ਆਈ ਤਾਜਾ ਵੱਡੀ ਖਬਰ
ਕਰੋਨਾ ਮਹਾਮਾਰੀ ਨੇ ਪੂਰੇ ਵਿਸ਼ਵ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ। ਜਿਸ ਕਾਰਨ ਸਭ ਦੇਸ਼ਾਂ ਨੂੰ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਕੇਸਾਂ ਵਿਚ ਆਈ ਕਮੀ ਦੇ ਕਾਰਨ ਸਭ ਦੇਸ਼ ਮੁੜ ਪੈਰਾ ਸਿਰ ਹੋਣ ਲਈ ਫਿਰ ਤੋਂ ਕੋਸ਼ਿਸ਼ ਕਰ ਰਹੇ ਹਨ। ਉੱਥੇ ਹੀ ਭਾਰਤ ਵਿੱਚ ਕੇਂਦਰ ਸਰਕਾਰ ਵੱਲੋਂ ਵੀ ਲੋਕਾਂ ਦੀ ਸੁਰੱਖਿਆ ਤੇ ਆਰਥਿਕ ਸਥਿਤੀ ਨੂੰ ਵੇਖਦੇ ਹੋਏ ਕੁਝ ਐਲਾਨ ਕੀਤੇ ਜਾ ਰਹੇ ਹਨ। ਜਿਥੇ ਗਰੀਬੀ ਰੇਖਾ ਹੇਠ ਰਹਿ ਰਹੇ ਲੋਕਾਂ ਨੂੰ ਆਰਥਿਕ ਮੱਦਦ ਮਿਲ ਸਕੇ। ਕਿਉਂਕਿ ਉਨ੍ਹਾਂ ਲੋਕਾਂ ਨੇ ਕਰੋਨਾ ਮਹਾਮਾਰੀ ਦੇ ਦੌਰਾਨ ਆਰਥਿਕ ਮੰਦੀ ਦੀ ਮਾ– ਰ ਝੱਲੀ ਹੋਈ ਹੈ।
ਹੁਣ ਗਰੀਬਾਂ ਲਈ ਇਕ ਖੁਸ਼ੀ ਦੀ ਖਬਰ ਆਈ, ਜਿੱਥੇ ਮੋਦੀ ਸਰਕਾਰ ਗਰੀਬਾਂ ਨੂੰ ਪੈਸੇ ਦੇਣ ਜਾ ਰਹੀ ਹੈ। ਕਰੋਨਾ ਮਹਾਮਾਰੀ ਦਾ ਅਸਰ ਸਭ ਤੋਂ ਜ਼ਿਆਦਾ ਗਰੀਬ ਲੋਕਾਂ ਤੇ ਪਿਆ ਹੈ। ਜਿਨ੍ਹਾਂ ਦੇ ਇਸ ਸਮੇਂ ਦੌਰਾਨ ਕੰਮ-ਕਾਜ ਛੁੱਟ ਗਏ ਸਨ । ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਨ-ਧਨ ਖਾਤਿਆਂ ਵਿੱਚ ਔਰਤਾਂ ਦੇ ਖਾਤਿਆਂ ਵਿਚ ਪਿਛਲੀ ਵਾਰ 1500 ਰੁਪਏ ਭੇਜੇ ਗਏ ਸਨ। ਤੇ ਕੇਂਦਰ ਸਰਕਾਰ ਵੱਲੋਂ ਗਰੀਬਾਂ ਨੂੰ ਨਵੰਬਰ ਤੱਕ ਫਰੀ ਅਨਾਜ ਵੰਡਣ ਦੀ ਘੋਸ਼ਣਾ ਕੀਤੀ ਗਈ ਸੀ।
ਉਸ ਨੂੰ ਹੁਣ ਵਧਾ ਕੇ 21 ਮਾਰਚ ਤੱਕ ਕਰ ਦਿੱਤਾ ਗਿਆ ਹੈ। ਭਾਰਤ ਵਿੱਚ ਤਿਉਹਾਰਾਂ ਦਾ ਸੀਜ਼ਨ ਹੋਣ ਕਾਰਨ ਕੇਂਦਰ ਸਰਕਾਰ ਵੱਲੋਂ ਇਕ ਵਾਰ ਫਿਰ ਤੋਂ ਗਰੀਬ ਔਰਤਾਂ ਦੇ ਖਾਤਿਆਂ ਵਿੱਚ ਪੰਦਰਾਂ ਸੌ ਰੁਪਏ ਭੇਜਣ ਦਾ ਐਲਾਨ ਕੀਤਾ ਗਿਆ ਹੈ। ਜਿਸ ਨਾਲ ਆਰਥਿਕ ਮੰਦੀ ਦੀ ਮਾਰ ਸਹਿ ਰਹੇ ਪਰਿਵਾਰਾਂ ਨੂੰ ਆਰਥਿਕ ਮੱਦਦ ਮਿਲ ਸਕੇ। ਪ੍ਰਧਾਨ ਮੰਤਰੀ ਵੱਲੋਂ ਜਾਰੀ ਕੀਤੀ ਗਈ ਜਨ ਧਨ ਯੋਜਨਾ ਦਾ ਲਾਭ ਲੈਣ ਲਈ ਗਰੀਬ ਵਰਗ ਦੀਆਂ ਔਰਤਾਂ ਆਪਣਾ ਖਾਤਾ ਖੁਲਵਾ ਸਕਦੀਆਂ ਹਨ । ਇਹ ਖਾਤਾ ਜ਼ੀਰੋ ਬੈਲੈਂਸ ਨਾਲ ਖੁੱਲ ਸਕਦਾ ਹੈ।
ਜਿਸ ਵਿੱਚ ਇੰਸ਼ੋਰੈਂਸ ਅਤੇ ਚੈੱਕ ਸੁਵਿਧਾ ਦੀਆਂ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਹਨ। ਇਸ ਅਕਾਊਂਟ ਨੂੰ ਕੋਈ ਵੀ ਦਸ ਸਾਲ ਤੋਂ ਉੱਪਰ ਦੇ ਲੋਕ ਖੁਲ੍ਹਵਾ ਸਕਦੇ ਹਨ। ਜਿਸ ਤੇ ਕੋਈ ਵੀ ਫੀਸ ਅਦਾ ਨਹੀਂ ਕੀਤੀ ਜਾਂਦੀ। ਖਾਤਾ ਖਲਵਾਉਣ ਲਈ ਅਧਾਰ ਕਾਰਡ ,ਪਾਸਪੋਰਟ ਜਾਂ ਡਰਾਈਵਿੰਗ ਲਾਇਸੰਸ ਦੀ ਵਰਤੋ ਹੁੰਦੀ ਹੈ। ਇਸ ਖਾਤੇ ਵਿਚ ਡੈਬਿਟ ਕਾਰਡ ਦੀ ਸੁਵਿਧਾ ਵੀ ਉਪਲੱਬਧ ਕਰਵਾਈ ਜਾਂਦੀ ਹੈ। ਜਿੱਥੇ ਇਕ ਲੱਖ ਤੱਕ ਦਾ ਐਕਸੀਡੈਂਟ ਇਨਸ਼ੋਰਸ ਵੀ ਸਰਕਾਰ ਵੱਲੋਂ ਮਿਲਦਾ ਹੈ। ਸਰਕਾਰ ਵੱਲੋਂ 20 ਕਰੋੜ ਤੋਂ ਜ਼ਿਆਦਾ ਮਹਿਲਾ ਜਨ-ਧਨ ਅਕਾਊਂਟ ਹੋਲਡਰ ਦੇ ਖਾਤਿਆਂ ਵਿਚ 3 ਮਹੀਨੇ ਵਿੱਚ ਪੰਦਰਾਂ ਸੌ ਰੁਪਏ ਭੇਜੇ ਗਏ ਹਨ।
Previous Postਕੈਪਟਨ ਨੇ ਕਰਤਾ ਇਹ ਵੱਡਾ ਐਲਾਨ ਕਿਸਾਨਾਂ ਚ ਛਾਈ ਖੁਸ਼ੀ ਦੀ ਲਹਿਰ
Next Post5 ਨਵੰਬਰ ਦੇ ਇੰਡੀਆ ਬੰਦ ਬਾਰੇ ਆਈ ਇਹ ਤਾਜਾ ਵੱਡੀ ਖਬਰ