ਮੂੰਹ ਦੇ ਵਿਚ ਲੁਕੋਇਆ ਸੀ ਇਸ ਤਰਾਂ ਏਨਾ ਜਿਆਦਾ ਸੋਨਾ ਦੇਖ ਸਭ ਰਹਿ ਗਏ ਹੈਰਾਨ – ਦਿੱਲੀ ਏਅਰਪੋਰਟ ਤੋਂ ਆਇਆ ਕਾਬੂ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਅੰਦਰ ਪਿਛਲੇ ਸਾਲ ਤੋਂ ਕਰੋਨਾ ਦੇ ਕਾਰਣ ਹਵਾਈ ਉਡਾਨਾਂ ਨੂੰ ਰੋਕ ਦਿੱਤਾ ਗਿਆ ਸੀ। ਉੱਥੇ ਹੀ ਕਰੋਨਾ ਕੇਸਾਂ ਵਿਚ ਆਈ ਕਮੀ ਤੋਂ ਬਾਅਦ ਮੁੜ ਹਵਾਈ ਉਡਾਨਾਂ ਨੂੰ ਸ਼ੁਰੂ ਕੀਤਾ ਗਿਆ ਹੈ ਤਾਂ ਜੋ ਬਾਕੀ ਦੇਸ਼ਾਂ ਵਿੱਚ ਫਸੇ ਹੋਏ ਲੋਕ ਆਪਣੇ ਆਪਣੇ ਦੇਸ਼ਾਂ ਨੂੰ ਪਰਤ ਸਕਣ। ਕਿਉਂਕਿ ਕਰੋਨਾ ਦੇ ਕਾਰਨ ਕੀਤੀ ਗਈ ਤਾਲਾਬੰਦੀ ਦੌਰਾਨ ਸਾਰੇ ਦੇਸ਼ਾਂ ਵੱਲੋਂ ਆਪਣੀਆਂ ਸਰਹੱਦਾਂ ਨੂੰ ਬੰਦ ਕੀਤਾ ਗਿਆ ਸੀ। ਜਿਸ ਸਦਕਾ ਕਰੋਨਾ ਦੇ ਪ੍ਰਸਾਰ ਨੂੰ ਰੋਕਿਆ ਜਾ ਸਕੇ। ਬਹੁਤ ਸਾਰੇ ਯਾਤਰੀ ਵਿਦੇਸ਼ਾਂ ਵਿੱਚ ਫਸ ਗਏ ਸਨ ਜਿਨ੍ਹਾਂ ਨੂੰ ਕਈ ਤਰਾਂ ਦੀਆਂ ਮੁਸ਼ਕਲਾਂ ਦਰਪੇਸ਼ ਆਈਆਂ। ਹੁਣ ਸਾਰੇ ਦੇਸ਼ਾਂ ਵੱਲੋਂ ਕਰੋਨਾ ਟੀਕਾਕਰਨ ਅਤੇ ਕਰੋਨਾ ਸਬੰਧੀ ਲਾਗੂ ਕੀਤੀਆਂ ਗਈਆਂ ਹਦਾਇਤਾਂ ਦੇ ਅਨੁਸਾਰ ਹਵਾਈ ਉਡਾਨਾਂ ਨੂੰ ਸ਼ੁਰੂ ਕੀਤਾ ਗਿਆ ਹੈ।

ਹੁਣ ਮੂੰਹ ਵਿੱਚ ਲੁਕੋਇਆ ਹੋਇਆ ਸੋਨਾ ਵੇਖ ਕੇ ਸਾਰੇ ਹੈਰਾਨ ਰਹਿ ਗਏ ਹਨ ਜਿੱਥੇ ਦਿੱਲੀ ਦੇ ਹਵਾਈ ਅੱਡੇ ਤੋਂ ਇਹ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ਤੋਂ ਸਾਹਮਣੇ ਆਈ ਹੈ। ਹਵਾਈ ਅੱਡੇ ਉਪਰ ਜਿੱਥੇ ਬਹੁਤ ਸਾਰੇ ਸੋਨਾ ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਜਾਂਦਾ ਹੈ। ਉੱਥੇ ਹੀ ਅਜਿਹੇ ਇੱਕ ਹੋਰ ਯਾਤਰੀ ਨੂੰ ਕਸਟਮ ਅਧਿਕਾਰੀਆਂ ਵੱਲੋਂ ਕਾਬੂ ਕੀਤਾ ਗਿਆ ਹੈ। ਦੱਸਿਆ ਗਿਆ ਹੈ ਕਿ ਦੁਬਈ ਤੋਂ ਆਉਣ ਵਾਲੇ 2 ਯਾਤਰੀਆਂ ਉਪਰ ਕਸਟਮ ਅਧਿਕਾਰੀਆਂ ਨੂੰ ਸ਼ੱਕ ਹੋਣ ਤੇ ਉਹਨਾਂ ਦੀ ਲਈ ਗਈ ਤਲਾਸ਼ੀ ਤੋਂ ਬਾਅਦ ਉਹਨਾਂ ਕੋਲੋਂ 951 ਗ੍ਰਾਮ ਸੋਨਾ ਬਰਾਮਦ ਕੀਤਾ ਗਿਆ ਹੈ।

ਇਹ ਦੋਨੋਂ ਉਜ਼ਬੇਕਿਸਤਾਨੀ ਨਾਗਰਿਕ ਹਨ। ਜੋ ਦੁਬਈ ਤੋਂ ਭਾਰਤ ਆਏ ਸਨ ਅਤੇ ਉਨ੍ਹਾਂ ਨੇ ਆਪਣੇ ਮੂੰਹ ਵਿੱਚ ਹੀ ਸੋਨਾ ਲੁਕਿਆ ਹੋਇਆ ਸੀ। ਜਿਨ੍ਹਾਂ ਕੋਲੋਂ ਕਸਟਮ ਅਧਿਕਾਰੀਆਂ ਨੇ ਇੱਕ ਧਾਤੂ ਅਤੇ ਦੰਦਾਂ ਦੇ ਰੂਪ ਵਿੱਚ 951 ਗ੍ਰਾਮ ਸੋਨਾ ਬਰਾਮਦ ਕੀਤਾ ਗਿਆ। ਇਹ ਘਟਨਾ 28 ਅਗਸਤ ਦੀ ਦੱਸੀ ਗਈ ਹੈ ਜਦੋਂ ਇਹ ਦੋਨੋਂ ਸਮਗਲਰ ਭਾਰਤ ਆਏ ਸਨ ਤਾਂ ਉਸ ਸਮੇਂ ਹੀ ਕਸਟਮ ਅਧਿਕਾਰੀਆਂ ਵੱਲੋਂ ਇਨ੍ਹਾਂ ਨੂੰ ਕਾਬੂ ਕੀਤਾ ਗਿਆ ਸੀ। ਇਨ੍ਹਾਂ ਤੋਂ ਇਲਾਵਾ ਇਕ ਭਾਰਤੀ ਯਾਤਰੀ ਨੂੰ ਵੀ ਦੁਬਈ ਤੋਂ ਭਾਰਤ ਪਰਤਣ ਉਪਰ ਕਸਟਮ ਅਧਿਕਾਰੀਆਂਵੱਲੋਂ ਕਾਬੂ ਕੀਤਾ ਗਿਆ ਹੈ।

ਜਿਸ ਦੀ ਜੀਨ ਦੀ ਪੈਂਟ ਵਿਚੋਂ ਹੀ ਸੋਨਾ ਬਰਾਮਦ ਕੀਤਾ ਗਿਆ ਹੈ। ਇਸ ਯਾਤਰੀ ਵੱਲੋਂ ਇਹ ਸੋਨਾ ਭੂਰੇ ਪੇਸਟ ਦੇ ਰੂਪ ਵਿੱਚ 1801 ਗਰਾਮ ਸੋਨਾ ਪੈਂਟ ਦੀਆਂ ਜੇਬਾਂ ਵਿੱਚ ਲੁਕਿਆ ਹੋਇਆ ਸੀ। ਜਿਸ ਦੀ ਸੂਚਨਾ ਕਸਟਮ ਅਧਿਕਾਰੀਆਂ ਨੂੰ ਮਿਲਦੇ ਹੀ ਤਲਾਸ਼ੀ ਦੌਰਾਨ ਇਸ ਸੋਨੇ ਨੂੰ ਬਰਾਮਦ ਕੀਤਾ ਗਿਆ।