ਮੁੰਡੇ ਨੇ ਸ਼ਰੇਆਮ ਭਾਜਪਾ ਨੂੰ ਇਸ ਕਾਰਨ ਕਿਹਾ ‘ਭਾਪਾ ਥੋਡਾ ਤਾਂ ਸਿੰਘੂ ਬੈਠਾ” ਸਾਰੇ ਪਾਸੇ ਹੋ ਗਈ ਚਰਚਾ

ਤਾਜਾ ਵੱਡੀ ਖਬਰ

ਕੇਂਦਰ ਸਰਕਾਰ ਦੀਆਂ ਆਏ ਦਿਨ ਮੁ-ਸ਼-ਕ-ਲਾਂ ਵਧਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ। ਕੇਂਦਰੀ ਮੰਤਰੀਆਂ ਵੱਲੋਂ ਕਿਸਾਨਾਂ ਦੇ ਧਰਨੇ ਨੂੰ ਖਤਮ ਕਰਵਾਉਣ ਦੇ ਲਈ ਕੀਤੀਆਂ ਜਾ ਰਹੀਆਂ ਹਰ ਕੋਸ਼ਿਸ਼ਾਂ ਫਿੱਕੀਆਂ ਪੈ ਰਹੀਆਂ ਹਨ। ਕੇਂਦਰ ਸਰਕਾਰ ਵੱਲੋਂ ਹਰ ਖੇਤਰ ਵਿੱਚ ਕਿਸਾਨਾਂ ਦੀ ਸਮੱਸਿਆ ਨੂੰ ਹੱਲ ਕਰਨ ਵਾਸਤੇ ਯਤਨ ਕੀਤੇ ਜਾ ਰਹੇ ਹਨ ਪਰ ਪੰਜਾਬ ਦੀ ਭਾਜਪਾ ਜਨਤਾ ਪਾਰਟੀ ਵੱਲੋਂ ਕੀਤੀ ਗਈ ਇੱਕ ਕੋਸ਼ਿਸ਼ ਉਨ੍ਹਾਂ ਉੱਪਰ ਹੀ ਪੁੱਠੀ ਪੈ ਗਈ। ਦਰਅਸਲ ਪੰਜਾਬ ਵਿੱਚ ਬੀਜੇਪੀ ਪਾਰਟੀ ਵੱਲੋਂ ਆਪਣੇ ਫੇਸਬੁੱਕ ਪੇਜ ਉੱਪਰ ਖੇਤੀ ਬਿੱਲਾਂ ਦੇ ਹੱਕ ਵਿੱਚ ਇਕ ਪੋਸਟ ਪਾਈ ਸੀ

ਜਿਸ ਵਿਚ ਪੰਜਾਬ ਦਾ ਇਕ ਨਾਮਵਰ ਚਿਹਰਾ ਦਿਖਾਇਆ ਗਿਆ ਸੀ। ਇਸ ਪੋਸਟ ਵਿਚ ਸਾਂਝੀ ਕੀਤੀ ਗਈ ਫੋਟੋ ਪੰਜਾਬ ਦੇ ਪ੍ਰਸਿੱਧ ਫ਼ੋਟੋਗ੍ਰਾਫਰ ਅਤੇ ਅਦਾਕਾਰ ਹਾਰਪ ਫਾਰਮਰ (ਹਰਪ੍ਰੀਤ ਸਿੰਘ) ਦੀ ਸੀ। ਇਸ ਪੋਸਟ ਨੂੰ ਸਾਂਝੀ ਕਰਦੇ ਹੋਏ ਪੰਜਾਬ ਸੂਬੇ ਦੀ ਬੀਜੇਪੀ ਨੇ ਲਿਖਿਆ ਸੀ ਕਿ ਇਸ ਸਾਉਣੀ ਦੇ ਸੀਜ਼ਨ ਵਿੱਚ ਐਮਐਸਪੀ ਉੱਪਰ ਫ਼ਸਲਾਂ ਦੀ ਖਰੀਦ ਜਾਰੀ ਹੈ। ਸਰਕਾਰੀ ਏਜੰਸੀਆਂ ਨੇ ਹੁਣ ਤੱਕ 77,957.83 ਕਰੋੜ ਰੁਪਏ ਦਾ ਝੋਨਾ ਐਮਐਸਪੀ ਦੀ ਕੀਮਤ ਉੱਪਰ ਖਰੀਦਿਆ ਹੈ।

ਖਰੀਦ ਦਾ 49 ਪ੍ਰਤੀਸ਼ਤ ਹਿੱਸਾ ਇਕੱਲੇ ਪੰਜਾਬ ਤੋਂ ਹੈ ਪਰ ਕੁਝ ਤਾਕਤਾਂ ਕਿਸਾਨਾਂ ਨੂੰ ਗੁੰਮਰਾਹ ਕਰ ਰਹੀਆਂ ਹਨ ਅਤੇ ਆਪਣਾ ਏਜੰਡਾ ਚਲਾ ਰਹੀਆਂ ਹਨ। ਪਰ ਹੈਰਾਨ ਕਰਨ ਵਾਲੀ ਗੱਲ ਹੈ ਕਿ ਇਹ ਤਸਵੀਰ ਹਾਰਪ ਫਾਰਮਰ ਨੂੰ ਬਿਨਾਂ ਪੁੱਛੇ ਵਰਤੀ ਗਈ ਹੈ ਜਿਸ ਨਾਲ ਲੋਕਾਂ ਵਿੱਚ ਇਹ ਖਬਰ ਫੈਲੀ ਹੈ ਕਿ ਉਹ ਇਨ੍ਹਾਂ ਖੇਤੀ ਕਾਨੂੰਨਾਂ ਦੇ ਹੱਕ ਵਿੱਚ ਹੈ। ਜਦ ਕਿ ਹਰਪ੍ਰੀਤ ਸਿੰਘ ਇਸ ਸਮੇਂ ਕਿਸਾਨ ਅੰਦੋਲਨ ਦੇ ਵਿੱਚ ਆਪਣਾ ਯੋਗਦਾਨ ਪਾਉਂਦਾ ਹੋਇਆ ਸਿੰਘੂ ਬਾਰਡਰ ਉਪਰ ਮੋਰਚਾ ਮਾਰ ਕੇ ਬੈਠਿਆ ਹੋਇਆ ਹੈ।

ਪੰਜਾਬ ਦੀ ਭਾਜਪਾ ਪਾਰਟੀ ਵੱਲੋਂ ਉਸ ਦੀ ਤਸਵੀਰ ਨੂੰ ਬਿਨਾਂ ਇਜਾਜ਼ਤ ਖੇਤੀ ਕਾਨੂੰਨਾਂ ਦੇ ਹੱਕ ਵਿਚ ਦਰਸਾਉਣ ਕਾਰਨ ਉਸ ਦੇ ਮਨ ਨੂੰ ਬਹੁਤ ਠੇਸ ਪੁੱਜੀ ਹੈ। ਉਨ੍ਹਾਂ ਇਸ ਸਬੰਧੀ ਗੱਲ ਬਾਤ ਕਰਦੇ ਹੋਏ ਕਿਹਾ ਕਿ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਅਤੇ ਕੰਪਨੀਆਂ ਖੁਸ਼ਹਾਲ ਕਿਸਾਨ ਨੂੰ ਦਰਸਾਉਣ ਵਾਸਤੇ ਉਸ ਦੀ ਫੋਟੋ ਦੀ ਵਰਤੋਂ ਕਰ ਚੁੱਕੀਆਂ ਹਨ। ਪਰ ਭਾਜਪਾ ਵੱਲੋਂ ਕੀਤੀ ਗਈ ਇਸ ਹਰਕਤ ਉਪਰ ਹਰਪ੍ਰੀਤ ਸਿੰਘ ਕਾਨੂੰਨੀ ਕਾਰਵਾਈ ਕਰਨ ਬਾਰੇ ਸੋਚ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਭਾਜਪਾ ਨੂੰ ਇਸ ਕੰਮ ਕਾਰਨ ਲਾਹਣਤਾਂ ਪਾਉਂਦੇ ਹੋਏ ਆਖਿਆ ਹੈ ਕਿ ਬੰਦੇ ਬਣੋ ਅਤੇ ਚੱਜ ਦੇ ਕੰਮ ਕਰੋ ਭਾਪਾ ਥੋਡਾ ਤਾਂ ਸਿੰਘੂ ਬੈਠਾ। ਹਰਪ੍ਰੀਤ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਪੋਸਟ ਨੂੰ ਜਲਦ ਤੋਂ ਜਲਦ ਰਿਪੋਰਟ ਕਰਨ।