ਆਈ ਤਾਜ਼ਾ ਵੱਡੀ ਖਬਰ
ਪੂਰੀ ਦੁਨੀਆਂ ਵਿਕਾਸ ਦੇ ਰਾਹ ਤੇ ਤੁਰ ਚੁੱਕੀ ਹੈ । ਕਈ ਦੇਸ਼ਾਂ ਨੇ ਇਨ੍ਹਾਂ ਜਿਆਦਾ ਵਿਕਾਸ ਕਰ ਲਿਆ ਹੈ ਜਿਸ ਨੂੰ ਵੇਖ ਕੇ ਸਾਰੀ ਦੁਨੀਆਂ ਹੈਰਾਨ ਹੈ। ਗਲ੍ਹ ਕੀਤੀ ਜਾਵੇ ਜੇਕਰ ਭਾਰਤ ਦੀ ਤਾ, ਭਾਰਤ ਬੇਸ਼ੱਕ ਵਿਕਾਸ ਦੀ ਰਾਹ ਤੇ ਹੈ, ਪਰ ਇਸ ਦੇਸ਼ ਦੇ ਹਾਲਾਤ ਦਿਨ ਪ੍ਰਤੀ ਦਿਨ ਬਦ ਤੋਂ ਬਦਤਰ ਹੁੰਦੇ ਹੋਏ ਨਜ਼ਰ ਆ ਰਹੇ ਹਨ। ਇੱਥੋਂ ਵਿਕਾਸ ਦੇ ਨਾਮ ਤੇ ਕਈ ਪ੍ਰਕਾਰ ਦੀਆਂ ਠੱਗੀਆਂ ਕਰ ਕੇ ਦੇਸ਼ ਦਾ ਬੇੜਾ ਗਰਕ ਕਰਨ ਵਿਚ ਲੱਗੇ ਹੋਏ ਹਨ । ਉਥੇ ਹੀ ਜੇਕਰ ਗੱਲ ਕੀਤੀ ਜਾਵੇ ਦੇਸ਼ ਦੀਆਂ ਸੜਕਾਂ ਤੇ ਤਾਂ ਸੜਕਾਂ ਦੇ ਹਾਲਾਤ ਬਦ ਤੋਂ ਬਦਤਰ ਬਣੇ ਹੋਏ ਹਨ ।
ਜਿਸ ਦੇ ਚਲਦੇ ਕਈ ਪ੍ਰਕਾਰ ਦੇ ਸੜਕੀ ਹਾਦਸੇ ਇਸ ਦੇਸ਼ ਦੇ ਵਿੱਚ ਦਿਨ ਪ੍ਰਤੀ ਦਿਨ ਵਧ ਰਹੇ ਹਨ । ਤਾਜ਼ਾ ਮਾਮਲਾ ਉੱਤਰ ਪ੍ਰਦੇਸ਼ ਦੇ ਕਾਨਪੁਰ ਬਰੇਲੀ ਜਾ ਰਹੀ ਇਕ ਟਰੱਕ ਨਾਲ ਵਾਪਰਿਆ। ਭਾਰੀ ਮੀਂਹ ਕਾਰਨ ਇਹ ਟਰੱਕ ਚਿੱਕੜ ਵਿੱਚ ਫਸ ਗਿਆ ਤੇ ਟਰੱਕ ਕੱਢਣ ਦੀ ਜੁਗਤ ਵਿੱਚ ਉਸ ਦੇ ਅੰਦਰ ਸੜਕ ਤੇ ਕੁਝ ਅਜਿਹਾ ਡਿੱਗਿਆ ਕਿ ਨੇੜੇ ਤੇੜੇ ਦੇ ਇਲਾਕਿਆਂ ਵਿੱਚ ਭਾਜੜ ਮਚ ਗਈ। ਜਿਸ ਦੇ ਚੱਲਦੇ ਸੜਕ ਤੇ ਤੁਰਨ ਵਾਲੇ ਰਾਹਗੀਰ ਵੀ ਆਪਣੀ ਗੱਡੀ ਰੋਕ ਰੋਕ ਕੇ ਰੁਕਣ ਲੱਗੇ । ਉਥੇ ਹੀ ਹੋਰ ਲੋਕ ਵੀ ਇਸ ਥਾਂ ਤੇ ਇਕੱਠੇ ਹੋਣੇ ਸ਼ੁਰੂ ਹੋ ਗਏ।
ਇੰਨਾ ਹੀ ਨਹੀਂ ਸਗੋਂ ਪੁਲੀਸ ਅਤੇ ਆਰ ਬੀ ਆਈ ਦੀ ਟੀਮ ਵੀ ਟਰੱਕ ਚੋਂ ਇਨ੍ਹਾਂ ਚੀਜ਼ਾਂ ਦਾ ਰਹੱਸ ਜਾਣਨ ਲਈ ਨਿਕਲ ਪਈ ਅਸਲੀਅਤ ਪਤਾ ਲੱਗੀ ਤਾਂ ਸਾਰਿਆਂ ਦੇ ਹੋਸ਼ ਉੱਡ ਗਏ ।ਦਰਅਸਲ ਟਰੱਕ ਵਿਚ ਨੋਟਾਂ ਦੀ ਕਤਰਨ ਭਰੀ ਹੋਈ ਸੀ ।ਕਾਨਪੁਰ ਤੋਂ ਬਰੇਲੀ ਜਾ ਰਿਹਾ ਟਰੱਕ ਹਰਦੋਈ ਜ਼ਿਲ੍ਹਾ ਦੇ ਭੇਟਾ ਗੋਕੁਲ ਥਾਣੇ ਦੇ ਪਿੰਡ ਦਲੇਲਪੁਰ ਨੇੜੇ ਚਿੱਕੜ ਵਿੱਚ ਫਸ ਗਿਆ ਤੇ ਟਰੱਕ ਨੂੰ ਕੱਢਣ ਲਈ ਚੱਕਰ ਵਿਚ ਉਸ ਦੇ ਅੰਦਰ ਲੱਦੀ ਨੋਟਾਂ ਦੀ ਕਤਰਨ ਦਾ ਬੰਡਲ ਸੜਕ ਤੋਂ ਹੇਠਾਂ ਡਿੱਗ ਪਿਆ ਤੇ ਕਿਸੇ ਰਾਹਗੀਰ ਦੀ ਨਜ਼ਰ ਉਸ ਤੇ ਪਈ।
ਇਕ ਟਰੱਕ ਵਿਚ ਨੋਟ ਭਰੇ ਹੋ ਦਾ ਰੌਲਾ ਪੈ ਗਿਆ। ਜਿਸ ਤੋਂ ਬਾਅਦ ਇਸਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ ਤੇ ਪੁਲੀਸ ਅਧਿਕਾਰੀ ਮੌਕੇ ਤੇ ਪਹੁੰਚੇ ਜਿਨ੍ਹਾਂ ਵੱਲੋਂ ਦੱਸਿਆ ਗਿਆ ਕਿ ਟਰੱਕ ਨੂੰ ਚਿੱਕੜ ਵਿੱਚੋਂ ਕਢਵਾ ਕੇ ਉਸ ਨੂੰ ਰਵਾਨਾ ਕੀਤਾ ਗਿਆ ਹੈ । ਇਸ ਘਟਨਾ ਦੇ ਵਾਪਰਨ ਤੋਂ ਬਾਅਦ ਇਸ ਦੀ ਚਰਚਾ ਆਲੇ ਦੁਆਲੇ ਦੇ ਸਾਰੇ ਇਲਾਕਿਆਂ ਵਿੱਚ ਫੈਲੀ ਹੋਈ ਹੈ ।
Previous Postਪੰਜਾਬ ਚ ਇਥੇ ਵਾਪਰੇ ਭਿਆਨਕ ਹਾਦਸੇ ਚ ਮਾਂ ਧੀ ਦੀ ਹੋਈ ਮੌਤ, ਛਾਇਆ ਸੋਗ
Next Postਪੰਜਾਬ: ਸਾਲ ਪਹਿਲਾਂ ਨਵੀ ਵਿਆਹੀ ਕੁੜੀ ਦੀ ਹੋਈ ਦਰਦਨਾਕ ਹਾਦਸੇ ਚ ਮੌਤ, ਸਿਰ ਦੇ ਉੱਡੇ ਚੀਥੜੇ