ਮੌਜੂਦਾ ਹਾਲਾਤਾਂ ਨੂੰ ਦੇਖਦੇ ਮੋਦੀ ਸਰਕਾਰ ਨੇ 28 ਫਰਵਰੀ ਤੱਕ ਲਗਾਤੀ ਇਹ ਪਾਬੰਦੀ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਮਾਰਚ 2020 ਦੇ ਵਿਚ ਜਿੱਥੇ ਕਰੋਨਾ ਦੇ ਵਾਧੇ ਨੂੰ ਲੈ ਕੇ ਦੇਸ਼ ਵਿੱਚ ਤਾਲਾਬੰਦੀ ਕੀਤੀ ਗਈ ਸੀ ਉੱਥੇ ਹੀ ਹਵਾਈ ਉਡਾਨਾਂ ਨੂੰ ਵੀ ਰੋਕ ਦਿੱਤਾ ਗਿਆ ਸੀ। ਜਿਸ ਸਦਕਾ ਕਰੋਨਾ ਦੇ ਵਾਧੇ ਨੂੰ ਰੋਕਿਆ ਜਾ ਸਕੇਗਾ। ਉਥੇ ਹੀ ਯਾਤਰੀਆਂ ਦੀਆਂ ਸਹੂਲਤਾਂ ਨੂੰ ਦੇਖਦੇ ਹੋਏ ਕੁਝ ਖਾਸ ਸਮਝੌਤੇ ਦੇ ਤਹਿਤ ਖ਼ਾਸ ਉਡਾਨਾਂ ਨੂੰ ਸ਼ੁਰੂ ਕੀਤਾ ਗਿਆ ਸੀ। ਦੇਸ਼ ਵਿਚ ਜਿਥੇ ਕਾਫੀ ਲੰਮੇ ਸਮੇਂ ਤਕ ਘਰੇਲੂ ਉਡਾਨਾਂ ਉਪਰ ਵੀ ਰੋਕ ਲਗਾਈ ਰੱਖੀ ਸੀ। ਉਥੇ ਹੀ ਕਰੋਨਾ ਕੇਸਾਂ ਵਿਚ ਕਮੀ ਆਉਣ ਤੇ ਘਰੇਲੂ ਉਡਾਨਾਂ ਸ਼ੁਰੂ ਕਰ ਦਿੱਤਾ ਗਿਆ ਸੀ। ਉਥੇ ਹੀ ਅੰਤਰਰਾਸ਼ਟਰੀ ਉਡਾਨਾਂ ਉਪਰ ਜਿੱਥੇ ਲੰਮੇ ਸਮੇਂ ਤੋਂ ਰੋਕ ਲਗਾਈ ਗਈ ਹੈ। ਉਸ ਨੂੰ ਅਜੇ ਵੀ ਜਾਰੀ ਰੱਖਿਆ ਜਾ ਰਿਹਾ ਹੈ।

ਜਿਸ ਕਾਰਨ ਯਾਤਰੀਆਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਮੌਜੂਦਾ ਹਲਾਤਾਂ ਨੂੰ ਦੇਖਦੇ ਹੋਏ ਮੋਦੀ ਸਰਕਾਰ ਵੱਲੋਂ 28 ਫਰਵਰੀ ਤੱਕ ਇਹ ਪਾਬੰਦੀ ਲਗਾ ਦਿੱਤੀ ਗਈ ਹੈ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਅਨੁਸੂਚਿਤ ਅੰਤਰਰਾਸ਼ਟਰੀ ਵਪਾਰਕ ਯਾਤਰੀ ਉਡਾਨ ਤੇ ਮਾਰਚ 2020 ਤੋਂ ਪਾਬੰਦੀ ਲਗਾਈ ਗਈ ਹੈ। ਜਿੱਥੇ ਇਸ ਪਾਬੰਧੀ ਨੂੰ 15 ਦਸੰਬਰ ਤੋਂ ਖਤਮ ਕਰਕੇ ਉਡਾਣਾਂ ਨੂੰ ਸ਼ੁਰੂ ਕੀਤਾ ਜਾਣਾ ਸੀ। ਉਥੇ ਹੀ ਕਰੋਨਾ ਦੇ ਨਵੇਂ ਰੂਪ ਨੂੰ ਵੇਖਦੇ ਹੋਏ ਅਤੇ ਇਸ ਦੇ ਕੇਸ ਸਾਹਮਣੇ ਆਉਣ ਤੇ ਇਸ ਪਾਬੰਦੀ ਨੂੰ ਅੱਗੇ ਕਰ ਦਿੱਤਾ ਗਿਆ ਸੀ।

ਜਿੱਥੇ ਹੁਣ ਫਿਰ ਤੋਂ ਸਰਕਾਰ ਵੱਲੋਂ ਇਨ੍ਹਾਂ ਅੰਤਰਰਾਸ਼ਟਰੀ ਉਡਾਨਾਂ ਉਪਰ ਲਗਾਈ ਗਈ ਰੋਕ ਨੂੰ 28 ਫਰਵਰੀ 2022 ਤੱਕ ਅੱਗੇ ਕਰ ਦਿੱਤਾ ਗਿਆ ਹੈ। ਉਥੇ ਹੀ ਹਵਾਈ ਬੱਬਲ ਸਮਝੌਤੇ ਦੇ ਤਹਿਤ ਵੱਖ ਵੱਖ ਅੰਤਰਰਾਸ਼ਟਰੀ ਉਡਾਨਾਂ ਚਲਾਈਆਂ ਜਾ ਰਹੀਆਂ ਹਨ। ਜਿੱਥੇ ਬਹੁਤ ਸਾਰੇ ਦੇਸ਼ਾਂ ਨਾਲ ਸਮਝੌਤਾ ਕਰਕੇ ਇਨ੍ਹਾਂ ਉਡਾਨਾਂ ਨੂੰ ਬਿਨਾਂ ਰੁਕਾਵਟ ਚਲਾਇਆ ਜਾ ਰਿਹਾ ਹੈ।

ਸਰਕਾਰ ਵੱਲੋਂ ਓਮੀਕਰੋਨ ਦੇ ਵਧ ਰਹੇ ਕੇਸਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਕੇਂਦਰ ਸਰਕਾਰ ਵੱਲੋਂ ਹੁਣ ਇਸ ਪਾਬੰਧੀ ਨੂੰ 28 ਫਰਵਰੀ 2022 ਤੱਕ ਵਧਾ ਦਿੱਤਾ ਗਿਆ ਹੈ। ਇਸ ਬਾਰੇ ਜਾਣਕਾਰੀ ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟਰ ਜਨਰਲ ਦੇ ਦਫਤਰ ਵੱਲੋਂ ਬੁੱਧਵਾਰ ਨੂੰ ਜਾਰੀ ਕੀਤੀ ਗਈ ਹੈ।