ਮੁੰਡੇ ਨੂੰ ਆਈ ਸਿਰਫ ਇਕ ਖੰਘ , ਝਟਕੇ ਚ ਹੀ ਟੁੱਟ ਗਈ ਸ਼ਰੀਰ ਦੀ ਸਭ ਤੋਂ ਮਜ਼ਬੂਤ ਹੱਡੀ

ਆਈ ਤਾਜਾ ਵੱਡੀ ਖਬਰ 

ਮਨੁੱਖ ਦੇ ਲਈ ਉਸਦੀ ਜ਼ਿੰਦਗੀ ਦੇ ਵਿੱਚ ਸਭ ਤੋਂ ਜਰੂਰੀ ਚੀਜ਼ ਹੈ ਉਸਦੀ ਚੰਗੀ ਸਿਹਤ l ਪਰ ਅੱਜ ਕੱਲ ਦਾ ਮਨੁੱਖ ਪੈਸਾ ਕਮਾਉਣ ਦੀ ਦੌੜ ਵਿੱਚ ਕੁਝ ਇਸ ਕਦਮ ਲੱਗਿਆ ਹੋਇਆ ਹੈ ਕਿ ਉਸ ਕੋਲ ਆਪਣੇ ਸਰੀਰ ਦਾ ਖਿਆਲ ਰੱਖਣ ਦੇ ਲਈ ਸਮਾਂ ਨਹੀਂ ਬਚਿਆ l ਜਿਸ ਕਾਰਨ ਮਨੁੱਖ ਦਾ ਸਰੀਰ ਕਈ ਪ੍ਰਕਾਰ ਦੀਆਂ ਬਿਮਾਰੀਆਂ ਤੋਂ ਸ਼ਿਕਾਰ ਹੋ ਰਿਹਾ ਹੈ l ਪਰ ਅੱਜ ਤੁਹਾਨੂੰ ਇੱਕ ਅਜਿਹੇ ਮਾਮਲੇ ਬਾਰੇ ਦੱਸਾਂਗੇ, ਜਿੱਥੇ ਇੱਕ ਮੁੰਡੇ ਨੂੰ ਸਿਰਫ ਖੰਘ ਆਉਂਦੀ ਹੈ ਤੇ ਖੰਘ ਆਉਣ ਦੇ ਕਾਰਨ ਉਸਦਾ ਵੱਡਾ ਨੁਕਸਾਨ ਹੋ ਜਾਂਦਾ ਹੈ। ਦਰਅਸਲ ਮੁੰਡੇ ਨੂੰ ਖੰਘ ਆਉਣ ਦੇ ਕਾਰਨ, ਇੱਕ ਝਟਕਾ ਲੱਗਦਾ ਹੈ ਕਿ ਜਿਸ ਕਾਰਨ ਉਸ ਦੇ ਸਰੀਰ ਦੀ ਮਜਬੂਤ ਹੱਡੀ ਟੁੱਟ ਜਾਂਦੀ ਹੈ l ਸੋ ਇੱਕ ਪਾਸੇ ਤਾਂ ਸਰਦੀ ਖਾਂਸੀ ਹੋਣਾ ਤਾਂ ਆਮ ਗੱਲ ਹੈ, ਇਸ ਦੌਰਾਨ ਲੋਕਾਂ ਨੂੰ ਛਿਕ ਤੇ ਖੰਘ ਵਰਗੀ ਦਿੱਕਤ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ l

ਪਰ ਅੱਜ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਂਝਾ ਕਰਾਂਗੇ ਜਿੱਥੇ ਸੈਕੰਡ ਪੀਪਲਸ ਹਸਪਤਾਲ ਦੇ ਡਾਕਟਰਾਂ ਨੇ ਇਕ 35 ਸਾਲ ਦੇ ਸ਼ਖਸ ਦਾ ਹੈਰਾਨ ਕਰਨ ਵਾਲਾ ਮਾਮਲਾ ਸ਼ੇਅਰ ਕੀਤਾ ਹੈ l ਜਿਸ ਵਿਚ ਦੱਸਿਆ ਗਿਆ ਹੈ ਕਿ ਸਿਰਫ ਖੰਘਣ ਨਾਲ ਸ਼ਖਸ ਦੇ ਸਰੀਰ ਦੀ ਇਕ ਅਜਿਹੀ ਹੱਡੀ ਟੁੱਟ ਗਈ, ਜਿਸ ਨੂੰ ਸਰੀਰ ਦੀ ਸਭ ਤੋਂ ਮਜ਼ਬੂਤ ਹੱਡੀ ਮੰਨਿਆ ਜਾਂਦਾ ਹੈ। ਡਾਕਟਰ ਵੱਲੋਂ ਇਸ ਬਾਬਤ ਸੋਸ਼ਲ ਮੀਡੀਆ ਦੇ ਉੱਪਰ ਜਾਣਕਾਰੀ ਸਾਂਝੀ ਕੀਤੀ ਗਈ ਤੇ ਦੱਸਿਆ ਗਿਆ ਕਿ ਇਹ ਘਟਨਾ ਬਿਲਕੁਲ ਅਜੀਬ ਹੈ, ਕਿਉਂਕਿ 35 ਸਾਲ ਦੀ ਉਮਰ ਦੇ ਆਸ-ਪਾਸ ਦੇ ਲੋਕਾਂ ਦਾ ਆਮ ਤੌਰ ‘ਤੇ ਕਾਰ ਦੁਰਘਟਨਾ ਜਾਂ ਕਾਫੀ ਉਚਾਈ ਨਾਲ ਡਿਗਣ ਵਰਗੇ ਗੰਭੀਰ ਸਥਿਤ ਵਿਚ ਵੀ ਫੀਮਰ ਫ੍ਰੈਕਚਰ ਹੁੰਦਾ ਹੈ, ਕਿਉਂਕਿ ਇਸ ਨਾਲ ਮਨੁੱਖੀ ਸਰੀਰ ਦੀ ਸਭ ਤੋਂ ਮਜ਼ਬੂਤ ਹੱਡੀ ਮੰਨਿਆ ਜਾਂਦਾ ਹੈ, ਪਰ ਇਸ ਸ਼ਖਸ ਦਾ ਫੀਮਰ ਤਾਂ ਸਿਰਫ ਖਾਂਸੀ ਨਾਲ ਹੀ ਟੁੱਟ ਗਿਆ l

ਡਾਕਟਰਾਂ ਨੇ ਦੱਸਿਆ ਕਿ ਉਸ ਨੂੰ ਖਾਸ ਤੌਰ ‘ਤੇ ਖਾਂਸੀ ਦੇ ਤੁਰੰਤ ਬਾਅਦ ਤੇਜ਼ ਦਰਦ ਮਹਿਸੂਸ ਹੋਇਆ, ਪਰ ਉਸਨੇ ਇਸ ਨੂੰ ਕੜਵੱਲ ਸਮਝ ਕੇ ਅਣਡਿੱਠ ਕਰ ਦਿੱਤਾ। ਹਾਲਾਂਕਿ ਜਦੋਂ ਉਸ ਨੂੰ ਦਰਦ ਕਾਰਨ ਤੁਰਨ-ਫਿਰਨ ‘ਚ ਦਿੱਕਤ ਮਹਿਸੂਸ ਹੋਣ ਲੱਗੀ ਤਾਂ ਉਸ ਨੇ ਹਸਪਤਾਲ ਜਾਣ ਦਾ ਫੈਸਲਾ ਕੀਤਾ, ਜਿੱਥੇ ਡਾਕਟਰਾਂ ਨੇ ਐਕਸਰੇ ਕੀਤਾ ਤਾਂ ਪਤਾ ਲੱਗਾ ਕਿ ਉਸ ਦੀ ਹੱਡੀ ਟੁੱਟ ਗਈ ਹੈ।

ਫਿਲਹਾਲ ਡਾਕਟਰ ਵੱਲੋਂ ਉਸਦਾ ਆਪਰੇਸ਼ਨ ਕਰਕੇ ਉਸਦੀ ਇਹ ਹੱਡੀ ਸੈਟ ਕਰ ਦਿੱਤੀ ਗਈ ਹੈ, ਤੇ ਇਹ ਸ਼ਖਸ ਹਸਪਤਾਲ ਦੇ ਵਿੱਚ ਜੇਰੇ ਇਲਾਜ ਹੈ ।