ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਲਈ ਇਥੇ ਨਾਈਟ ਕਰਫਿਊ ਦਾ ਹੋ ਗਿਆ ਐਲਾਨ

ਆਈ ਤਾਜ਼ਾ ਵੱਡੀ ਖਬਰ 

ਜਦੋਂ ਦੀ ਦੁਨੀਆਂ ਦੇ ਵਿੱਚ ਕੋਰੋਨਾ ਵਰਗੀ ਵੈਸ਼ਵਿਕ ਮਹਾਂਮਾਰੀ ਨੇ ਦਸਤਕ ਦਿੱਤੀ ਹੈ, ਉਸ ਦੇ ਚੱਲਦੇ ਹੁਣ ਤੱਕ ਦੁਨੀਆਂ ਭਰ ਵਿੱਚ ਬਹੁਤ ਸਾਰੀ ਤਬਾਹੀ ਹੋ ਚੁੱਕੀ ਹੈ । ਹੁਣ ਤੱਕ ਕਈ ਕੀਮਤੀ ਜਾਨਾਂ ਇਸ ਮਹਾਂਮਾਰੀ ਦੇ ਕਾਰਨ ਚਲੀਆਂ ਗਈਆਂ । ਦੋ ਸਾਲ ਦੇ ਕਰੀਬ ਦਾ ਸਮਾਂ ਹੋਣ ਵਾਲਾ ਹੈ ਅਜੇ ਤੱਕ ਪੂਰੀ ਦੁਨੀਆ ਇਸ ਮਹਾਂਮਾਰੀ ਨੂੰ ਪੂਰੀ ਤਰ੍ਹਾਂ ਹਰਾਉਣ ਦੇ ਵਿਚ ਨਾਕਾਮਯਾਬ ਹੈ । ਉੱਪਰੋਂ ਹੁਣ ਕੋਰੋਨਾ ਮਹਾਂਮਾਰੀ ਦੇ ਨਵੇਂ ਵੈਰੀਐਂਟ ਦੇ ਕਾਰਨ ਪੂਰੀ ਦੁਨੀਆਂ ਇਸ ਤੋਂ ਡਰੀ ਹੋਈ ਹੈ । ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਆਪਣੇ ਆਪਣੇ ਨਾਗਰਿਕਾਂ ਨੂੰ ਇਸ ਨਵੇਂ ਵੈਰੀਐਂਟ ਤੋਂ ਬਚਾਉਣ ਦੇ ਲਈ ਕਾਰਜ ਕਰ ਰਹੀਆਂ ਹਨ । ਉੱਥੇ ਹੀ ਦੂਜੇ ਪਾਸੇ ਲਗਾਤਾਰ ਹੀ ਕੋਰੋਨਾ ਮਹਾਂਮਾਰੀ ਆਪਣੀਆਂ ਜੜ੍ਹਾਂ ਫੜਨ ਦੇ ਵਿੱਚ ਲੱਗੀ ਹੋਈ ਹੈ ।

ਅਜੇ ਵੀ ਦੁਨੀਆਂ ਭਰ ਦੇ ਵਿੱਚੋਂ ਇਸ ਮਹਾਂਮਾਰੀ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ । ਇਸੇ ਵਿਚਕਾਰ ਹੁਣ ਕੋਰੋਨਾ ਮਾਹਾਵਾਰੀ ਦੇ ਵਧਦੇ ਪ੍ਰਕੋਪ ਨੂੰ ਵੇਖਦਿਆਂ ਦੇਸ਼ ਦੇ ਇੱਕ ਰਾਜ ਵਿੱਚ ਕਰਫਿਊ ਦਾ ਐਲਾਨ ਕਰ ਦਿੱਤਾ ਗਿਆ ਹੈ । ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਮੱਧ ਪ੍ਰਦੇਸ਼ ਦੇ ਵਿੱਚ ਲਗਾਤਾਰ ਕੋਰੋਨਾ ਮਹਾਂਮਾਰੀ ਆਪਣੇ ਪੈਰ ਪਸਾਰਨ ਦੇ ਵਿੱਚ ਲੱਗੀ ਹੋਈ ਹੈ , ਇੱਥੇ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ਵਧਣ ਕਾਰਨ ਇੱਥੇ ਨਾਇਕ ਕਰਫਿਊ ਲਗਾ ਦਿੱਤਾ ਗਿਆ ਹੈ । ਇਹ ਨਾਈਟ ਕਰਫਿੳੂ ਰਾਤ ਦੇ ਗਿਆਰਾਂ ਵਜੇ ਤੋਂ ਲੈ ਕੇ ਸਵੇਰ ਦੇ ਪੰਜ ਵਜੇ ਤਕ ਮੱਧ ਪ੍ਰਦੇਸ਼ ਦੇ ਵਿੱਚ ਜਾਰੀ ਰਹੇਗਾ ।

ਜ਼ਿਕਰਯੋਗ ਹੈ ਕਿ ਇਸ ਨਾਈਟ ਕਰਫਿਊ ਦੌਰਾਨ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਜਾਣਗੀਆਂ। ਜਿਨ੍ਹਾਂ ਪਾਬੰਦੀਆਂ ਦੀ ਲੋਕਾਂ ਦੇ ਵੱਲੋਂ ਸਖ਼ਤੀ ਨਾਲ ਪਾਲਣਾ ਕੀਤੀ ਜਾਵੇਗੀ । ਇਸ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਦੁਨੀਆ ਭਰ ਦੇ ਵਿੱਚ ਜਿਵੇਂ ਹੀ ਇਸ ਮਹਾਂਮਾਰੀ ਦਾ ਕੁਝ ਪ੍ਰਕੋਪ ਘਟਿਆ ਤਾਂ ਬਹੁਤ ਸਾਰੇ ਰਾਜਾਂ ਦੇ ਵੱਲੋਂ ਆਪਣੇ ਆਪਣੇ ਰਾਜਾਂ ਦੇ ਹਾਲਾਤਾਂ ਅਨੁਸਾਰ ਲਗਾਈਆਂ ਗਈਆਂ ਪਾਬੰਦੀਆਂ ਨੂੰ ਹਟਾਇਆ ਗਿਆ ।

ਜਿਸ ਦੇ ਚੱਲਦੇ ਲੋਕ ਇਸ ਮਹਾਂਮਾਰੀ ਤੋਂ ਪੂਰੀ ਤਰ੍ਹਾਂ ਦੇ ਨਾਲ ਨਿਡਰ ਹੋ ਗਏ । ਬਹੁਤ ਸਾਰੇ ਲੋਕਾਂ ਨੇ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਨਿਯਮਾਂ ਦੀ ਪਾਲਣਾ ਕਰਨੀ ਛੱਡ ਦਿੱਤੀ , ਜਿਸ ਦੇ ਚਲਦੇ ਹੁਣ ਇੱਕ ਵਾਰ ਫਿਰ ਤੋਂ ਕੋਰੋਨਾ ਮਹਾਂਮਾਰੀ ਨੇ ਆਪਣੀ ਰਫ਼ਤਾਰ ਫੜ ਲਈ ਹੈ । ਇਸੇ ਰਫ਼ਤਾਰ ਨੂੰ ਧੀਮਾ ਕਰਨ ਦੇ ਲਈ ਹੁਣ ਮੱਧ ਪ੍ਰਦੇਸ਼ ਦੇ ਵਿੱਚ ਨਾਇਕ ਕਰਫਿਊ ਦਾ ਐਲਾਨ ਕੀਤਾ ਗਿਆ ਹੈ ।