ਮੁਕੇਸ਼ ਅੰਬਾਨੀ ਨੇ ਹੁਣ ਇੰਗਲੈਂਡ ਚ ਬਣਾ ਲਿਆ ਨਵਾਂ ਘਰ ਲਿਆ ਏਨੇ ਸੌ ਕਰੋੜ ਦਾ ਘਰ – ਸੁਣ ਸਭ ਰਹਿ ਗਏ ਹੈਰਾਨ

ਆਈ ਤਾਜ਼ਾ ਵੱਡੀ ਖਬਰ 

ਜਿੱਥੇ ਇਕ ਪਾਸੇ ਭਾਰਤ ਦੇਸ਼ ਦੇ ਵੱਖ ਵੱਖ ਰਾਜਾਂ ਦੇ ਕਿਸਾਨ ਆਪਣੀ ਹੱਕੀ ਮੰਗਾਂ ਖ਼ਾਤਰ ਦਿੱਲੀ ਦੇ ਵੱਖ ਵੱਖ ਬਾਰਡਰਾ ਤੇ ਬੈਠ ਕੇ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ । ਕਈ ਮਹੀਨੇ ਬੀਤ ਚੁੱਕੇ ਹਨ ਕਿਸਾਨ ਬੋਰਡਰਾ ਤੇ ਡਟੇ ਹੋਏ ਹਨ ਤੇ ਕੇਂਦਰ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਕੇ ਬੈਠੇ ਹੋਏ ਹਨ । ਕਿਸਾਨਾਂ ਦੇ ਵੱਲੋਂ ਬਸ ਇਕੋ ਹੀ ਮੰਗ ਕੀਤੀ ਜਾ ਰਹੀ ਹੈ ਕਿ ਕੇਂਦਰ ਸਰਕਾਰ ਖੇਤੀਬਾੜੀ ਦੇ ਕਾਲੇ ਕਾਨੂੰਨਾਂ ਨੂੰ ਰੱਦ ਕਰਦੇ , ਪਰ ਕੇਂਦਰ ਦੀ ਮੋਦੀ ਸਰਕਾਰ ਦੇ ਵੱਲੋਂ ਲਗਾਤਾਰ ਹੀ ਕਿਸਾਨਾਂ ਪ੍ਰਤੀ ਅੜੀਅਲ ਰਵੱਈਆ ਅਪਣਾਇਆ ਜਾ ਰਿਹਾ ਹੈ । ਜਿਸ ਦੇ ਚੱਲਦੇ ਕਿਸਾਨਾਂ ਦੇ ਵੱਲੋਂ ਲਗਾਤਾਰ ਹੀ ਜਿੱਥੇ ਕੇਂਦਰ ਦੀ ਮੋਦੀ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ, ਉਥੇ ਹੀ ਉਨ੍ਹਾਂ ਕਿਸਾਨਾਂ ਦੇ ਵੱਲੋਂ ਵੱਡੇ ਕਾਰੋਬਾਰੀਆਂ ਅਡਾਨੀ ਅਤੇ ਅੰਬਾਨੀ ਦਾ ਵੀ ਵਿਰੋਧ ਕੀਤਾ ਜਾ ਰਿਹਾ ਹੈ ।

ਵੱਖ ਵੱਖ ਥਾਵਾਂ ਤੇ ਕਿਸਾਨ ਅਡਾਨੀ ਅੰਬਾਨੀ ਦੇ ਨਾਲ ਸੰਬੰਧਤ ਕੰਪਨੀਆਂ ਦਾ ਵਿਰੋਧ ਕਰ ਰਹੇ ਹਨ ਤੇ ਉਨ੍ਹਾਂ ਦੀਆਂ ਕੰਪਨੀਆਂ ਤੋਂ ਤਿਆਰ ਹੋਏ ਸਾਮਾਨ ਦਾ ਬਾਈਕਾਟ ਕੀਤਾ ਜਾ ਰਿਹਾ ਹੈ । ਜਿਸ ਦੇ ਚੱਲਦੇ ਅਡਾਨੀ ਅਤੇ ਅੰਬਾਨੀ ਦੇ ਕਾਰੋਬਾਰ ਨੂੰ ਵੀ ਕਾਫੀ ਘਾਟਾ ਹੋ ਰਿਹਾ ਹੈ ਇਸੇ ਵਿਚਕਾਰ ਹੋਣ ਅੰਬਾਨੀ ਪਰਿਵਾਰ ਤੋਂ ਇਕ ਅਜਿਹੀ ਖਬਰ ਸਾਹਮਣੇ ਆ ਰਹੀ ਹੈ ਜਿਸ ਦੀ ਚਰਚਾ ਹੁਣ ਪੂਰੀ ਦੁਨੀਆਂ ਦੇ ਵਿੱਚ ਛਿੜ ਚੁੱਕੀ ਹੈ ।ਦਰਅਸਲ ਮੁਕੇਸ਼ ਅੰਬਾਨੀ ਜੋ ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਅਤੇ ਏਸ਼ੀਆ ਦੇ ਕੁਝ ਅਮੀਰ ਹਸਤੀਆਂ ਵਿਚੋਂ ਇਕ ਹਨ । ਜਿੱਥੇ ਪੂਰੇ ਭਾਰਤ ਵਿੱਚ ਉਨ੍ਹਾਂ ਦੇ ਵੱਲੋਂ ਕਾਰੋਬਾਰ ਕਰਕੇ ਆਪਣਾ ਨਾਂ ਪੂਰੀ ਦੁਨੀਆ ਦੇ ਵਿਚ ਕਮਾਇਆ ਗਿਆ ਹੈ , ਉੱਥੇ ਹੀ ਉਨ੍ਹਾਂ ਦੇ ਵੱਲੋਂ ਲੰਡਨ ਵਿੱਚ ਵੀ ਆਪਣਾ ਨਿਵਾਸ ਅਸਥਾਨ ਬਣਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ ।

ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਸਭ ਤੋਂ ਅਮੀਰ ਪਰਿਵਾਰ ਯੂ.ਕੇ. ਦੇ ਬਕਿੰਘਮਸ਼ਾਇਰ, ਸਟੋਕ ਪਾਰਕ ‘ਚ ਅੰਬਾਨੀ ਪਰਿਵਾਰ ਨੇ ਆਪਣੀ ਰਿਹਾਇਸ਼ ਬਣਾ ਲਈ ਹੈ । ਇਹ ਘਰ ਜੋ ਮੁਕੇਸ਼ ਅੰਬਾਨੀ ਦੇ ਵੱਲੋਂ ਲਿਆ ਗਿਆ ਹੈ ਇਸ ਦੇ ਵਿੱਚ ਪੰਜਾਹ ਦੇ ਕਰੀਬ ਬੈੱਡਰੂਮ ਦੀ ਗਿਣਤੀ ਦੱਸੀ ਜਾ ਰਹੀ ਹੈ ਅਤੇ ਅੰਬਾਨੀ ਪਰਿਵਾਰ ਦਾ ਇਹ ਵਿਸ਼ਾਲ ਮਹਿਲ ਤਿੱਨ ਸੌ ਏਕੜ ਜ਼ਮੀਨ ਤੇ ਬਣਾਇਆ ਗਿਆ ਹੈ । ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਅੰਬਾਨੀ ਪਰਿਵਾਰ ਲਈ ਇਸ ਸਾਲ ਦੀ ਦੀਵਾਲੀ ਦਾ ਤਿਉਹਾਰ ਆਪਣੇ ਨਵੇਂ ਘਰ ਦੇ ਵਿੱਚ ਮਨਾਇਆ ਹੈ ।

ਅਜਿਹੇ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਅਗਲੇ ਸਾਲ ਮੁਕੇਸ਼ ਅੰਬਾਨੀ ਦਾ ਪਰਿਵਾਰ ਲੰਡਨ ਵਿਚ ਸ਼ਿਫਟ ਹੋ ਸਕਦਾ ਹੈ , ਕਿਉਂਕਿ ਮੁਕੇਸ਼ ਅੰਬਾਨੀ ਦਾ ਪਰਿਵਾਰ ਕਰੀਬ ਕਈ ਮਹੀਨਿਆਂ ਤੋਂ ਮੁੰਬਈ ਤੋਂ ਬਾਹਰ ਹੀ ਰਹਿ ਰਿਹਾ ਹੈ । ਸੋ ਜਿੱਥੇ ਇੱਕ ਪਾਸੇ ਕਿਸਾਨ ਲਗਾਤਾਰ ਹੀ ਅੰਬਾਨੀ ਅੰਡਾਨੀ ਦਾ ਵਿਰੋਧ ਕਰ ਰਹੇ ਹਨ। ਵੱਖ ਵੱਖ ਥਾਂਵਾਂ ਤੇ ਕਿਸਾਨ ਧਰਨੇ ਪ੍ਰਦਰਸ਼ਨ ਲਗਾ ਕੇ ਇਹਦਾ ਵੱਡੇ ਕਾਰੋਬਾਰੀਆਂ ਦਾ ਵਿਰੋਧ ਕਰਦੇ ਨਜ਼ਰ ਆ ਰਹੇ ਹਨ ਤੇ ਉੱਥੇ ਹੀ ਦੂਜੇ ਪਾਸੇ ਹੁਣ ਲੰਡਨ ਵਿਚ ਖ਼ਰੀਦਿਆ ਮੁਕੇਸ਼ ਅੰਬਾਨੀ ਦਾ ਬੰਗਲਾ ਕਾਫ਼ੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ।