ਮੁੱਖ ਮੰਤਰੀ ਚੰਨੀ ਦੇ ਖਾਸ ਸਾਥੀ ਨੂੰ ਗੋਲੀਆਂ ਮਾਰ ਕੇ ਦਿੱਤੀ ਗਈ ਮੌਤ – ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ 

ਪੰਜਾਬ ਸਰਕਾਰ ਵੱਲੋਂ ਜਿਥੇ ਸੂਬੇ ਅੰਦਰ ਪੂਰੀ ਸੁਰੱਖਿਆ ਦਾ ਪੁਖਤਾ ਇੰਤਜ਼ਾਮ ਕੀਤਾ ਜਾ ਰਿਹਾ ਹੈ। ਕਿਉਂਕਿ ਚੋਣਾਂ ਹੋਣ ਵਿੱਚ ਜਿੱਥੇ ਕੁੱਝ ਸਮਾਂ ਬਾਕੀ ਬਚਿਆ ਹੈ ਉਥੇ ਹੀ ਕੁਝ ਲੋਕਾਂ ਵੱਲੋਂ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ ਜਿਸ ਨਾਲ ਸੂਬੇ ਦੇ ਹਾਲਾਤ ਤੇ ਗਹਿਰਾ ਅਸਰ ਪੈ ਸਕੇ। ਸੂਬਾ ਸਰਕਾਰ ਵੱਲੋਂ ਜਿਥੇ ਪੁਲਸ ਪ੍ਰਸ਼ਾਸਨ ਨੇ ਚੌਕਸੀ ਵਰਤਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਉਥੇ ਹੀ ਰਾਜਨੀਤੀ ਨਾਲ ਜੁੜੀਆ ਹੋਈਆ ਕੁਝ ਮੰਦਭਾਗੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਜਿੱਥੇ ਕੁਝ ਲੋਕਾਂ ਵੱਲੋਂ ਪਾਰਟੀਬਾਜੀ ਨੂੰ ਲੈ ਕੇ ਵੀ ਆਪਸੀ ਮਤਭੇਦ ਦੇ ਚਲਦੇ ਹੋਏ ਕਈ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਦਿੱਤਾ ਜਾਂਦਾ ਹੈ ਜਿਸ ਨਾਲ ਬਹੁਤ ਸਾਰੇ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਹੋ ਜਾਂਦਾ ਹੈ।

ਹੁਣ ਇਥੇ ਮੁੱਖ ਮੰਤਰੀ ਚੰਨੀ ਦੇ ਸਾਥੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਜਿਸ ਨਾਲ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਮੋਰਿੰਡਾ ਦੇ ਨਜ਼ਦੀਕ ਆਉਣ ਵਾਲੇ ਪਿੰਡ ਊਧਮਪੁਰ ਨਲਾ ਤੋਂ ਸਾਹਮਣੇ ਆਈ ਹੈ। ਜਿੱਥੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਖਾਸ ਸਾਬਕਾ ਕਾਂਗਰਸੀ ਸਰਪੰਚ ਅਵਤਾਰ ਸਿੰਘ ਨੂੰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਆਪਣੀਆਂ ਗੋਲੀਆਂ ਦਾ ਸ਼ਿਕਾਰ ਬਣਾ ਲਿਆ ਗਿਆ, ਜਿਸ ਸਮੇਂ ਅੱਜ ਸਵੇਰੇ ਉਹ ਆਪਣੇ ਘਰ ਦੇ ਨਜ਼ਦੀਕ ਹੀ ਦੁੱਧ ਵਾਲੀ ਡੇਅਰੀ ਕੋਲ ਮੌਜੂਦ ਸਨ।

ਉਸ ਸਮੇਂ ਅਚਾਨਕ ਹੀ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ 2 ਅਣਪਛਾਤੇ ਵਿਅਕਤੀਆਂ ਵੱਲੋਂ 9 ਦੇ ਕਰੀਬ ਗੋਲੀਆਂ ਚਲਾ ਦਿੱਤੀਆਂ ਗਈਆਂ। ਇਸ ਹਮਲੇ ਵਿੱਚ ਜਿੱਥੇ ਸਾਬਕਾ ਸਰਪੰਚ ਗੰਭੀਰ ਰੂਪ ਨਾਲ ਜ਼-ਖ-ਮੀ ਹੋ ਗਏ ਉਥੇ ਹੀ ਲੋਕਾਂ ਵੱਲੋਂ ਉਨ੍ਹਾਂ ਨੂੰ ਗੰਭੀਰ ਹਾਲਤ ਵਿਚ ਮੋਰਿੰਡਾ ਦੇ ਹਸਪਤਾਲ ਲਿਜਾਇਆ ਗਿਆ। ਜਿਥੇ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।

ਇਸ ਹਾਦਸੇ ਨੂੰ ਲੈ ਕੇ ਮੌਕੇ ਤੇ ਮੌਜੂਦ ਅਤੇ ਪਿੰਡ ਦੇ ਲੋਕਾਂ ਵੱਲੋਂ ਦੱਸਿਆ ਗਿਆ ਹੈ ਕਿ ਇਸ ਸਾਬਕਾ ਸਰਪੰਚ ਦੀ ਕਿਸੇ ਨਾਲ ਕੋਈ ਵੀ ਨਿਜੀ ਦੁਸ਼ਮਣੀ ਨਹੀਂ ਸੀ। ਦੱਸਿਆ ਗਿਆ ਹੈ ਕਿ ਬੀਤੇ ਦਿਨੀਂ ਹੀ ਉਨ੍ਹਾਂ ਨੂੰ ਮੋਰਿੰਡਾ ਦੇ ਲੈਂਡ ਮਾਰਗੇਜ਼ ਬੈਂਕ ਦਾ ਡਾਇਰੈਕਟਰ ਵੀ ਚੁਣਿਆ ਗਿਆ ਸੀ। ਇਸ ਹਾਦਸੇ ਦੀ ਜਾਂਚ ਕਰਨ ਵਾਸਤੇ ਪੁਲਿਸ ਵੱਲੋਂ ਫੈਂਰੋਂਸਿਕ ਟੀਮ ਦੀ ਮਦਦ ਵੀ ਲਈ ਜਾ ਰਹੀ ਹੈ, ਜਿਹਨਾਂ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।