ਮੋਦੀ ਦਾ ਕਰਕੇ ਇਥੇ ਪੈ ਗਿਆ ਭੀਚਕੜਾ ਹੋ ਗਈ ਲਾਲਾ ਲਾਲਾ 20 ਜਖਮੀ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ 

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਿੱਥੇ ਦੇਸ਼ ਦੇ ਵਿਕਾਸ ਲਈ ਅਨੇਕਾਂ ਕਾਰਜ਼ ਕੀਤੇ ਜਾ ਰਹੇ ਹਨ। ਬਹੁਤ ਸਾਰੀਆਂ ਨਵੀਆਂ ਯੋਜਨਾਵਾਂ ਉਲੀਕੀਆਂ ਜਾ ਰਹੀਆਂ ਹਨ। ਜਿਸ ਨਾਲ ਦੇਸ਼ ਦੀ ਤਰੱਕੀ ਹੋ ਸਕੇ। ਉੱਥੇ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀ ਆਮਦਨ ਨੂੰ 2022 ਤੱਕ ਦੁੱਗਣਾ ਕਰਨ ਦੇ ਮਕਸਦ ਨਾਲ 3 ਖੇਤੀ ਕਾਨੂੰਨਾਂ ਨੂੰ ਵੀ ਲਾਗੂ ਕੀਤਾ ਗਿਆ ਹੈ। ਪਰ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਦੇਸ਼ ਦੇ ਕਿਸਾਨਾਂ ਵੱਲੋਂ ਮੰਨਣ ਤੋਂ ਇਨਕਾਰ ਕੀਤਾ ਗਿਆ ਹੈ। ਦੇਸ਼ ਦੇ ਕਿਸਾਨ ਕੇਂਦਰ ਸਰਕਾਰ ਦਾ ਵਿਰੋਧ ਕਰ ਰਹੇ ਹਨ ਕਿ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾ ਸਕੇ।

ਉਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹੋਰ ਬਹੁਤ ਸਾਰੇ ਦੇਸ਼ਾਂ ਨਾਲ ਵਪਾਰਕ ਸਬੰਧ ਕਾਇਮ ਕੀਤੇ ਜਾ ਰਹੇ ਹਨ। ਮੋਦੀ ਦਾ ਕਰਕੇ ਇੱਥੇ ਪੈ ਗਿਆ ਹੈ ਭੀਚਕੜਾ, ਜਿਸ ਕਾਰਨ ਲਾਲਾ ਲਾਲਾ ਹੋ ਗਈ ਹੈ ਤੇ 20 ਵਿਅਕਤੀ ਜ਼-ਖ-ਮੀ ਹੋ ਗਏ ਹਨ। ਇਹਨੀ ਦਿਨੀਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨ ਦੀ ਵਿਦੇਸ਼ ਯਾਤਰਾ ਤੇ ਬੰਗਲਾਦੇਸ਼ ਪਹੁੰਚੇ ਹੋਏ ਹਨ। ਜਿੱਥੇ ਉਨ੍ਹਾਂ ਦੇ ਪਹੁੰਚਣ ਤੇ ਬੰਗਲਾਦੇਸ਼ ਤੇ ਕੁਝ ਸੰਗਠਨਾਂ ਵੱਲੋਂ ਉਨ੍ਹਾਂ ਦਾ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ। ਜਿਸ ਕਾਰਨ ਉਨ੍ਹਾਂ ਦੀ ਢਾਕਾ ਯੂਨੀਵਰਸਿਟੀ ਵਿਖੇ ਯਾਤਰਾ ਖ਼ਿਲਾਫ਼ ਕੰਪਲੈਕਸ ਵਿਚ ਹੋਈ ਹਿੰਸਕ ਪ੍ਰਦਰਸ਼ਨ ਵਿਚ 20 ਲੋਕ ਜ਼-ਖ-ਮੀ ਹੋ ਗਏ ਹਨ।

ਦਸਿਆ ਗਿਆ ਹੈ ਕਿ ਪ੍ਰੋਗ੍ਰੈਸਿਵ ਸਟੂਡੈਂਟਸ ਅਲਾਇੰਸ ਦੇ ਬੈਨਰ ਹੇਠ ਖੱਬੇਪੱਖੀ ਸਟੂਡੈਂਟ ਸੰਗਠਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬੰਗਲਾਦੇਸ਼ ਪਹੁੰਚਣ ਤੇ ਵਿਰੋਧ ਕਰ ਰਹੇ ਸਨ। ਉਨ੍ਹਾਂ ਦਾ ਦੋਸ਼ ਹੈ ਕਿ ਸੱਤਾਧਾਰੀ ਪਾਰਟੀ ਦੀ ਵਿਦਿਆਰਥੀ ਸ਼ਾਖਾ ਬੰਗਲਾਦੇਸ਼ ਵਿਦਿਆਰਥੀ ਸੰਗਠਨ ਦੇ ਕਾਰਜਕਰਤਾਵਾਂ ਵੱਲੋਂ ਵੀਰਵਾਰ ਸ਼ਾਮ ਨੂੰ 8 ਵਜੇ ਦੇ ਕਰੀਬ ਪ੍ਰਦਰਸ਼ਨ ਕਰ ਰਹੇ ਲੋਕਾਂ ਤੇ ਹ-ਮ-ਲਾ ਕੀਤਾ ਗਿਆ ਹੈ। ਜਿਸ ਵਿੱਚ 14 ਜ਼ਖ਼ਮੀ ਹੋਣ ਵਾਲਿਆ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਜਿੱਥੇ ਉਹ ਸਭ ਜ਼ੇਰੇ ਇਲਾਜ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੰਗਬੰਧੂ ਸ਼ੇਖ ਮੁਜੀਬੁਰ ਰਹਿਮਾਨ ਦੀ ਜਨਮ ਸ਼ਤਾਬਦੀ ਅਤੇ ਬੰਗਲਾ ਦੇਸ਼ ਦੀ ਆਜ਼ਾਦੀ ਦੀ ਸਵਰਨ ਜੈਯੰਤੀ ਮੌਕੇ ਅਤੇ ਬੰਗਲਾਦੇਸ਼ ਵਿਚ ਯਾਤਰਾ ਕਰਨਗੇ। ਪਹਿਲਾਂ ਵੀ ਸ਼ਹਿਰ ਦੇ ਮੋਤੀਝੀਲ ਇਲਾਕੇ ਵਿਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਵਾਗਤ ਖਿਲਾਫ ਪ੍ਰਦਰਸ਼ਨ ਕਰ ਰਹੇ ਜੁਬੋ ਓਧਿਕਾਰ ਪਰਸ਼ਿਦ ਦੇ ਕਾਰਜ਼ਕਰਤਾ ਵੀ ਪੁਲਿਸ ਨਾਲ ਭਿੜ ਗਏ ਸਨ।