ਤਾਜਾ ਵੱਡੀ ਖਬਰ
ਮੌਜੂਦਾ ਸਮੇਂ ਸਾਡੇ ਦੇਸ਼ ਦੇ ਅੰਦਰ ਕਈ ਤਰ੍ਹਾਂ ਦੇ ਮਸਲੇ ਹੋਏ ਹਨ ਜਿਸ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਇਨ੍ਹਾਂ ਮਸਲਿਆਂ ਦਾ ਅਸਰ ਦੇਸ਼ ਦੇ ਕਿਸੇ ਖਾਸ ਹਿੱਸੇ ਦੀ ਬਜਾਏ ਪੂਰੇ ਦੇਸ਼ ਉੱਪਰ ਹੀ ਪੈ ਰਿਹਾ ਹੈ ਜਿਸ ਦੇ ਨਾਲ ਸਥਾਨਕ ਹਾਲਾਤਾਂ ਦੇ ਵਿਚ ਬਦਲਾਅ ਵੀ ਆਉਂਦਾ ਰਹਿੰਦਾ ਹੈ। ਦੇਸ਼ ਦੇ ਅੰਦਰ ਕਿਸਾਨਾਂ ਵੱਲੋਂ ਇਕ ਬਦਲਾਅ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਦੀ ਸ਼ੁਰੂ ਆਤ ਪਿਛਲੇ ਸਾਲ ਨਵੰਬਰ ਮਹੀਨੇ ਦੀ 26 ਤਾਰੀਖ ਤੋਂ ਕੀਤੀ ਗਈ ਸੀ।
ਜਿਸ ਦੌਰਾਨ ਕਿਸਾਨਾਂ ਨੇ ਕੇਂਦਰ ਸਰਕਾਰ ਦਾ ਵਿਰੋਧ ਕਰਦੇ ਹੋਏ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਰੱਖੀ ਸੀ ਪਰ ਸਰਕਾਰ ਵੱਲੋਂ ਕਿਸਾਨਾਂ ਦੀ ਇਹ ਮੰਗ ਨਹੀਂ ਮੰਨੀ ਗਈ ਅਤੇ ਦਿੱਲੀ ਦੇ ਵੱਖ ਵੱਖ ਬਾਰਡਰਾਂ ਉੱਪਰ ਬੈਠੇ ਹੋਏ ਕਿਸਾਨਾਂ ਨੂੰ 100 ਦਿਨ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ। ਸਿੱਟੇ ਵਜੋਂ ਕਿਸਾਨਾਂ ਨੇ ਹੁਣ ਕੇਂਦਰ ਸਰਕਾਰ ਕੋਲੋਂ ਆਪਣੀਆਂ ਮੰਗਾਂ ਮਨਵਾਉਣ ਦੇ ਲਈ ਕਈ ਰ-ਣ-ਨੀ-ਤੀ-ਆਂ ਦਾ ਐਲਾਨ ਕੀਤਾ ਹੈ। ਜਿਸ ਦੌਰਾਨ ਹੁਣ ਕੇਂਦਰ ਸਰਕਾਰ ਕੋਲੋਂ ਅੱਕੇ ਹੋਏ ਕਿਸਾਨ 12 ਤੋਂ 14 ਮਾਰਚ ਤੱਕ ਪੱਛਮੀ ਬੰਗਾਲ ਵਿਖੇ ਭਾਜਪਾ ਦੇ ਵਿਰੋਧ ਵਜੋਂ ਪ੍ਰਦਰਸ਼ਨ ਕਰਨਗੇ।
ਇਥੇ ਕਈ ਮੀਟਿੰਗਾਂ ਅਤੇ ਮਹਾਂ ਪੰਚਾਇਤਾਂ ਦੇ ਜ਼ਰੀਏ ਵੱਡੇ ਕਿਸਾਨ ਲੀਡਰ ਰਾਕੇਸ਼ ਟਿਕੈਤ, ਬਲਬੀਰ ਸਿੰਘ ਰਾਜੇਵਾਲ, ਯੋਗੇਂਦਰ ਯਾਦਵ ਅਤੇ ਕਈ ਹੋਰ ਸਰਗਰਮ ਆਗੂ ਪੱਛਮੀ ਬੰਗਾਲ ਸੂਬੇ ਦੇ ਵਿਚ ਭਾਜਪਾ ਪਾਰਟੀ ਦੇ ਖ਼ਿਲਾਫ਼ ਪ੍ਰਚਾਰ ਕਰਨਗੇ। ਕਿਸਾਨਾਂ ਨੇ ਆਖਿਆ ਕਿ ਜੇਕਰ ਅਸੀਂ ਸਰਕਾਰ ਨੂੰ ਬਣਾ ਸਕਦੇ ਹਾਂ ਤਾਂ ਸਰਕਾਰ ਨੂੰ ਹਰਾ ਵੀ ਸਕਦੇ ਹਾਂ। ਸੰਯੁਕਤ ਕਿਸਾਨ ਮੋਰਚਾ ਦੇ ਮੈਂਬਰ ਯੋਗਿੰਦਰ ਯਾਦਵ ਨੇ ਆਖਿਆ ਕਿ ਅਸੀਂ ਸਾਰੇ ਕਿਸਾਨਾਂ ਨੇ ਭਾਜਪਾ ਦੇ ਵੋਟ ਬੈਂਕ ਨੂੰ ਸੱ-ਟ ਮਾ-ਰ-ਨ ਦੀ ਯੋਜਨਾ ਬਣਾਈ ਹੈ।
ਕਿਉਂਕਿ ਭਾਜਪਾ ਨਾ ਤਾਂ ਨਿਆਂ ਦੀ ਭਾਸ਼ਾ ਨੂੰ ਸਮਝਦੀ ਹੈ ਨਾ ਸੰਵਿਧਾਨ ਦੀ। ਇਸ ਲਈ ਅਸੀਂ ਪੱਛਮੀ ਬੰਗਾਲ ਜਾ ਰਹੇ ਹਾਂ। ਦੱਸਣ ਯੋਗ ਹੈ ਕਿ ਕਿਸਾਨ ਜਥੇ ਬੰਦੀਆਂ ਇੱਥੇ 294 ਸੀਟਾਂ ਉਪਰ ਭਾਜਪਾ ਦੇ ਆਗੂਆਂ ਦਾ ਵਿਰੋਧ ਕਰਨਗੀਆਂ। ਜਿਸ ਦੌਰਾਨ 12 ਮਾਰਚ ਨੂੰ ਪ੍ਰੈਸ ਕਾਨਫਰੰਸ ਤੋਂ ਬਾਅਦ ਗੱਡੀਆਂ ਦਾ ਕਾਫਲਾ ਕੱਢਿਆ ਜਾਵੇਗਾ। ਦੁਪਹਿਰ 3 ਵਜੇ ਰਾਮ ਲੀਲਾ ਪਾਰਕ ਵਿੱਚ ਕਿਸਾਨ ਮਹਾਂ ਪੰਚਾਇਤ, 13 ਮਾਰਚ ਨੂੰ ਨੰਦੀ ਗ੍ਰਾਮ ਵਿਚ ਕਿਸਾਨ ਮਹਾਂ ਪੰਚਾਇਤ, 14 ਮਾਰਚ ਨੂੰ ਸਿੰਗੂਰ ਅਤੇ ਆਸਨਸੋਲ ਵਿਚ ਮਹਾਂ ਪੰਚਾਇਤ ਕੀਤੀ ਜਾਵੇਗੀ।
Home ਤਾਜਾ ਖ਼ਬਰਾਂ ਮੋਦੀ ਸਰਕਾਰ ਲਈ ਮਾੜੀ ਖਬਰ ਅੱਕੇ ਹੋਏ ਕਿਸਾਨਾਂ ਨੇ ਹੁਣ ਕਰਤਾ ਇਹ ਵੱਡਾ ਐਲਾਨ, ਸਾਰੇ ਪਾਸੇ ਹੋ ਗਈ ਚਰਚਾ
Previous Postਪੰਜਾਬੀਆਂ ਲਈ ਆਈ ਮਾੜੀ : ਬਜਟ ਪੇਸ਼ ਕਰਨ ਤੋਂ ਦੋ ਦਿਨ ਬਾਅਦ ਸਰਕਾਰ ਨੇ ਦਿੱਤਾ ਇਹ ਝਟਕਾ
Next Postਅੰਬਾਨੀਆਂ ਦਾ ਕਰਕੇ ਪੰਜਾਬ ਚ ਹੁਣ ਇਹ ਪਿਆ ਭੀਚਕੜਾ – ਸਾਰੇ ਪਾਸੇ ਹੋ ਗਈ ਲਾਲਾ ਲਾਲਾ