ਮਿਲਖਾ ਸਿੰਘ ਦਾ ਉਡਣਾ ਸਿੱਖ ਨਾਮ ਕਿਵੇਂ ਪਿਆ ਸੀ – ਜਾਣੋ ਉਸ ਰੌਚਕ ਕਿੱਸੇ ਬਾਰੇ

ਆਈ ਤਾਜਾ ਵੱਡੀ ਖਬਰ

ਪੰਜਾਬ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਮਹਾਨ ਹਸਤੀਆਂ ਹਨ ਜਿਨ੍ਹਾਂ ਨੇ ਬਹੁਤ ਸਾਰੇ ਖੇਤਰਾਂ ਵਿਚ ਆਪਣੀ ਮਿਹਨਤ ਅਤੇ ਲਗਨ ਦੇ ਸਦਕਾ ਦੁਨੀਆਂ ਭਰ ਵਿਚ ਇਕ ਵੱਖਰਾ ਮੁਕਾਮ ਹਾਸਲ ਕੀਤਾ ਹੈ, ਜਿਸ ਦੀ ਪਛਾਣ ਦੇਸ਼-ਵਿਦੇਸ਼ ਵਿਚ ਹੁੰਦੀ ਹੈ।ਇਹ ਹਸਤੀਆਂ ਕਰੋੜਾਂ ਲੋਕਾਂ ਲਈ ਇਕ ਪਰੇਰਣਾ ਸਰੋਤ ਬਣਦੀਆਂ ਹਨ। ਜਿਨ੍ਹਾਂ ਦੇ ਮਾਰਗ ਦਰਸ਼ਨ ਉਪਰ ਚਲ ਕੇ ਬਹੁਤ ਸਾਰੇ ਬੱਚੇ ਅੱਗੇ ਦੇਸ਼ ਦਾ ਨਾਮ ਰੋਸ਼ਨ ਕਰਦੇ ਹਨ।ਉੱਥੇ ਹੀ ਇਕ ਅਜਿਹੀ ਹੀ ਮਹਾਨ ਸ਼ਖਸ਼ੀਅਤ ਜਿਨ੍ਹਾਂ ਨੂੰ ਫਲਾਇੰਗ ਸਿੱਖ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਉਸ ਮਹਾਨ ਦੌੜਾਕ ਮਿਲਖਾ ਸਿੰਘ ਜੀ ਦੀ ਅਚਾਨਕ ਹੋਈ ਮੌਤ ਨੇ ਦੇਸ਼ ਭਰ ਵਿੱਚ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਸੀ।

ਮਿਲਖਾ ਸਿੰਘ ਇੱਕ ਅਜਿਹੇ ਦੌੜਾਕ ਸਨ ਜਿਨ੍ਹਾਂ ਨੇ ਰਾਸ਼ਟਰ ਮੰਡਲ ਅਤੇ ਏਸ਼ੀਆਈ ਖੇਡਾਂ ਵਿੱਚ ਭਾਰਤ ਦਾ ਨਾਂ ਰੌਸ਼ਨ ਕੀਤਾ ਸੀ, ਅਤੇ ਉਨ੍ਹਾਂ ਨੇ ਅੰਤਰਰਾਸ਼ਟਰੀ ਪੱਧਰ ਤੇ ਸਫਲਤਾ ਦੇ ਝੰਡੇ ਗੱਡੇ ਸਨ। ਮਿਲਖਾ ਸਿੰਘ ਜੀ ਨੂੰ ਪਦਮ ਸ੍ਰੀ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। 1960 ਵਿਚ ਪਾਕਿਸਤਾਨ ਇੰਟਰਨੈਸ਼ਨਲ ਐਥਲੀਟ ਪ੍ਰਤੀਯੋਗਤਾ ਵਿੱਚ ਹਿੱਸਾ ਲੈਣ ਦਾ ਸੱਦਾ ਮਿਲਖਾ ਸਿੰਘ ਜੀ ਨੂੰ ਪ੍ਰਾਪਤ ਹੋਇਆ, ਉਸ ਸਮੇਂ ਪਾਕਿਸਤਾਨ ਵਿੱਚ ਅਬਦੁਲ ਖਾਲੀਤ ਨਾ ਦਾ ਦੌੜਾਕ ਕਾਫੀ ਚਰਚਾ ਵਿੱਚ ਸੀ ਅਤੇ ਪਾਕਿਸਤਾਨ ਦੇ ਲਗਭਗ 60000 ਪ੍ਰਸ਼ੰਸ਼ਕ ਅਬਦੁਲ ਖਾਲਿਕ ਦੀ ਹੌਂਸਲਾ ਅਫਜ਼ਾਈ ਕਰ ਰਹੇ ਸਨ।

ਪਰ ਮਿਲਖਾ ਸਿੰਘ ਦੀ ਰਫਤਾਰ ਸਾਹਮਣੇ ਉਨ੍ਹਾਂ ਨੂੰ ਘੁੱਟਣੇ ਟੇਕਣੇ ਪਏ ਅਤੇ ਪਾਕਿਸਤਾਨ ਵਿੱਚ ਉਸ ਸਮੇਂ ਦੇ ਰਾਸ਼ਟਰਪਤੀ ਫੀਲਡ ਮਾਰਸ਼ਲ ਆਯੂਬ ਖਾਨ ਨੇ ਮਿਲਖਾ ਸਿੰਘ ਨੂੰ “ਫਲਾਇੰਗ ਸਿੱਖ” ਦੇ ਨਾਂ ਨਾਲ ਸਨਮਾਨਿਤ ਕੀਤਾ ਅਤੇ ਬਾਅਦ ਵਿਚ ਉਹ ਇਸੇ ਨਾਮ ਨਾਲ ਦੁਨੀਆਂ ਭਰ ਵਿੱਚ ਪ੍ਰਸਿੱਧ ਹੋ ਗਏ।

ਅਥਲੈਟਿਕਸ ਵਿੱਚ ਭਾਰਤ ਦਾ ਨਾਮ ਰੋਸ਼ਨ ਕਰਨ ਵਾਲੇ ਮਿਲ੍ਖਾ ਸਿੰਘ ਜੀ ਕੱਲ ਸ਼ੁਕਰਵਾਰ ਦੀ ਰਾਤ ਨੂੰ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਹਨ, ਉਹ ਲਗਭਗ ਇੱਕ ਮਹੀਨੇ ਦੇ ਕਰੀਬ ਤੋਂ ਪੋਸਟ ਕਰੋਨਾ ਕੰਪਲੀਕੇਸ਼ਨ ਨਾਲ ਜੂਝ ਰਹੇ ਸਨ ਅਤੇ ਉਹ 91 ਵਰ੍ਹਿਆਂ ਦੇ ਸਨ। ਉਹਨਾਂ ਦੀ ਪਤਨੀ ਨਿਰਮਲ ਕੌਰ ਜੋ ਕਿ ਭਾਰਤੀ ਵਾਲੀਬਾਲ ਟੀਮ ਦੇ ਸਾਬਕਾ ਕਪਤਾਨ ਰਹਿ ਚੁੱਕੇ ਸਨ, ਉਹ ਵੀ ਪਿਛਲੇ ਦਿਨੀਂ ਕਰੋਨਾ ਦੀ ਇਨਫੈਕਸ਼ਨ ਕਾਰਨ ਦਮ ਤੋੜ ਗਏ ਸਨ। ਮਿਲਖਾ ਸਿੰਘ ਆਪਣੇ ਪਿੱਛੇ ਆਪਣਾ ਇਕ ਪੁੱਤਰ ਜੀਵ ਮਿਲ੍ਖਾ ਸਿੰਘ ਜੋ ਕਿ ਗੋਲਫਰ ਹੈ ਅਤੇ ਤਿੰਨ ਧੀਆਂ ਛੱਡ ਗਏ ਹਨ।