਲਈ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਐਲਾਨ ਹੋ ਗਿਆ ਹੈ। ਰੂਨਕ ਕਿਸਾਨ ਦੇ ਵਾਧੇ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਸੀ ਬੀ ਐੱਸ ਈ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਨੂੰ ਰੱਦ ਕਰ ਦਿੱਤਾ ਗਿਆ ਸੀ। ਅਤੇ ਪਹਿਲਾਂ ਪਈਆਂ ਪ੍ਰੀਖਿਆਵਾਂ ਦੇ ਮੁਲਾਂਕਣ ਦੇ ਆਧਾਰ ਤੇ ਨਤੀਜੇ ਘੋਸ਼ਿਤ ਕਰਨ ਦਾ ਆਦੇਸ਼ ਸਰਕਾਰ ਵੱਲੋਂ ਸਾਰੇ ਸਕੂਲਾਂ ਨੂੰ ਦਿੱਤਾ ਗਿਆ ਸੀ। ਜਿੱਥੇ ਸੀ ਬੀ ਐਸ ਈ ਦੇ ਬਾਰਵੀਂ ਕਲਾਸ ਦੇ ਨਤੀਜਿਆ ਨੂੰ ਅੰਤਿਮ ਰੂਪ ਦੇਣ ਲਈ 25 ਜੁਲਾਈ ਸ਼ਾਮ 5 ਵਜੇ ਤੱਕ ਲਈ ਆਖਰੀ ਤਰੀਕ ਐਲਾਨਿਆ ਗਿਆ ਸੀ।
ਉਥੇ ਹੀ ਅਧਿਆਪਕਾਂ ਵੱਲੋਂ ਦਬਾਅ ਵਿਚ ਆ ਕੇ ਕਈ ਗ਼ਲਤੀਆਂ ਕੀਤੀਆਂ ਜਾ ਰਹੀਆਂ ਹਨ। ਇਸ ਲਈ ਸੂਬਾ ਸਰਕਾਰ ਵੱਲੋਂ ਇਹਨਾਂ ਗਲਤੀਆਂ ਨੂੰ ਸਹੀ ਕਰਵਾਉਣ ਲਈ ਸੀ ਸੀ ਬੀ ਐਸ ਈ ਬੋਰਡ ਨੂੰ ਅਪੀਲ ਕੀਤੀ ਗਈ ਹੈ। ਇਸ ਵਿਚ ਸੀ ਬੀ ਐਸ ਈ ਵੱਲੋਂ ਇਹ ਫ਼ੈਸਲਾ ਲਿਆ ਗਿਆ ਹੈ ਕਿ ਨਤੀਜਿਆਂ ਨੂੰ ਅੰਤਿਮ ਰੂਪ ਦੇਣ ਦੀ ਆਖ਼ਰੀ ਮਿਤੀ ਨੂੰ 22 ਜੁਲਾਈ ਤੋਂ ਵਧਾ ਕੇ 25 ਜੁਲਾਈ ਸ਼ਾਮ 5 ਵਜੇ ਤੱਕ ਕੀਤਾ ਜਾ ਰਿਹਾ ਹੈ। ਤਾਂ ਜੋ ਇਹਨਾਂ ਦਿਨਾਂ ਦੇ ਵਿੱਚ ਸਾਰਾ ਕੰਮ ਸਮਾਪਤ ਹੋ ਸਕੇ ਅਤੇ ਨਤੀਜੇ ਘੋਸ਼ਤ ਕੀਤੇ ਜਾ ਸਕਣ।
ਸੀ ਬੀ ਐੱਸ ਈ ਬੋਰਡ ਨੇ ਫੈਸਲਾ ਕੀਤਾ ਹੈ ਕਿ ਉਹ ਆਪਣਾ ਕੰਮ ਜਾਰੀ ਰੱਖਣਗੇ ਅਤੇ ਕਿਸੇ ਵੀ ਸਕੂਲ ਦਾ ਕੰਮ ਪੂਰਾ ਹੋਣ ਤੋਂ ਬਿਨਾਂ ਨਤੀਜਾ ਘੋਸ਼ਤ ਨਹੀਂ ਕੀਤਾ ਜਾਵੇਗਾ। ਅਗਰ ਅਜਿਹਾ ਹੁੰਦਾ ਹੈ ਤਾਂ ਪੰਜਵੀ ਕਲਾਸ ਦਾ ਨਤੀਜਾ ਵੱਖਰਾ ਐਲਾਨਿਆ ਜਾਵੇਗਾ। ਸੀ ਬੀ ਐਸ ਈ ਨੇ ਸਾਰੇ ਸਕੂਲਾਂ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਉਹ ਆਪਣਾ ਕੰਮ ਜਾਰੀ ਰੱਖਣ ਅਤੇ ਕਿਸੇ ਵੀ ਸਕੂਲ ਦਾ ਕੰਮ ਪੂਰਾ ਹੋਣ ਤੇ ਸਕੂਲ ਦਾ ਨਤੀਜਾ ਐਲਾਨ ਦਿੱਤਾ ਜਾਵੇਗਾ। ਸਕੂਲ ਆਪਣੀ ਸਮਰੱਥਾ ਦੇ ਨਾਲ ਡਾਟੇ ਨੂੰ ਅੰਤਿਮ ਰੂਪ ਦੇਣ ਦਾ ਕੰਮ ਕਰ ਰਹੇ ਹਨ। ਆਖਰੀ ਤਰੀਕ ਨਜ਼ਦੀਕ ਹੋਣ ਦੇ ਕਾਰਨ ਅਧਿਆਪਕਾਂ ਉੱਪਰ ਦਬਾਅ ਵਧ ਗਿਆ ਹੈ।
Previous Postਪੰਜਾਬ : 9 ਮਹੀਨਿਆਂ ਦੇ ਬੱਚੇ ਨੇ ਕੀਤੀ 5 ਵੀਂ ਜਮਾਤ ਪਾਸ – ਦੇਖੋ ਪੂਰੀ ਖਬਰ
Next Postਹੁਣੇ ਹੁਣੇ ਪੰਜਾਬ ਚ ਵਾਪਰਿਆ ਕਹਿਰ ਭਿਆਨਕ ਹਾਦਸੇ ਚ ਲੱਗੇ ਲਾਸ਼ਾਂ ਦੇ ਢੇਰ ਹੋਈਆਂ ਏਨੀਆਂ ਮੌਤਾਂ