ਮੁੰਡੇ ਵਾਲਿਆਂ ਨੇ ਲਗਾਇਆ ਸੀ ਕਨੇਡਾ ਜਾਣ ਦਾ ਇਹ ਜੁਗਾੜ – ਪਰ ਕਹਿੰਦੇ ਸਾਡੀ ਤਾਂ ਕੁੜੀ ਹੀ ਮਰ ਗਈ ਫਿਰ ਹੋਇਆ ਇਹ

ਆਈ ਤਾਜਾ ਵੱਡੀ ਖਬਰ

ਅੱਜ ਦੇ ਦੌਰ ਵਿਚ ਲੋਕਾਂ ਵੱਲੋਂ ਵਿਦੇਸ਼ ਜਾਣ ਲਈ ਬਹੁਤ ਸਾਰੇ ਤਰੀਕੇ ਅਪਣਾਏ ਜਾਂਦੇ ਹਨ। ਜਿਸ ਵਿਚ ਕਾਨੂੰਨੀ ਅਤੇ ਗੈਰ-ਕਾਨੂੰਨੀ ਤਰੀਕੇ ਸ਼ਾਮਲ ਹੁੰਦੇ ਹਨ। ਅੱਜ ਦੀ ਨੌਜਵਾਨ ਪੀੜ੍ਹੀ ਵੱਲੋਂ ਵਿਦੇਸ਼ ਜਾਣ ਲਈ ਕੋਈ ਵੀ ਰਸਤਾ ਅਪਣਾਇਆ ਜਾ ਰਿਹਾ ਹੈ। ਅੱਜਕਲ ਵਿਦੇਸ਼ ਜਾਣ ਵਾਸਤੇ ਬਹੁਤ ਸਾਰੇ ਵਿਆਹ ਵਾਲੇ ਰਸਤੇ ਅਪਣਾਏ ਜਾਂਦੇ ਹਨ। ਵਿਆਹ ਕਰ ਕੇ ਲਾੜੀ ਨੂੰ ਵਿਦੇਸ਼ ਭੇਜ ਦਿੱਤਾ ਜਾਂਦਾ ਹੈ ਅਤੇ ਵਿਦੇਸ਼ ਜਾਣ ਤੋਂ ਬਾਅਦ ਲੜਕੇ ਨੂੰ ਬੁਲਾਉਣ ਤੋਂ ਇਨਕਾਰ ਕਰ ਦਿੰਦੀ ਹੈ। ਪਿਛਲੇ ਕੁਝ ਸਮੇਂ ਤੋਂ ਸੋਸ਼ਲ ਮੀਡੀਆ ਉਪਰ ਚਰਚਾ ਦਾ ਵਿਸ਼ਾ ਬਣਨ ਵਾਲਾ ਲਵਪ੍ਰੀਤ ਅਤੇ ਬੇਅੰਤ ਕੌਰ ਦਾ ਮਾਮਲਾ ਅਜੇ ਤੱਕ ਲਟਕਿਆ ਹੋਇਆ ਹੈ। ਉਥੇ ਹੀ ਅਜਿਹੇ ਹੋਰ ਵੀ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਹਨ।

ਹੁਣ ਕੈਨੇਡਾ ਜਾਣ ਵਾਸਤੇ ਮੁੰਡੇ ਵਾਲਿਆ ਵੱਲੋਂ ਅਜਿਹਾ ਜੁਗਾੜ ਕੀਤਾ ਗਿਆ ਸੀ ਪਰ ਕੁੜੀ ਵਾਲਿਆਂ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਦੀ ਕੁੜੀ ਮਾਰ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਲੰਧਰ ਦੇ ਵਿਰਕ ਪਿੰਡ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਪਰਿਵਾਰ 18 ਲੱਖ ਰੁਪਏ ਦੀ ਧੋਖਾਧੜੀ ਦਾ ਸ਼ਿਕਾਰ ਹੋਇਆ ਹੈ। ਜਿੱਥੇ ਪੀੜਤ ਪਰਿਵਾਰ ਵੱਲੋਂ ਦੱਸਿਆ ਗਿਆ ਹੈ ਕਿ ਸੁਖਪ੍ਰੀਤ ਸਿੰਘ ਨੂੰ ਕੈਨੇਡਾ ਭੇਜਣ ਵਾਸਤੇ ਏਜੰਟ ਦੇ ਜ਼ਰੀਏ ਸਿਮਰਨ ਕੌਰ ਲੜਕੀ ਨਾਲ ਕੱਚਾ ਵਿਆਹ ਕਰਨ ਦੀ ਗੱਲ ਕੀਤੀ ਗਈ ਸੀ।

ਇਹ ਸਮਝੌਤਾ 08/05/2018 ਨੂੰ ਹੋਇਆ ਸੀ। ਜਿਸ ਵਾਸਤੇ ਲੜਕੇ ਪਰਿਵਾਰ ਵੱਲੋਂ ਲੜਕੀ ਪਰਿਵਾਰ ਨੂੰ ਅਤੇ ਏਜੰਟ ਨੂੰ ਵੀ ਰਕਮ ਅਦਾ ਕੀਤੀ ਗਈ ਸੀ। ਲੜਕੇ ਪਰਿਵਾਰ ਵਾਲਿਆਂ ਤੋਂ 18 ਲੱਖ ਰੁਪਏ ਲੈਣ ਦੇ ਬਾਵਜੂਦ ਵੀ ਲੜਕੀ ਪਰਿਵਾਰ ਵੱਲੋਂ ਇਸ ਗੱਲ ਤੋਂ ਮੁੱਕਰ ਗਏ, ਅਤੇ ਉਨ੍ਹਾਂ ਆਖਿਆ ਕਿ ਉਨ੍ਹਾਂ ਦੀ ਲੜਕੀ ਦੀ ਮੌਤ ਹੋ ਚੁੱਕੀ ਹੈ। ਜਿਸ ਪਿੱਛੋਂ ਪੀੜਤ ਪਰਵਾਰ ਕਾਫੀ ਮਾਨਸਿਕ ਤਣਾਅ ਦੇ ਦੌਰ ਵਿਚੋਂ ਗੁਜ਼ਰ ਰਿਹਾ ਹੈ। ਜਦੋਂ ਕੋਈ ਹਲ ਨਾ ਨਿਕਲਿਆ ਤਾਂ ਇਹ ਮਾਮਲਾ ਅਕਤੂਬਰ 2020 ਵਿੱਚ ਡੀਜੀ ਪੀ ਪੰਜਾਬ ਕੋਲ ਵੀ ਪਹੁੰਚਿਆ ਸੀ।

ਹੁਣ ਜਦੋਂ ਲੜਕੀ ਪਰਿਵਾਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ। ਲੜਕੀ ਦੇ ਪਿਤਾ ਹਰਦੇਵ ਸਿੰਘ ਨੇ ਫ਼ੋਨ ਉਪਰ ਲਿਖਤੀ ਮੈਸਜ ਭੇਜ ਦਿੱਤਾ ਗਿਆ ਹੈ ਜਿਸ ਵਿੱਚ ਉਸਨੇ ਆਖਿਆ ਹੈ , ਤੇ ਉਨ੍ਹਾਂ ਦੀ ਲੜਕੀ ਦੀ ਮੌਤ ਹੋ ਚੁੱਕੀ ਹੈ। ਲੜਕੇ ਪਰਿਵਾਰ ਵੱਲੋਂ ਵੀ ਇਹ ਆਖਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਬੇਟਾ ਕਾਫੀ ਪ੍ਰੇਸ਼ਾਨੀ ਵਿੱਚ ਹੈ ਅਗਰ ਉਸ ਵੱਲੋਂ ਕੋਈ ਗਲਤ ਕਦਮ ਚੁੱਕਿਆ ਜਾਂਦਾ ਹੈ ਤਾਂ ਉਸ ਲਈ ਲੜਕੀ ਦਾ ਪਰਿਵਾਰ ਜ਼ਿੰਮੇਵਾਰ ਹੋਵੇਗਾ।