ਆਈ ਤਾਜਾ ਵੱਡੀ ਖਬਰ
ਕਰੋਨਾ ਕਾਰਨ ਜਿੱਥੇ ਕੀਤੀ ਗਈ ਤਾਲਾਬੰਦੀ ਦੇ ਕਾਰਨ ਬਹੁਤ ਸਾਰੇ ਲੋਕ ਬੇਰੁਜ਼ਗਾਰ ਹੋ ਗਏ ਸਨ ਅਤੇ ਕਈ ਲੋਕਾਂ ਦੇ ਰੁਜ਼ਗਾਰ ਜਾਣ ਕਾਰਨ ਦਾ ਉਹਨਾਂ ਲਈ ਆਪਣੇ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਗਿਆ ਸੀ। ਦੋ ਸਾਲਾਂ ਦੇ ਦੌਰਾਨ ਜਿੱਥੇ ਲੋਕਾਂ ਨੂੰ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਹੈ ਉਥੇ ਹੀ ਵਧ ਰਹੀ ਮਹਿੰਗਾਈ ਨੇ ਲੋਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨ ਲਈ ਮਜਬੂਰ ਕੀਤਾ ਹੈ। ਸਰਕਾਰ ਵੱਲੋਂ ਜਿਥੇ ਲੋਕਾਂ ਨੂੰ ਕੁਝ ਹੱਦ ਤਕ ਰਾਹਤ ਦਿੱਤੀ ਜਾ ਰਹੀ ਹੈ ਉੱਥੇ ਹੀ ਇਕ ਤੋਂ ਬਾਅਦ ਇਕ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਖ਼ਬਰਾਂ ਲੋਕਾਂ ਉਪਰ ਵੀ ਬੋਝ ਵਧਾ ਰਹੀਆਂ ਹਨ। ਉਥੇ ਹੀ ਸਰਕਾਰ ਵੱਲੋਂ ਲੋਕਾਂ ਨੂੰ ਕੁਝ ਰਾਹਤ ਦੇਣ ਦੀਆਂ ਖਬਰਾਂ ਵੀ ਸਾਹਮਣੇ ਆਉਂਦੀਆਂ ਹਨ ਤਾਂ ਜੋ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਹੋਵੇ।
ਹੁਣ ਮੋਦੀ ਸਰਕਾਰ ਨੂੰ ਖਾਣ ਵਾਲੇ ਤੇਲ ਨੂੰ ਲੈ ਕੇ ਵੀ ਇਕ ਵੱਡਾ ਫੈਸਲਾ ਕੀਤਾ ਗਿਆ ਹੈ ਜਿੱਥੇ ਇਹ ਹੁਕਮ ਜਾਰੀ ਕੀਤਾ ਗਿਆ ਹੈ। ਕੇਂਦਰ ਸਰਕਾਰ ਵੱਲੋਂ ਜਿਥੇ ਹੁਣ ਤੇਲ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਸਖਤ ਕਦਮ ਚੁੱਕੇ ਗਏ ਹਨ ਉਥੇ ਹੀ ਕੰਟਰੋਲ ਕਰਨ ਵਾਸਤੇ 30 ਜੂਨ ਤੱਕ ਇਨ੍ਹਾਂ ਦੀ ਸਟੋਰੇਜ਼ ਲਿਮਟ ਨੂੰ ਤੈਅ ਕੀਤਾ ਗਿਆ ਹੈ।
ਇਸ ਸਬੰਧੀ ਕੇਂਦਰ ਸਰਕਾਰ ਵੱਲੋਂ ਪਹਿਲਾਂ ਹੀ ਤਿੰਨ ਫਰਵਰੀ ਨੂੰ ਨੋਟੀਫਿਕੇਸ਼ਨ ਜਾਰੀ ਕਰ ਦਿਤਾ ਗਿਆ ਸੀ। ਸਰਕਾਰ ਵੱਲੋਂ ਜਿਥੇ ਲੋਕਾਂ ਦੀ ਸਿਹਤ ਨੂੰ ਦੇਖਦੇ ਹੋਏ ਫ਼ੈਸਲਾ ਲਿਆ ਗਿਆ ਹੈ ਉਥੇ ਹੀ ਇਸ ਦੇ ਸਾਰੇ ਨੋਟਿਸ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਨੂੰ ਜਾਰੀ ਕੀਤੇ ਗਏ ਹਨ। ਜਿੱਥੇ ਉਹ ਆਪਣੇ ਅਧਿਕਾਰ ਦਾ ਇਸਤੇਮਾਲ ਕਰਦੇ ਹੋਏ ਤੇਲ ਦੀਆਂ ਕੀਮਤਾਂ ਅਤੇ ਇਨ੍ਹਾਂ ਨੂੰ ਸਟੋਰੇਜ਼ ਅਤੇ ਵੰਡ ਨੂੰ ਨਿਯਮਤ ਕਰ ਸਕਦੇ ਹਨ। ਉਥੇ ਹੀ ਕਾਫੀ ਲੰਮੇ ਸਮੇਂ ਤੱਕ ਇਸ ਦੀ ਸਟੋਰੇਜ਼ ਨੂੰ ਰੋਕਿਆ ਜਾਵੇਗਾ ਅਤੇ ਜਮ੍ਹਾਖੋਰੀ ਨੂੰ ਵੀ ਬੰਦ ਕੀਤਾ ਜਾਵੇਗਾ।
ਸਰਕਾਰ ਵੱਲੋਂ ਕੰਟਰੋਲ ਕਰਨ ਦੀ 30 ਜੂਨ ਤੱਕ ਲਿਮਟ ਤੈਅ ਕੀਤੀ ਗਈ ਹੈ। ਉਥੇ ਹੀ 90 ਦਿਨਾਂ ਦੇ ਬਰਾਬਰ ਮਾਤਰਾ ਦੀ ਸਟੋਰੇਜ਼ ਕਰਨ ਦੀ ਸਮਰੱਥਾ ਸਾਰੇ ਖਾਣ ਵਾਲੇ ਤੇਲਾਂ ਦੀ ਤੈਅ ਕਰ ਦਿੱਤੀ ਗਈ ਹੈ। ਸਾਰੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਅਤੇ ਸੂਬਾ ਸਰਕਾਰਾਂ ਬਿਨਾਂ ਕਿਸੇ ਰੁਕਾਵਟ ਦੇ ਖਾਣ ਵਾਲੇ ਤੇਲਾਂ ਦੀ ਸਟੋਰੇਜ਼ ਸਬੰਧੀ ਹੁਕਮ ਲਾਗੂ ਕਰ ਸਕਦੀਆਂ ਹਨ।
Previous Postਬਿਜਲੀ ਵਿਭਾਗ ਫਿਰ ਬਣਿਆ ਹਤਿਆਰਾ – ਵਾਪਰਿਆ ਕਹਿਰ ਹੋਈ ਇਸ ਗਲਤੀ ਕਰਕੇ ਮੌਤ
Next Postਅਕਾਲੀਆਂ ਅਤੇ ਕਾਂਗਰਸੀਆਂ ਚ ਇਥੇ ਹੋ ਗਈ ਖੂਨੀ ਝੜਪ ਚਲੀਆਂ ਗੋਲੀਆਂ , ਮਚੀ ਹਾਹਾਕਾਰ