ਗਲਤ ਖਾਣ ਪੀਣ ਦੀਆਂ ਆਦਤਾਂ ਮਨੁੱਖੀ ਸਰੀਰ ਦੇ ਉੱਪਰ ਬਹੁਤ ਮਾੜੇ ਪ੍ਰਭਾਵ ਛੱਡ ਜਾਂਦੀਆਂ ਹਨ l ਕਈ ਵਾਰ ਤਾਂ ਨੌਬਤ ਆਪਰੇਸ਼ਨ ਸਖਤ ਆ ਜਾਂਦੀ ਹੈ l ਕਈ ਵਾਰ ਮਨੁੱਖ ਜਾਨੇ ਅਣਜਾਣੇ ਦੇ ਵਿੱਚ ਅਜਿਹੀਆਂ ਚੀਜ਼ਾਂ ਨਿਗਲ ਲੈਂਦਾ ਹੈ ਜਿਸ ਦਾ ਖਮਿਆਜ਼ਾ ਉਸ ਨੂੰ ਬਹੁਤ ਭਾਰੀ ਭੁਗਤਣਾ ਪੈਂਦਾ ਹੈ। ਪਰ ਅੱਜ ਤੁਹਾਡੇ ਨਾਲ ਇੱਕ ਅਜਿਹਾ ਮਾਮਲਾ ਸਾਂਝਾ ਕਰਾਂਗੇ ਜਿਸ ਨੂੰ ਪੜ੍ਹ ਕੇ ਤੁਸੀਂ ਹੱਕੇ ਬੱਕੇ ਰਹਿ ਜਾਵੋਗੇ l ਦਰਅਸਲ ਇੱਕ ਮੁੰਡੇ ਦੇ ਢਿੱਡ ਵਿੱਚੋਂ ਡਾਕਟਰਾਂ ਦੇ ਵੱਲੋਂ ਘੜੀ ਦੇ ਸੈਲ ਕੱਢੇ ਗਏ ਜਿਸ ਨੂੰ ਵੇਖਣ ਤੋਂ ਬਾਅਦ ਡਾਕਟਰ ਵੀ ਹੈਰਾਨ ਹੋ ਗਏ। ਮਾਮਲਾ ਉੱਤਰ ਪ੍ਰਦੇਸ਼ ਤੇ ਜ਼ਿਲ੍ਾ ਹੱਥਰਸ ਤੋਂ ਸਾਹਮਣੇ ਆਇਆ ਜਿੱਥੇ ਇਹ ਅਜੀਬ ਤੇ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ l ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਡਾਕਟਰਾਂ ਨੇ ਇਕ ਕਿਸ਼ੋਰ ਦੇ ਢਿੱਡ ਦਾ ਅਪਰੇਸ਼ਨ ਕੀਤਾ ਤੇ ਉਸਦੇ ਢਿੱਡ ਵਿੱਚੋ ਘੜੀ ‘ਚ ਵਰਤੇ ਗਏ ਸੈੱਲ ਬਰਾਮਦ ਕੀਤੇ। ਜਿਸ ਤੋਂ ਬਾਅਦ ਡਾਕਟਰ ਇਹ ਸਭ ਵੇਖ ਕੇ ਦੰਗ ਰਹਿ ਗਏ ਕਿ ਕਿਸ਼ੋਰ ਦੇ ਢਿੱਡ ਅੰਦਰ ਇੰਨੀ ਵੱਡੀ ਗਿਣਤੀ ‘ਚ ਘੜੀ ਦੇ ਸੈੱਲ ਕਿਵੇਂ ਆਏ। ਜਾਣਕਾਰੀ ਅਨੁਸਾਰ ਰਤਨਗਰ ਕਾਲੋਨੀ ਦੇ ਰਹਿਣ ਵਾਲੇ 9ਵੀਂ ਜਮਾਤ ਦੇ ਵਿਦਿਆਰਥੀ ਦੀ 28 ਅਕਤੂਬਰ ਨੂੰ ਰਾਤ ਕਰੀਬ 10 ਵਜੇ ਮੌਤ ਹੋ ਗਈ ਸੀ। ਬੱਚੇ ਦੀ ਮੌਤ ਨੇ ਪਰਿਵਾਰ ਨੂੰ ਸੋਚਾਂ ‘ਚ ਪਾ ਦਿੱਤਾ। ਇਨਾ ਹੀ ਨਹੀਂ ਸਗੋਂ ਆਪਰੇਸ਼ਨ ਦੌਰਾਨ ਡਾਕਟਰਾਂ ਨੇ ਬੱਚੇ ਦੇ ਢਿੱਡ ‘ਚੋਂ 56 ਚੀਜ਼ਾਂ ਬਰਾਮਦ ਕੀਤੀਆਂ। ਜਿਨਾਂ ਬਾਰੇ ਪੜ੍ਹ ਕੇ ਤੁਹਾਡੇ ਹੋਸ਼ ਉੱਡ ਜਾਣਗੇ। ਦਰਅਸਲ ਬੱਚੇ ਦੇ ਢਿੱਡ ਵਿੱਚੋਂ ਘੜੀ ਦਾ ਸੈਲ, ਚੇਨ ਦਾ ਕੁੰਦਾ, ਬਲੇਡ ਦਾ ਇੱਕ ਟੁਕੜਾ ਅਤੇ ਇੱਕ ਪੇਚ ਮਿਲਿਆ ਹੈ। ਹੈਰਾਨੀ ਵਾਲੀ ਗੱਲ ਇਹ ਸੀ ਕਿ ਨੌਜਵਾਨ ਦੇ ਢਿੱਡ ਦਾ ਆਪ੍ਰੇਸ਼ਨ ਕਰਕੇ ਸਭ ਕੁਝ ਬਾਹਰ ਕੱਢ ਲਿਆ ਗਿਆ। ਆਪ੍ਰੇਸ਼ਨ ਤੋਂ ਬਾਅਦ ਜਦੋਂ ਦੁਬਾਰਾ ਉਸ ਦੇ ਢਿੱਡ ‘ਚ ਦਰਦ ਹੋਣ ਲੱਗਾ ਤਾਂ ਡਾਕਟਰਾਂ ਨੇ ਉਸ ਦੇ ਢਿੱਡ ‘ਚੋਂ ਤਿੰਨ ਹੋਰ ਸੈੱਲ ਬਾਹਰ ਕੱਢੇ। ਪਰ ਉਸ ਤੋਂ ਬਾਅਦ ਨੌਜਵਾਨ ਦੀ ਮੌਤ ਹੋ ਗਈ ਤੇ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਪੋਸਟਮਾਰਟਮ ਰਿਪੋਰਟ ‘ਚ ਬੱਚੇ ਦੀ ਗਰਦਨ ‘ਤੇ ਜ਼ਖ਼ਮ ਦਾ ਕੋਈ ਨਿਸ਼ਾਨ ਨਹੀਂ ਸੀ, ਜਿਸ ਤੋਂ ਲੱਗੇ ਕਿ ਨੌਜਵਾਨ ਨੇ ਖੁਦ ਹੀ ਘੜੀ ਦਾ ਸੈਲ ਅਤੇ ਹੋਰ ਸਾਮਾਨ ਨਿਗਲ ਲਿਆ। ਨੌਜਵਾਨ ਦੀ ਮੌਤ ਪਰਿਵਾਰ ਲਈ ਸਵਾਲ ਬਣੀ ਹੋਈ ਹੈ। ਇਸ ਨੌਜਵਾਨ ਦੀ ਮੌਤ ਨੇ ਹੁਣ ਵੱਡੇ ਸਵਾਲ ਪੈਦਾ ਕਰ ਦਿੱਤੇ ਹੈ ਕਿ ਆਖਰਕਾਰ ਇੰਨੀ ਵੱਡੀ ਗਿਣਤੀ ਦੇ ਵਿੱਚ ਇਸ ਨੌਜਵਾਨ ਦੇ ਢਿੱਡ ਵਿੱਚੋਂ ਇਹ ਸੈੱਲ ਕਿੱਥੋਂ ਆਏ ਤੇ ਇਹਨਾਂ ਸਮਾਨ ਉਥੇ ਢਿੱਡ ਅੰਦਰ ਕਿਵੇਂ ਚਲਾ ਗਿਆ l ਫਿਲਹਾਲ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਤੇ ਉਸ ਦੀ ਪੋਸਟਮਾਰਟਮ ਰਿਪੋਰਟ ਕਈਆਂ ਦੇ ਲਈ ਵੱਡੇ ਸਵਾਲ ਖੜੇ ਕਰਦੀ ਪਈ ਹੈ l ਉਧਰ ਪੁਲਿਸ ਮਾਮਲੇ ਸਬੰਧੀ ਕਾਰਵਾਈ ਕਰ ਰਹੀ ਹੈ।