ਆਈ ਤਾਜਾ ਵੱਡੀ ਖਬਰ
ਪੰਜਾਬ ਵਿੱਚ ਇਸ ਸਮੇਂ ਕਰੋਨਾ ਦੀ ਸਥਿਤੀ ਕਾਫ਼ੀ ਨਾਜੁਕ ਹੁੰਦੀ ਨਜ਼ਰ ਆ ਰਹੀ ਹੈ। ਜਿੱਥੇ ਕੋਰੋਨਾ ਨਾਲ ਸੰਕ੍ਰਮਿਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਸੂਬਾ ਸਰਕਾਰ ਵੱਲੋਂ ਬਹੁਤ ਸਾਰੀਆਂ ਸਖਤ ਹਦਾਇਤਾਂ ਲਾਗੂ ਕੀਤੀਆਂ ਗਈਆਂ ਹਨ ਤਾਂ ਜੋ ਇਸ ਕਰੋਨਾ ਦੀ ਚੇਨ ਨੂੰ ਤੋੜਿਆ ਜਾ ਸਕੇ। ਉਥੇ ਹੀ ਸੂਬਾ ਸਰਕਾਰ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਵਿੱਚ ਰਾਤ ਦਾ ਕਰਫਿਊ 6 ਵਜੇ ਤੋਂ ਸਵੇਰੇ 5 ਵਜੇ ਤੱਕ ਲਾਗੂ ਕੀਤਾ ਗਿਆ ਹੈ। 15 ਮਈ ਤੱਕ ਲਈ ਸੂਬੇ ਵਿੱਚ ਤਾਲਾਬੰਦੀ ਵੀ ਕੀਤੀ ਗਈ ਹੈ। ਜਿੱਥੇ ਜ਼ਰੂਰੀ ਦੁਕਾਨਾਂ ਨੂੰ ਖੋਲਣ ਅਤੇ ਗੈਰਜ਼ਰੂਰੀ ਦੁਕਾਨਾਂ ਨੂੰ ਬੰਦ ਰੱਖਣ ਦੇ ਆਦੇਸ਼ ਵੀ ਦਿੱਤੇ ਗਏ ਹਨ।
ਮੌਜੂਦਾ ਹਾਲਾਤਾਂ ਨੂੰ ਦੇਖ ਕੇ ਹੁਣ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਇੱਕ ਬਿਆਨ ਸਾਹਮਣੇ ਆਇਆ ਹੈ। ਪਰ ਉਨ੍ਹਾਂ ਦੇ ਵਧ ਰਹੇ ਮਰੀਜ਼ ਦਾ ਕਾਰਨ ਜਿੱਥੇ ਹਸਪਤਾਲਾਂ ਵਿੱਚ ਮੈਡੀਕਲ ਸਹੂਲਤਾਂ ਦੀ ਕਮੀ ਹੋ ਰਹੀ ਹੈ ਉਥੇ ਹੀ ਸੂਬੇ ਦੇ ਹਸਪਤਾਲਾਂ ਵਿੱਚ ਆਕਸੀਜਨ ਦੀ ਕਮੀ ਹੋਣ ਨਾਲ ਵੀ ਕਈ ਮਰੀਜ਼ ਦਮ ਤੋੜ ਰਹੇ ਹਨ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਇਸ ਗੱਲ ਤੇ ਚਿੰਤਾ ਜ਼ਾਹਿਰ ਕੀਤੀ ਹੈ ਕਿ ਸੂਬੇ ਵਿੱਚ ਆਕਸੀਜਨ ਦੀ ਸਥਿਤੀ ਮਾੜੀ ਹੋ ਗਈ ਹੈ। ਸੂਬੇ ਨੂੰ ਜਰੂਰਤ ਦੇ ਹਿਸਾਬ ਨਾਲ ਆਕਸੀਜਨ ਦਿੱਤੀ ਜਾ ਰਹੀ ਹੈ, ਜਿੰਨੀ ਦੀ ਉੱਥੇ ਜ਼ਰੂਰਤ ਹੈ।
ਮਰੀਜ਼ਾਂ ਦੀ ਗਿਣਤੀ ਅਚਾਨਕ ਵਧ ਜਾਣ ਕਾਰਨ ਲੁਧਿਆਣਾ, ਫਰੀਦਕੋਟ ਵਿੱਚ ਵੀ ਇਕ ਇਕ ਪਲਾਂਟ ਲਾਇਆ ਸੀ। ਉਥੇ ਹੀ ਅੰਮ੍ਰਿਤਸਰ ਦੇ ਵਿਚ ਵੀ ਇਕ ਹੋਰ ਪਲਾਂਟ ਲਗਾਉਣ ਲਈ ਕੇਂਦਰ ਸਰਕਾਰ ਤੋਂ ਇਸ ਪਲਾਂਟ ਵਾਸਤੇ ਪਿਛਲੇ ਛੇ ਮਹੀਨਿਆਂ ਤੋਂ ਮਨਜ਼ੂਰੀ ਦੀ ਮੰਗ ਕੀਤੀ ਜਾ ਰਹੀ ਹੈ। ਸੂਬੇ ਦੇ ਹਸਪਤਾਲਾਂ ਵਿੱਚ ਉਮੀਦ ਤੋਂ ਵਧੇਰੇ ਮਰੀਜ਼ਾਂ ਦੇ ਆਉਣ ਕਾਰਨ ਸਾਰੇ ਹਸਪਤਾਲਾਂ ਵਿੱਚ ਆਕਸੀਜਨ ਦੀ ਕਮੀ ਆ ਰਹੀ ਹੈ।
ਮੈਡੀਕਲ ਖੇਤਰ ਵਿਚ ਐਕਸੀਅਨ ਦੀ ਸਪਲਾਈ ਨੂੰ ਪੂਰੇ ਕਰਨ ਲਈ ਉਦਯੋਗ ਜਗਤ ਨੂੰ ਦਿੱਤੀ ਜਾਣ ਵਾਲੀ ਆਕਸੀਜਨ ਉੱਪਰ ਵੀ ਰੋਕ ਲਗਾਈ ਗਈ ਹੈ। ਅਗਰ 8 ਤੋਂ 9 ਟਨ ਗੈਸ ਬਣਾਉਣ ਦੀ ਸਮਰੱਥਾ ਹੈ। ਤਾਂ ਸੂਬੇ ਵਿੱਚ ਇੰਡਸਟਰੀ ਦੀ ਸਪਲਾਈ ਨੂੰ ਵੀ ਪੂਰਾ ਬੰਦ ਕਰ ਦਿੱਤਾ ਜਾਵੇਗਾ। ਸੂਬੇ ਵਿੱਚ ਆਕਸੀਜਨ ਦੀ ਕਮੀ ਹੋਣ ਤੇ ਹੋਰ ਸੂਬਿਆਂ ਵੱਲੋਂ ਆਕਸੀਜਨ ਭੇਜੀ ਜਾ ਰਹੀ ਹੈ। ਉੱਥੇ ਹੀ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਸਮੇਂ ਰਹਿੰਦਿਆਂ ਹੀ ਆਕਸੀਜ਼ਨ ਦੀ ਪੈਦਾਵਰ ਨੂੰ ਕਿਉਂ ਨਹੀਂ ਵਧਾਇਆ ਗਿਆ।
Previous Postਪੰਜਾਬ ਚ ਵਿਆਹਾਂ ਤੇ ਲੱਗੀ ਪਾਬੰਦੀ ਤੋਂ ਬਾਅਦ ਹੁਣ ਇਥੋਂ ਆਈ ਇਹ ਵੱਡੀ ਖਬਰ
Next Postਮਾੜੀ ਖਬਰ : ਇਸ ਮਸ਼ਹੂਰ ਪੰਜਾਬੀ ਸੰਗੀਤਕ ਹਸਤੀ ਦੀ ਹੋਈ ਅਚਾਨਕ ਮੌਤ , ਪੂਰਨ ਚੰਦ ਵੰਡਾਲੀ ਨੇ ਵੀ ਕੀਤਾ ਅਫਸੋਸ ਜਾਹਰ