ਮੁਰਗੇ ਦੇ ਮਰਨ ਤੇ ਇਥੇ ਕੀਤੀ 500 ਬੰਦਿਆਂ ਦੀ ਰੋਟੀ, ਕੀਤੇ ਹੋਰ ਵੀ ਰੀਤੀ ਰਿਵਾਜ- ਹਰੇਕ ਪਾਸੇ ਹੋਈ ਚਰਚਾ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਵਿੱਚ ਬਹੁਤ ਸਾਰੇ ਅਜਿਹੇ ਅਜੀਬੋ-ਗਰੀਬ ਮਾਮਲੇ ਸਾਹਮਣੇ ਆਉਦੇ ਹਨ ਜਿਨ੍ਹਾਂ ਨੂੰ ਸੁਣ ਕੇ ਲੋਕਾਂ ਨੂੰ ਹੈਰਾਨੀ ਹੁੰਦੀ ਹੈ। ਉਥੇ ਹੀ ਅਜਿਹੀਆਂ ਗਲਾਂ ਤੇ ਵਿਸ਼ਵਾਸ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਜਿਸ ਬਾਰੇ ਲੋਕਾਂ ਵੱਲੋਂ ਸੋਚਿਆ ਵੀ ਨਹੀਂ ਗਿਆ ਹੁੰਦਾ। ਲੋਕਾਂ ਵੱਲੋਂ ਜਿੱਥੇ ਆਪਣੇ ਘਰ ਦੇ ਵਿਚ ਪਾਲਤੂ ਜਾਨਵਰਾਂ ਨੂੰ ਰੱਖਿਆ ਜਾਂਦਾ ਹੈ ਉਥੇ ਹੀ ਉਨ੍ਹਾਂ ਨੂੰ ਆਪਣੇ ਬੱਚਿਆਂ ਦੀ ਤਰਾ ਪਾਲਿਆ ਪੋਸਿਆ ਜਾਂਦਾ ਹੈ। ਪਰ ਉਹਨਾਂ ਜਾਨਵਰਾਂ ਦੇ ਨਾਲ ਵਾਪਰਨ ਵਾਲੀਆ ਘਟਨਾਵਾਂ ਨੂੰ ਲੈ ਕੇ ਸਾਰਾ ਪਰਵਾਰ ਹੀ ਗਮ ਵਿੱਚ ਡੁੱਬ ਜਾਂਦਾ ਹੈ। ਹੁਣ ਮੁਰਗੇ ਦੇ ਮਰਨ ਤੇ ਇੱਥੇ 500 ਬੰਦਿਆਂ ਦੀ ਰੋਟੀ ਕੀਤੀ ਗਈ ਹੈ ਅਤੇ ਸਾਰੇ ਬੀਤੀ ਰਿਵਾਜ ਕੀਤੇ ਗਏ ਹਨ ਜਿਸ ਦੀ ਚਰਚਾ ਸਭ ਪਾਸੇ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਯੂਪੀ ਦੇ ਪ੍ਰਤਾਪਗੜ ਤੋਂ ਸਾਹਮਣੇ ਆਇਆ ਹੈ।

ਜਿੱਥੇ ਇਕ ਵਿਅਕਤੀ ਡਾਕਟਰ ਸ਼ਾਲੀਕਰਮ ਸਰੋਜ ਨਿਵਾਸੀ ਪਿੰਡ ਬੇਹਦੋਲ ਕਲਾਂ ਆਪਣਾ ਇਕ ਕਲੀਨਿਕ ਚਲਾਉਂਦੇ ਹਨ ਉਥੇ ਹੀ ਉਨ੍ਹਾਂ ਵੱਲੋਂ ਆਪਣੇ ਘਰ ਦੇ ਵਿੱਚ ਕੁੱਝ ਜਾਨਵਰਾਂ ਨੂੰ ਰੱਖਿਆ ਗਿਆ ਹੈ। ਜਿਨ੍ਹਾਂ ਵਿੱਚ ਬੱਕਰੀ, ਕੁੱਤਾ ਅਤੇ ਕੁੱਕੜ ਰੱਖਿਆ ਗਿਆ ਸੀ। ਜਿਥੇ ਬੀਤੇ ਦਿਨੀਂ ਕੁੱਤੇ ਵੱਲੋਂ ਬੱਕਰੀ ਦੇ ਬੱਚੇ ਤੇ ਹਮਲਾ ਕੀਤਾ ਗਿਆ ਉਥੇ ਹੀ ਕੁੱਕੜ ਲਾਲੀ ਵੱਲੋਂ ਬੱਕਰੀ ਦੇ ਬੱਚੇ ਦਾ ਬਚਾਅ ਕੀਤਾ ਗਿਆ ਅਤੇ ਕੁੱਤੇ ਵੱਲੋਂ ਲਾਲੀ ਉੱਪਰ ਹਮਲਾ ਕੀਤਾ ਗਿਆ ਜਿਸ ਕਾਰਨ ਉਹ ਜ਼ਖਮੀ ਹੋ ਗਿਆ ਅਤੇ 9 ਜੁਲਾਈ ਨੂੰ ਉਸਦੀ ਮੌਤ ਹੋ ਗਈ।

ਜਿਸ ਕਾਰਨ ਪਰਵਾਰ ਭਾਰੀ ਸਦਮੇ ਵਿੱਚ ਸੀ ਜਿਸ ਵੱਲੋਂ ਅੱਜ ਵੀ ਉਸ ਮੁਰਗੇ ਦਾ ਅੰਤਿਮ ਸੰਸਕਾਰ ਕੀਤਾ ਗਿਆ ਅਤੇ 13 ਦਿਨਾਂ ਬਾਅਦ ਉਸ ਦੀ ਤੇਰਵੀਂ ਕਰ ਕੇ 500 ਲੋਕਾਂ ਨੂੰ ਖਾਣਾ ਖਵਾਇਆ ਗਿਆ। ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਪਰਿਵਾਰ ਵੱਲੋਂ ਆਖਿਆ ਗਿਆ ਕੇਲਾਲੀ ਉਹਨਾਂ ਲਈ ਪਰਿਵਾਰਕ ਮੈਂਬਰ ਦੀ ਤਰ੍ਹਾਂ ਸੀ।

ਡਾਕਟਰ ਦੀ ਪੁੱਤਰੀ ਵੱਲੋਂ ਉਸ ਦੇ ਰੱਖੜੀ ਬੰਨ੍ਹੀ ਜਾਂਦੀ ਸੀ ਤੇ ਉਸ ਨੇ ਆਖਿਆ ਕਿ ਉਹ ਉਸ ਲਈ ਭਰਾਵਾਂ ਵਰਗਾ ਸੀ ਅਤੇ ਉਸ ਦੀ ਮੌਤ ਕਾਰਨ ਦੋ ਦਿਨ ਤਕ ਘਰ ਖਾਣਾ ਨਹੀਂ ਬਣਾਇਆ ਗਿਆ। ਜਿੱਥੇ ਪਹਿਲਾਂ ਲੋਕਾਂ ਨੂੰ ਇਹ ਇਕ ਹੈਰਾਨ ਕਰਨ ਵਾਲਾ ਮਾਮਲਾ ਲੱਗ ਰਿਹਾ ਸੀ ਉਥੇ ਹੀ ਪਰਿਵਾਰ ਦਾ ਜਾਨਵਰਾਂ ਪ੍ਰਤੀ ਪਿਆਰ ਦੇਖ ਕੇ ਲੋਕਾਂ ਵੱਲੋਂ ਉਨ੍ਹਾਂ ਦੀ ਪ੍ਰਸੰਸਾ ਕੀਤੀ ਜਾ ਰਹੀ ਹੈ।