ਮੂਸੇਵਾਲਾ ਕਤਲ ਚ ਸਾਬਕਾ ਅਕਾਲੀ ਮੰਤਰੀ ਦੇ ਭਤੀਜੇ ਦਾ ਨਾਮ ਆਇਆ ਸਾਹਮਣੇ, ਹੋਇਆ ਵੱਡਾ ਖੁਲਾਸਾ

ਆਈ ਤਾਜ਼ਾ ਵੱਡੀ ਖਬਰ 

ਮਈ 29 ਦੀ ਸ਼ਾਮ ਨੂੰ ਜਦੋਂ ਸਿੱਧੂ ਮੂਸੇਵਾਲਾ ਦਾ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਇਸ ਘਟਨਾ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ। ਸਿਧੂ ਮੁਸੇ ਵਾਲਾ ਜਿਸ ਸਮੇਂ ਆਪਣੇ ਦੋ ਦੋਸਤਾਂ ਦੇ ਨਾਲ ਆਪਣੀ ਮਾਸੀ ਦੇ ਘਰ ਜਾ ਰਿਹਾ ਸੀ ਤਾਂ ਪਿੰਡ ਜਵਾਹਰਕੇ ਵਿਖੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਉਸਦੀ ਗੱਡੀ ਉਪਰ ਤਾਬੜ ਤੋੜ ਗੋਲੀਆ ਨਾਲ ਹਮਲਾ ਕਰ ਦਿੱਤਾ ਗਿਆ ਸੀ। ਇਸ ਹਮਲੇ ਵਿੱਚ ਸਿੱਧੂ ਮੂਸੇਵਾਲਾ ਦੀ ਘਟਨਾ ਸਥਾਨ ਤੇ ਹੀ ਮੌਤ ਹੋ ਗਈ ਸੀ। ਪੁਲਿਸ ਵੱਲੋਂ ਲਗਾਤਾਰ ਇਸ ਮਾਮਲੇ ਨੂੰ ਹੱਲ ਕਰਨ ਦੀਆਂ ਕੋਸ਼ਿਸ਼ਾਂ ਅਜੇ ਤੱਕ ਜਾਰੀ ਹਨ ਅਤੇ ਬਹੁਤ ਸਾਰੇ ਦੋਸ਼ੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਹੁਣ ਉਸ ਵੱਲੋਂ ਕਤਲ ਮਾਮਲੇ ਵਿੱਚ ਸਾਬਕਾ ਅਕਾਲੀ ਮੰਤਰੀ ਦੇ ਭਤੀਜੇ ਦਾ ਨਾਮ ਸਾਹਮਣੇ ਆਇਆ ਹੈ ਜਿਸ ਬਾਰੇ ਵੱਡਾ ਖੁਲਾਸਾ ਹੋਇਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਸਿੱਧੂ ਮੂਸੇ ਵਾਲਾ ਕਤਲ ਕਾਂਡ ਦੇ ਮਾਮਲੇ ਵਿੱਚ ਪੁਲੀਸ ਵੱਲੋਂ ਜਿਥੇ ਸਤਵੀਰ ਸਿੰਘ ਨੂੰ ਹਿਰਾਸਤ ਵਿਚ ਲਿਆ ਗਿਆ ਸੀ। ਜਿਸ ਵੱਲੋਂ ਕਈ ਅਹਿਮ ਖੁਲਾਸੇ ਕਰਦੇ ਹੋਏ ਦੱਸਿਆ ਗਿਆ ਹੈ ਕਿ ਸੰਦੀਪ ਕਾਹਲੋ ਉਸ ਦਾ ਦੋਸਤ ਹੈ ਜੋ ਕਿ ਬੀ ਡੀ ਪੀ ਓ ਦੀ ਪੋਸਟ ਤੇ ਕੰਮ ਕਰ ਰਿਹਾ ਹੈ। ਉਸ ਵੱਲੋਂ ਹੀ ਸਿੱਧੂ ਮੂਸੇ ਵਾਲਾ ਕਤਲ ਕਾਂਡ ਦੇ ਮਾਮਲੇ ਵਿੱਚ ਸ਼ੂਟਰ ਮਨਦੀਪ ਸਿੰਘ ਤੂਫ਼ਾਨ ਅਤੇ ਮਨਪ੍ਰੀਤ ਸਿੰਘ ਉਰਫ ਰਈਆ, ਅਤੇ ਇਕ ਹੋਰ ਸਾਥੀ ਨੂੰ ਸਤਬੀਰ ਸਿੰਘ ਵੱਲੋਂ ਬਠਿੰਡਾ ਛੱਡਿਆ ਗਿਆ ਸੀ।

ਜੋ ਕਿ ਸੰਦੀਪ ਕਾਹਲੋ ਦੀ ਕੋਠੀ ਵਿੱਚ ਠਹਿਰੇ ਹੋਏ ਸਨ ਪਰ ਉਸ ਨੂੰ ਨਹੀਂ ਪਤਾ ਸੀ ਕਿ ਇਹ ਸਾਰੇ ਸੂਟਰ ਹਨ। ਪੈਟਰੋਲ ਪੰਪ ਵਾਲੀ ਵੀਡੀਓ ਜਾਰੀ ਹੁੰਦੇ ਹੀ ਉਸ ਵੱਲੋਂ ਇਸ ਸਾਰੀ ਘਟਨਾ ਦੀ ਜਾਣਕਾਰੀ ਪੁਲੀਸ ਨੂੰ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਉਥੇ ਹੀ ਸੰਦੀਪ ਕਾਹਲੋਂ ਵੱਲੋਂ ਉਸ ਨੂੰ ਧਮਕੀ ਦਿੱਤੀ ਗਈ ਸੀ ਕਿ ਚੁੱਪ ਰਹੇ ਅਤੇ ਕੁਝ ਦਿਨ ਅੰਡਰ ਗਰਾਊਂਡ ਰਹੇ, ਉਸਨੂੰ ਪਾਸਪੋਰਟ ਬਣਾ ਕੇ ਬਾਹਰ ਭੇਜੇ ਜਾਣ ਦਾ ਵੀ ਪਲਾਨ ਕੀਤਾ ਗਿਆ ਸੀ।

ਇਸ ਤੋਂ ਪਹਿਲਾਂ ਹੀ ਉਹ ਪੁਲਸ ਦੇ ਅੜਿੱਕੇ ਆ ਗਿਆ ਅਤੇ ਸੰਦੀਪ ਨੂੰ ਵੀ ਗ੍ਰਿਫਤਾਰ ਕਰਨ ਵਾਸਤੇ ਬਹੁਤ ਸਾਰੇ ਬੀਡੀਪੀਓ ਦੀ ਮੀਟਿੰਗ ਬੁਲਾਈ ਗਈ ਸੀ। ਪਰ ਸੰਦੀਪ ਸਿੰਘ ਨੂੰ ਇਸ ਬਾਰੇ ਸ਼ੱਕ ਪੈ ਜਾਣ ਤੇ ਉਹ ਇਸ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਇਆ ਸੀ। ਜਿੱਥੇ ਉਹ ਸਾਬਕਾ ਅਕਾਲੀ ਆਗੂ ਦਾ ਭਤੀਜਾ ਹੈ ਉਥੇ ਹੀ ਪੁਲਿਸ ਵੱਲੋਂ ਉਸ ਨੂੰ ਫੜਨ ਵਾਸਤੇ ਛਾਪੇਮਾਰੀ ਕੀਤੀ ਜਾ ਰਹੀ ਹੈ।