ਆਈ ਤਾਜਾ ਵੱਡੀ ਖਬਰ
ਕੇਂਦਰ ਸਰਕਾਰ ਦੀਆਂ ਦੇਸ਼ ਦੇ ਅੰਦਰ ਮੁਸ਼ਕਲਾਂ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਜਿੱਥੇ ਕਿਸਾਨਾਂ ਵੱਲੋਂ ਨਵੇਂ ਰੂਪ ਵਿਚ 26 ਨਵੰਬਰ ਤੋਂ ਸ਼ੁਰੂ ਕੀਤਾ ਗਿਆ ਖੇਤੀ ਅੰਦੋਲਨ ਇੱਕ ਵੱਡੇ ਸੰਘਰਸ਼ ਦਾ ਰੂਪ ਧਾਰਨ ਕਰਕੇ ਕੇਂਦਰ ਸਰਕਾਰ ਨੂੰ ਢਾਹ ਲਾ ਰਿਹਾ ਹੈ। ਉੱਥੇ ਹੀ ਇਸ ਖੇਤੀ ਅੰਦੋਲਨ ਦੇ ਵਿਚ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ਤੋਂ ਵੀ ਵੱਡੀਆਂ ਸ਼ਖਸ਼ੀਅਤਾਂ ਵਲੋਂ ਇਸ ਖੇਤੀ ਅੰਦੋਲਨ ਨੂੰ ਸਮਰਥਨ ਪ੍ਰਾਪਤ ਹੋਣਾ ਕੇਂਦਰ ਸਰਕਾਰ ਦੇ ਲਈ ਇੱਕ ਵੱਡੀ ਨਿਖੇਧੀ ਵਾਲੀ ਗੱਲ ਹੈ।
ਪਰ ਹੁਣ ਪੰਜਾਬ ਦੇ ਸੂਬੇ ਤੋਂ ਇੱਕ ਵੱਡੀ ਸੱਟ ਭਾਜਪਾ ਪਾਰਟੀ ਨੂੰ ਆਣ ਲੱਗੀ ਹੈ ਜਿਸ ਦਾ ਕਾਰਨ ਭਾਰਤੀ ਜਨਤਾ ਪਾਰਟੀ ਦੀ ਸੂਬਾਈ ਮਹਿਲਾ ਮੋਰਚਾ ਟੀਮ ਹੈ। ਭਾਜਪਾ ਦੀ ਪੰਜਾਬ ਸੂਬੇ ਦੀ ਮਹਿਲਾ ਮੋਰਚਾ ਟੀਮ ਨੇ ਕੇਂਦਰ ਸਰਕਾਰ ਵੱਲੋਂ ਸੋਧ ਕਰ ਜਾਰੀ ਕੀਤੇ ਗਏ ਨਵੇਂ ਤਿੰਨ ਖੇਤੀ ਆਰਡੀਨੈਂਸਾਂ ਦੀ ਜੰਮ ਕੇ ਨਿਖੇਦੀ ਕੀਤੀ ਗਈ ਹੈ। ਇਸ ਸਬੰਧੀ ਮਹਿਲਾ ਮੋਰਚਾ ਟੀਮ ਨੇ ਇਕ ਮੀਟਿੰਗ ਵੀ ਕੀਤੀ ਜਿਸ ਵਿੱਚ ਭਾਜਪਾ ਦੇ ਮਹਿਲਾ ਸਸ਼ਕਤੀਕਰਨ ਮੋਰਚੇ ਦੀ ਸੂਬਾਈ ਇੰਚਾਰਜ ਬੀਬੀ ਨਰਿੰਦਰ ਕੌਰ ਗਿੱਲ ਨੇ ਭਾਜਪਾ ਦੇ ਸਾਰਿਆਂ ਅਹੁਦਿਆਂ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ।
ਉਨ੍ਹਾਂ ਦੇ ਸਮਰਥਨ ਦੇ ਵਿਚ ਇਸ ਟੀਮ ਦੀਆਂ ਬਾਕੀ ਸਾਥਣਾਂ ਵਿਚ ਭਾਜਪਾ ਦੀ ਉੱਤਰੀ ਪਟਿਆਲਾ ਤੋਂ ਮਹਿਲਾ ਮੋਰਚਾ ਦੀ ਜਨਰਲ ਸਕੱਤਰ ਸ਼ਕੁੰਤਲਾ ਬਾਜਵਾ, ਮਹਿਲਾ ਮੋਰਚੇ ਦੀ ਕੈਸ਼ੀਅਰ ਜਗੀਰ ਕੌਰ ਅਤੇ ਮਹਿਲਾ ਮੋਰਚੇ ਦੀ ਸੋਸ਼ਲ ਮੀਡੀਆ ਕਨਵੀਨਰ ਅਨੀਤਾ ਰਾਣੀ ਅਤੇ ਪ੍ਰਭਜੋਤ ਕੌਰ ਨੇ ਵੀ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਨਵੇਂ ਖੇਤੀ ਬਿੱਲਾਂ ਦੇ ਵਿਰੋਧ ਵਜੋਂ ਆਪਣੇ ਅਹੁਦਿਆਂ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਹੈ।
ਇਸ ਮੌਕੇ ਬੀਬੀ ਨਰਿੰਦਰ ਕੌਰ ਗਿੱਲ ਨੇ ਆਖਿਆ ਕਿ ਉਹ ਸਾਰੀਆਂ ਕਿਸਾਨ ਪਰਿਵਾਰਾਂ ਨਾਲ ਸਬੰਧਤ ਹਨ ਅਤੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਨਵੇਂ ਖੇਤੀ ਕਾਨੂੰਨ ਕਿਸਾਨ ਵਿਰੋਧੀ ਹਨ। ਕੇਂਦਰ ਸਰਕਾਰ ਇਨ੍ਹਾਂ ਬਿੱਲਾਂ ਨੂੰ ਵਾਪਸ ਲੈਣ ਦੇ ਲਈ ਰਾਜ਼ੀ ਨਹੀਂ ਹੋ ਰਹੀ ਹੈ ਅਤੇ ਦੇਸ਼ ਦੇ ਅੰਨਦਾਤੇ ਨਾਲ ਕੀਤੇ ਜਾਂਦੇ ਤਾਨਾਸ਼ਾਹੀ ਸਲੂਕ ਕਾਰਨ ਉਹ ਬੇਹੱਦ ਦੁਖੀ ਹਨ। ਇਸਦੇ ਹੀ ਰੋਸ ਵਜੋਂ ਉਹ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਰਹੀਆਂ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਭਾਜਪਾ ਮਹਿਲਾ ਮੋਰਚੇ ਦੇ ਨਾਲ ਸਬੰਧਤ ਹੋਰ ਔਰਤਾਂ ਵੀ ਆਪਣੇ ਅਸਤੀਫੇ ਦੇਣਗੀਆਂ।
Previous Postਦੁਨੀਆਂ ਦੀ ਸਭ ਤੋਂ ਮਹਿੰਗੀ ਸਬਜੀ ਭਾਰਤ ਚ ਏਥੇ ਪੈਦਾ ਹੁੰਦੀ ਹੈ, ਕੀਮਤ ਹੈ 30 ਹਜਾਰ ਦੀ ਇਕ ਕਿਲੋ
Next Postਪੰਜਾਬ ਚ ਇਥੇ ਵਾਪਰਿਆ ਕਹਿਰ ਨੌਜਵਾਨਾਂ ਦੀਆਂ ਹੋਈਆਂ ਮੌਤਾਂ , ਸਾਰੇ ਇਲਾਕੇ ਚ ਛਾਇਆ ਸੋਗ