ਆਈ ਤਾਜਾ ਵੱਡੀ ਖਬਰ
ਕੋਰੋਨਾ ਦੀ ਦਸਤਕ ਤੋਂ ਬਾਅਦ ਸੰਸਾਰ ਦੇ ਹਾਲਾਤ ਲਗ ਭਗ ਬਦਲ ਗਏ। ਅਜਿਹਾ ਲੱਗ ਰਿਹਾ ਹੈ ਕਿ ਸਾਲ 2020 ਮੌਤਾਂ ਦਾ ਕਾਲਾ ਸਾਲ ਹੋ ਗੁਜਰੇਗਾ। ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਦੇ ਨਾਲ ਮੌਤਾਂ ਵਿੱਚ ਵਾਧਾ ਹੋ ਰਿਹਾ ਹੈ। ਜਿੱਥੇ ਇਸ ਬਿਮਾਰੀ ਦੀ ਜਕੜ ਵਿੱਚ ਆਏ ਹੋਏ ਲੋਕ ਸ਼ਾਮਲ ਹੁੰਦੇ ਹਨ ਉੱਥੇ ਹੀ ਕਈ ਮਸ਼ਹੂਰ ਹਸਤੀਆਂ ਦੇ ਅਕਾਲ ਚਲਾਣਾ ਕਰ ਜਾਣ ਕਾਰਨ ਦੁੱਖ ਉਤਪੰਨ ਹੁੰਦਾ ਹੈ। ਬੀਤੇ ਕਈ ਦਿਨਾਂ ਦੌਰਾਨ ਸਾਨੂੰ ਸਾਹਿਤ ਜਗਤ, ਫਿਲਮੀ ਜਗਤ, ਧਾਰਮਿਕ ਜਗਤ ਦੇ ਨਾਲ-ਨਾਲ ਰਾਜਨੀਤਕ ਜਗਤ ਤੋਂ ਕਈ ਵੱਡੀਆਂ ਹਸਤੀਆਂ ਅਲਵਿਦਾ ਕਹਿ ਗਈਆਂ।
ਇਸ ਖ਼ਬਰ ਨੂੰ ਬੜੇ ਦੁੱਖ ਦੇ ਨਾਲ ਕਹਿਣਾ ਪੈ ਰਿਹਾ ਹੈ ਕਿ ਭਾਜਪਾ ਦੇ ਗੁਜਰਾਤ ਤੋਂ ਸੰਸਦ ਮੈਂਬਰ ਅਭੈ ਭਾਰਦਵਾਜ ਮੰਗਲ ਵਾਰ ਨੂੰ ਅਕਾਲ ਚਲਾਣਾ ਕਰ ਗਏ। ਉਹ ਬੀਤੇ ਸਮੇਂ ਤੋਂ ਕਰੋਨਾ ਵਾਇਰਸ ਦੀ ਬਿਮਾਰੀ ਨਾਲ ਜੂਝ ਰਹੇ ਸਨ ਜਿਨ੍ਹਾਂ ਨੂੰ ਇਲਾਜ ਵਾਸਤੇ ਚੇਨਈ ਦੇ ਇਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਉਹਨਾਂ ਦੀ ਇਸ ਮੌਤ ਦੀ ਸੂਚਨਾ ਗੁਜਰਾਤ ਦੇ ਉੱਪ ਮੁੱਖ ਮੰਤਰੀ ਨਿਤਿਨ ਪਟੇਲ ਵੱਲੋਂ ਦਿੱਤੀ ਗਈ। ਜ਼ਿਕਰਯੋਗ ਹੈ ਕਿ ਅਭੈ ਭਾਰਦਵਾਜ ਇੱਕ ਮਸ਼ਹੂਰ ਵਕੀਲ ਸਨ ਜਿਨ੍ਹਾਂ ਦੀ ਉਮਰ 66 ਸਾਲ ਸੀ। ਅਭੈ ਨੂੰ ਇਸੇ ਹੀ ਸਾਲ ਜੂਨ ਮਹੀਨੇ ਵਿੱਚ ਰਾਜ ਸਭਾ ਲਈ ਚੁਣ ਲਿਆ ਗਿਆ ਸੀ।
ਜਦੋਂ ਉਹ ਪਾਰਟੀ ਦੇ ਲਈ ਅਗਸਤ ਮਹੀਨੇ ਰਾਜਕੋਟ ਵਿਚ ਮੀਟਿੰਗਾਂ ਅਤੇ ਰੋਡ ਸ਼ੋਅ ਕਰ ਰਹੇ ਸਨ ਤਾਂ ਇਸ ਦੌਰਾਨ ਹੀ ਉਹ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਗਏ। ਜਿਸ ਤੋਂ ਬਾਅਦ ਉਨ੍ਹਾਂ ਦੀ ਸਿਹਤ ਵਿੱਚ ਦਿਨ ਬ ਦਿਨ ਗਿਰਾਵਟ ਆਉਂਦੀ ਗਈ। ਅੰਤ ਉਨ੍ਹਾਂ ਨੇ ਮੰਗਲਵਾਰ ਨੂੰ ਚੇਨਈ ਦੇ ਇਕ ਹਸਪਤਾਲ ਵਿਚ ਆਪਣਾ ਆਖ਼ਰੀ ਸਾਹ ਲਿਆ। ਉਨ੍ਹਾਂ ਦੀ ਹੋਈ ਇਸ ਮੌਤ ਉੱਪਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
ਪ੍ਰਧਾਨ ਮੰਤਰੀ ਨੇ ਸੰਸਦ ਮੈਂਬਰ ਨੇ ਅਭੈ ਭਾਰਦਵਾਜ ਦੀ ਮੌਤ ਉੱਪਰ ਇੱਕ ਸ਼ੋਕ ਭਰਿਆ ਟਵੀਟ ਵੀ ਕੀਤਾ ਜਿੱਥੇ ਉਨ੍ਹਾਂ ਲਿਖਿਆ ਕਿ ਗੁਜਰਾਤ ਤੋਂ ਰਾਜ ਸਭਾ ਮੈਂਬਰ ਅਭੈ ਭਾਰਦਵਾਜ ਜੀ ਇੱਕ ਉਘੇ ਵਕੀਲ ਹੋਣ ਦੇ ਨਾਲ ਇੱਕ ਸਮਾਜ ਸੇਵਕ ਵੀ ਸਨ ਜੋ ਲੋਕਾਂ ਦੀ ਸੇਵਾ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਸਨ। ਇਹ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਅਸੀਂ ਕੌਮੀ ਵਿਕਾਸ ਬਾਰੇ ਸੋਚੀ ਹੋਈ ਇੱਕ ਵਿਲੱਖਣ ਅਤੇ ਮਹਾਨ ਸ਼ਖ਼ਸੀਅਤ ਨੂੰ ਗੁਆ ਦਿੱਤਾ ਹੈ। ਇਸ ਦੁੱਖ ਦੀ ਘੜੀ ਦੇ ਵਿੱਚ ਸਾਡੀ ਸਰਕਾਰ ਅਭੈ ਭਾਰਦਵਾਜ ਦੇ ਪਰਿਵਾਰ ਨਾਲ ਹੈ।
Previous Postਲੰਗਰ ਛੱਕ ਕੇ ਹਟਣ ਦੇ ਤੁਰੰਤ ਬਾਅਦ ਮਾਂ ਧੀ ਨੂੰ ਮਿਲੀ ਇਸ ਤਰਾਂ ਮੌਤ, ਛਾਇਆ ਸੋਗ
Next Postਪੰਜਾਬ:ਕੁੜੀ ਸ਼ਗਨਾਂ ਦਾ ਚੂੜਾ ਪਾ ਸ਼ਾਮ ਤੱਕ ਕਰਦੀ ਰਹੀ ਬਰਾਤ ਦਾ ਇੰਤਜਾਰ ਪਰ ਜਦੋਂ ਵਿਚਲੀ ਗਲ੍ਹ ਪਤਾ ਲਗੀ ਉਡੇ ਸਭ ਦੇ ਹੋਸ਼