ਮੁਕੇਸ਼ ਅੰਬਾਨੀ ਲਈ ਆ ਗਈ ਇਹ ਮਾੜੀ ਖਬਰ – ਲੱਗਾ ਜ਼ੋਰ ਦਾ ਝੱਟਕਾ

ਆਈ ਤਾਜਾ ਵੱਡੀ ਖਬਰ

ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਦਾ ਅਸਰ ਹਰ ਵਰਗ ਉਪਰ ਪੈ ਰਿਹਾ ਹੈ। ਪਿਛਲੇ ਕਾਫੀ ਲੰਮੇ ਸਮੇਂ ਤੋਂ ਇਨਾ ਖੇਤੀ ਕਾਨੂੰਨਾਂ ਦਾ ਵਿਰੋਧ ਭਾਰਤ ਦੇ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਹੈ। ਜਿਸ ਦੇ ਚਲਦੇ ਹੋਏ ਰੋਸ ਵਜੋਂ ਰਿਲਾਇੰਸ ਦੇ ਪੈਟ੍ਰੋਲ ਪੰਪ , ਮਾਲਜ਼ ਅਤੇ ਜੀਓ ਦੇ ਟਾਵਰਾਂ ਦਾ ਵੀ ਭਾਰਤ ਵਿੱਚ ਵਿਰੋਧ ਹੋ ਰਿਹਾ ਹੈ। ਜਿਨ੍ਹਾਂ ਨੂੰ ਬੰਦ ਕਰਕੇ ਪ੍ਰਦਰਸ਼ਨਕਾਰੀਆਂ ਵੱਲੋਂ ਰੋਸ ਮੁਜ਼ਾਹਰੇ ਤੇ ਪ੍ਰਦਰਸ਼ਨ ਉਸ ਜਗ੍ਹਾ ਤੇ ਕੀਤੇ ਜਾ ਰਹੇ ਹਨ। ਤਾਂ ਜੋ ਕਾਰਪੋਰੇਟ ਘਰਾਣਿਆਂ ਨੂੰ ਹੋ ਰਹੇ ਨੁਕਸਾਨ ਦਾ ਸੇਕ ਕੇਂਦਰ ਸਰਕਾਰ ਤੱਕ ਪਹੁੰਚ ਸਕੇ।

ਬੀਤੇ ਕੁਝ ਦਿਨਾਂ ਤੋਂ ਭਾਰਤ ਦੇ ਸਭ ਲੋਕਾਂ ਵੱਲੋਂ ਜੀਓ ਦੇ ਟਾਵਰਾਂ ਦੇ ਕੁਨੈਕਸ਼ਨ ਕੱਟੇ ਜਾ ਰਹੇ ਹਨ। ਜਿਸ ਨਾਲ ਕੰਪਨੀ ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ। ਰਿਲਾਇੰਸ ਦੇ ਮਾਲਜ਼ ਅਤੇ ਪੈਟਰੋਲ ਪੰਪ ਪਹਿਲਾਂ ਹੀ ਬੰਦ ਕੀਤੇ ਹੋਏ ਹਨ। ਮੁਕੇਸ਼ ਅੰਬਾਨੀ ਲਈ ਹੁਣ ਇੱਕ ਵੱਡੀ ਮਾੜੀ ਖਬਰ ਆਈ ਹੈ। ਜਿੱਥੇ ਉਨ੍ਹਾਂ ਨੂੰ ਇਕ ਜ਼ੋਰਦਾਰ ਝਟਕਾ ਲੱਗਾ ਹੈ। ਜਿਸ ਕਾਰਨ ਉਹ ਟੋਪ 10 ਦੇ ਅਮੀਰਾਂ ਵਿਚੋਂ ਬਾਹਰ ਹੋ ਗਏ ਹਨ। ਏਸ਼ੀਆ ਦੇ ਸਭ ਤੋਂ ਅਮੀਰ ਮੁਕੇਸ਼ ਅੰਬਾਨੀ ਕਿਸਾਨੀ ਸੰਘਰਸ਼ ਦੇ ਚਲਦੇ ਹੋਏ ਟੋਪ 10 ਅਮੀਰਾਂ ਦੀ ਲਿਸਟ ਵਿੱਚੋ ਬਾਹਰ ਹੋ ਗਏ ਹਨ।

ਮੁਕੇਸ਼ ਅੰਬਾਨੀ ਹੁਣ ਦੁਨੀਆਂ ਦੇ ਸਿਖਰਲੇ ਸਭ ਤੋਂ ਅਮੀਰ ਅਰਬਪਤੀਆਂ ਵਿੱਚ ਸ਼ਾਮਲ ਨਹੀਂ ਰਹੇ। ਇਸ ਸਮੇਂ ਆਰ ਆਈਐੱਲ ਟੋਪ ਬੌਸ ਅੰਬਾਨੀ 11 ਵੇਂ ਸਭ ਤੋਂ ਅਮੀਰ ਵਿਅਕਤੀ ਹਨ। ਬਲੂਮਬਰਗ ਰੈਂਕਿੰਗ ਦੇ ਮੁਕਾਬਲੇ ਮੁਕੇਸ਼ ਅੰਬਾਨੀ ਦੀ ਮੌਜੂਦਾ ਨੈਟਵਰਥ 76.5 ਬਿਲੀਅਨ ਯਾਨੀ 5.63 ਲੱਖ ਕਰੋੜ ਰੁਪਏ ਹੈ। ਜੋ ਇਸ ਸਾਲ ਦੀ ਸ਼ੁਰੁਆਤ ਵਿੱਚ ਕਰੀਬ 90 ਬਿਲੀਅਨ ਡਾਲਰ ਯਾਨੀ ਕਿ 6.62 ਲੱਖ ਕਰੋੜ ਰੁਪਏ ਤੋਂ ਘੱਟ ਹੈ। ਤੇਲ ਤੋਂ ਲੈ ਕੇ ਰਿਟੇਲ

ਤੱਕ ਤੇ ਟੈਲੀਕੋਮ ਤੱਕ ਆਪਣਾ ਦਬਦਬਾ ਦਿਖਾਉਣ ਵਾਲੀ ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਤੇ ਪ੍ਰਬੰਧਕ ਨਿਰਦੇਸ਼ਕ ਮੁਕੇਸ਼ ਅੰਬਾਨੀ ਇਸ ਸਾਲ 2020 ਦੀ ਸ਼ੁਰੂਆਤ ਵਿਚ ਬਲੂਮਬਰਗ ਬਿਲਿਅਨਏਅਰ ਇੰਡੈਕਸ ਤੇ ਚੌਥੇ ਸਥਾਨ ਤੇ ਪਹੁੰਚ ਗਏ ਹਨ। ਉਨ੍ਹਾਂ ਦੀ ਸੰਪੱਤੀ ਕਰੀਬ ਇਕ ਲੱਖ ਕਰੋੜ ਘਟ ਗਈ ਹੈ। ਜਿਸ ਕਾਰਨ ਉਹ ਟੋਪ 10 ਤੋਂ ਬਾਹਰ ਹੋ ਗਏ ਹਨ। ਕਿਸਾਨੀ ਸੰਘਰਸ਼ ਨੂੰ ਲੈ ਕੇ ਭਾਰਤ ਦੇ ਕਿਸਾਨਾਂ ਅਤੇ ਹਰ ਵਰਗ ਦੇ ਲੋਕਾਂ ਵੱਲੋਂ ਕਾਰਪੋਰੇਟ ਘਰਾਣਿਆਂ ਦਾ ਜ਼ਬਰਦਸਤ ਵਿਰੋਧ ਕੀਤਾ ਜਾ ਰਿਹਾ ਹੈ।